ਮਾਸਟਰ ਸਲੀਮ ਦੇ ਮੈਨੇਜਰ ਨੂੰ ਵਾਟਸਐਪ ਕਾਲ ਦੇ ਜ਼ਰੀਏ ਮਿਲੀ ਜਾਨੋਂ ਮਾਰਨ ਦੀ ਧਮਕੀ, ਪੁਲਿਸ ਕੋਲ ਸ਼ਿਕਾਇਤ ਦਰਜ

ਪੰਜਾਬ ‘ਚ ਅਪਰਾਧਾਂ ਦਾ ਸਿਲਸਿਲਾ ਵੱਧਦਾ ਜਾ ਰਿਹਾ ਹੈ। ਦਿਨਦਿਹਾੜੇ ਅਪਰਾਧੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ । ਸੈਲੀਬ੍ਰੇਟੀਜ਼ ਵੀ ਸੁਰੱਖਿਅਤ ਨਹੀਂ ਰਹੇ ।ਆਏ ਦਿਨ ਗਾਇਕਾਂ ਨੂੰ ਧਮਕੀਆਂ ਮਿਲ ਰਹੀਆਂ ਹਨ ।ਹੁਣ ਮਾਸਟਰ ਸਲੀਮ ਦੇ ਮੈਨੇਜਰ ਜੋਸ਼ ਨੂੰ ਜਾਨੋਂ ਮਾਰਨ ਦੀ ਧਮਕੀ ਭਰੀ ਕਾਲ ਆਈ ਹੈ।

By  Shaminder Kaur Kaler February 11th 2026 11:11 AM -- Updated: February 11th 2026 11:20 AM

ਪੰਜਾਬੀ ਗਾਇਕ ਮਾਸਟਰ ਸਲੀਮ (Master Saleem) ਦੇ ਮੈਨੇਜਰ ਨੂੰ ਵਾਟਸਐਪ ਕਾਲ ਦੇ ਜ਼ਰੀਏ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਫੋਨ ਕਾਲ ਕਰਨ ਵਾਲੇ ਨੇ ਕਿਹਾ ਹੈ ਕਿ ਤੇਰੇ ਦਿਨ ਥੋੜ੍ਹੇ ਰਹਿ ਗਏ ਨੇ । ਇਸ ਧਮਕੀ ਭਰੀ ਵਾਟਸਐਪ ਕਾਲ ਤੋਂ ਬਾਅਦ ਮਾਸਟਰ ਸਲੀਮ ਦੇ ਮੈਨੇਜਰ ਨੇ ਪੁਲਿਸ ਕੋੋਲ ਸ਼ਿਕਾਇਤ ਦਰਜ ਕਰਵਾਈ ਹੈ।ਧਮਕੀ ਭਰੀ ਕਾਲ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਕਾਲ ਡਿਟੇਲਸ ਦੀ ਜਾਂਚ ਪੜ੍ਹਤਾਲ ਕਰ ਰਹੀ ਹੈ।


ਮਾਸਟਰ ਸਲੀਮ ਦੇ ਮੈਨੇਜਰ ਦਾ ਨਾਮ ਜੋਸ਼ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਨੂੰ ਤਿੰਨ ਵਾਰ ਵਾਟਸਐਪ ਕਾਲ ਕੀਤੀ ਗਈ ਹੈ।ਦੋ ਵਾਰ ਤਾਂ ਉਸ ਨੇ ਕਾਲ ਪਿਕ ਨਹੀਂ ਕੀਤੀ ।ਇਸ ਤੋਂ ਬਾਅਦ ਧਮਕੀ ਦੇਣ ਵਾਲੇ ਨੇ ਉਸ ਦੀ ਕਾਰ ਦੀ ਤਸਵੀਰ ਭੇਜ ਕੇ ਕਿਹਾ ਕਿ ਉਸ ‘ਤੇ ਪੂਰੀ ਨਜ਼ਰ ਹੈ ਅਤੇ ਤੀਜੀ ਵਾਰ ਜਦੋਂ ਉਸ ਨੇ ਫੋਨ ਚੁੱਕਿਆ ਤਾਂ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ।


ਮਾਸਟਰ ਸਲੀਮ ਦੇ ਮੈਨੇਜਰ ਦਾ ਕਹਿਣਾ ਹੈ ਕਿ ਕਾਲ ਕਰਨ ਵਾਲੇ ਨੇ ਉਸ ਤੋਂ ਪੈਸਿਆਂ ਜਾਂ ਹੋਰ ਕਿਸੇ ਚੀਜ਼ ਦੀ ਕੋਈ ਡਿਮਾਂਡ ਨਹੀਂ ਕੀਤੀ ਬਸ ਏਨਾਂ ਹੀ ਆਖਿਆ ਹੈ ਕਿ ਤੇਰੇ ਦਿਨ ਥੋੜ੍ਹੇ ਰਹਿ ਗਏ ਹਨ । ਧਮਕੀ ਮਿਲਣ ਦੀ ਸ਼ਿਕਾਇਤ ਜੋਸ਼ ਨੇ ਜਲੰਧਰ ਕਮਿਸ਼ਨਰੇਟ ਪੁਲਿਸ ਨੂੰ ਕੀਤੀ ਹੈ। ਜੋਸ਼ ਨੂੰ ਪਹਿਲੀ ਵਾਰ ਇਹ ਧਮਕੀ 28 ਜਨਵਰੀ ਨੂੰ ਮਿਲੀ ਸੀ ਪਰ ਅਣਪਛਾਤਾ ਨੰਬਰ ਹੋਣ ਕਾਰਨ ਉਨ੍ਹਾਂ ਨੇ ਕਾਲ ਪਿਕ ਨਹੀਂ ਕੀਤੀ ਸੀ। 

© Copyright Galactic Television & Communications Pvt. Ltd. 2026. All rights reserved.