ਪੰਜਾਬੀ ਗਾਇਕ ਮਾਸਟਰ ਸਲੀਮ ’ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ
ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਦੇਹਾਂਤ ਹੋ ਗਿਆ ਹੈ। ਖਬਰਾਂ ਮੁਤਾਬਿਕ ਉਹ ਲੰਮੇ ਸਮੇਂ ਤੋਂ ਸਿਹਤ ਨਾਲ ਸਬੰਧਿਤ ਮੁਸ਼ਕਲਾ ਦਾ ਸਾਹਮਣਾ ਕਰ ਰਹੇ ਸਨ ।
ਮਸ਼ਹੂਰ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਦੇਹਾਂਤ ਹੋ ਗਿਆ ਹੈ। ਖਬਰਾਂ ਮੁਤਾਬਿਕ ਉਹ ਲੰਮੇ ਸਮੇਂ ਤੋਂ ਸਿਹਤ ਨਾਲ ਸਬੰਧਿਤ ਮੁਸ਼ਕਲਾ ਦਾ ਸਾਹਮਣਾ ਕਰ ਰਹੇ ਸਨ । ਉਹਨਾਂ ਨੇ ਸੋਮਵਾਰ ਸਵੇਰੇ ਆਖਰੀ ਸਾਹ ਲਏ ਹਨ । ਜਿਵੇ ਹੀ ਉਹਨਾਂ ਦੀ ਮੌਤ ਦੀ ਖਬਰ ਪੰਜਾਬੀ ਇੰਡਸਟਰੀ ਵਿੱਚ ਸਾਹਮਣੇ ਆਈ ਹਰ ਪਾਸੇ ਸੋਗ ਦੀ ਲਹਿਰ ਦੌੜ ਗਈ ।ਉਸਤਾਦ ਪੂਰਨ ਸ਼ਾਹ ਕੋਟੀ ਦੇ ਦਿਹਾਂਤ ਤੇ ਪੰਜਾਬੀ ਫਿਲਮ ਜਗਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਮਾਸਟਰ ਸਲੀਮ ਦੇ ਪਿਤਾ ਜਲੰਧਰ ਦੇ ਦਿਓਲ ਨਗਰ ਵਿੱਚ ਰਹਿੰਦੇ ਸਨ। ਉਸਤਾਦ ਪੂਰਨ ਸ਼ਾਹ ਕੋਟੀ ਦੀ ਸੰਗੀਤ ਜਗਤ ਨੂੰ ਵੱਡੀ ਦੇਣ ਰਹੀ ਹੈ । ਉਹਨਾਂ ਨੇ ਜਿਥੇ ਸੂਫੀ ਸੰਗੀਤ ਨੂੰ ਦੇਸ਼ ਵਿਦੇਸ਼ ਵਿੱਚ ਪਹੁੰਚਾਇਆ ਉਥੇ ਕਈ ਵੱਡੇ ਗਾਇਕਾਂ ਨੂੰ ਸੰਗੀਤ ਦਾ ਪਾਠ ਵੀ ਪੜ੍ਹਾਇਆ ਇਸੇ ਕਰਕੇ ਉਹਨਾਂ ਨੂੰ ਪੰਜਾਬੀ ਸੰਗੀਤ ਜਗਤ ਸਤਿਕਾਰ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਹੰਸ ਰਾਜ ਹੰਸ, ਜਸਬੀਰ ਜੱਸੀ ਅਤੇ ਮਾਸਟਰ ਸਲੀਮ ਸਮੇਤ ਹੋਰ ਕਈ ਮਸ਼ਹੂਰ ਗਾਇਕਾਂ ਨੂੰ ਗਾਇਕੀ ਦੇ ਗੁਰ ਸਿਖਾਏ ਹਨ ।