ਪੰਜਾਬੀ ਗਾਇਕ ਖ਼ਾਨ ਸਾਬ ਨੂੰ ਲੱਗੀ ਸੱਟ, ਜਾਣੋ ਕਿਵੇਂ ਹੋੋਇਆ ਗਾਇਕ ਨਾਲ ਹਾਦਸਾ
ਪੰਜਾਬੀ ਗਾਇਕ ਖ਼ਾਨ ਸਾਬ ਹਾਦਸੇ ਦਾ ਸ਼ਿਕਾਰ ਹੋ ਗਏ ਹਨ । ਜਿਸ ਦੇ ਬਾਰੇ ਉਨ੍ਹਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਇਹ ਜਾਣਕਾਰੀ ਉਨ੍ਹਾਂ ਨੇ ਹੁਣ ਸਾਂਝੀ ਕੀਤੀ ਹੈ ਜਦੋਂ ਉਹ ਪੂਰੀ ਤਰ੍ਹਾਂ ਠੀਕ ਹੋ ਗਏ ਹਨ । ਦਰਅਸਲ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਕਿਸੇ ਗੀਤ ਦਾ ਸ਼ੂਟ ਸੀ । ਇਸ ਸ਼ੂਟ ਦੇ ਦੌਰਾਨ ਉਹ ਗਾਣੇ ‘ਚ ਏਨਾਂ ਕੁ ਖੁੱਭ ਗਏ ਸਨ ਕਿ ਗਾਣਾ ਓਰੀਜਨਲ ਲੱਗੇ ਇਸ ਦੇ ਲਈ ਉਨ੍ਹਾਂ ਨੇ ਬੜੀ ਮਿਹਨਤ ਕੀਤੀ ਅਤੇ ਇਸ ਗੀਤ ‘ਚ ਇੱਕ ਸੀਨ ਸੀ ।

ਜਿਸ ‘ਚ ਉਹ ਟੈਲੀਫੋਨ ਬੂਥ ‘ਚ ਸਨ ਅਤੇ ਇਸੇ ਦੌਰਾਨ ਉਨ੍ਹਾਂ ਨੇ ਫੋਨ ‘ਤੇ ਗੱਲ ਕਰਦੇ ਹੋਏ ਉਹਨਾਂ ਨੇ ਟੈਲੀਫੋਨ ਬੂਥ ਦਾ ਸ਼ੀਸ਼ਾ ਤੋੜਨਾ ਸੀ । ਖ਼ਾਨ ਸਾਬ ਨੇ ਜਦੋਂ ਇਹ ਸ਼ੀਸ਼ਾ ਤੋੜਿਆ ਤਾਂ ਇਹ ਸ਼ੀਸ਼ਾ ਟੁੱਟ ਕੇ ਉਨ੍ਹਾਂ ਦੇ ਮੱਥੇ ‘ਤੇ ਅੱਖ ਦੇ ਉਪਰ ਜਾ ਲੱਗਿਆ ਅਤੇ ਇਸ ਕਾਰਨ ਉਨ੍ਹਾਂ ਦਾ ਚਿਹਰਾ ਖੂਨ ਦੇ ਨਾਲ ਲਹੂ ਲੁਹਾਨ ਹੋ ਗਿਆ।ਜਿਸ ਤੋਂ ਬਾਅਦ ਉਨ੍ਹਾਂ ਨੂੰ ਡਾਕਟਰੀ ਸਹਾਇਤਾ ਦਿੱਤੀ ਗਈ ਅਤੇ ਹਸਪਤਾਲ ‘ਚ ਲਿਜਾਇਆ ਗਿਆ ਤਾਂ ਉਨ੍ਹਾਂ ਨੂੰ ਕਈ ਟਾਂਕੇ ਲੱਗੇ।
_3d8996b99b2ba0d2524149d8434fc738_1280X720.webp)
ਜਿਸ ਦੇ ਬਾਰੇ ਖਾਨ ਸਾਬ ਨੇ ਹੁਣ ਜਾਣਕਾਰੀ ਫੈਨਸ ਦੇ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਮੁਆਫ਼ੀ ਦਿਓ ਪਰ ਸਭ ਤੋਂ ਖਤਰਨਾਕ ਤੇ ਜਾਨਦਾਰ ਸੀਨ ਇਹ ਵੀ ਸੀ ਗਾਣੇ ‘ਚ…ਮੇਰਾ ਪਹਿਲਾ ਗਾਣਾ ਆ, ਜੀਹਦੇ ‘ਚ ਮੈਂ ਆਪਣੇ ਕਰੈਕਟਰ ‘ਚ ਏਨਾਂ ਜ਼ਿਆਦਾ ਵੜ ਗਿਆ ਸੀ ਕਿ ਮੈਨੂੰ ਆਪਣਾ ਨਫਾ ਨੁਕਸਾਨ ਹੀ ਨਹੀਂ ਦਿਖਿਆ’। ਖ਼ਾਨ ਸਾਬ ਦੀ ਇਸ ਵੀਡੀਓ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।