ਜੈਸਮੀਨ ਸੈਂਡਲਾਸ ਆਪਣੀ ਹਰਕਤ ਕਰਕੇ ਵਿਵਾਦਾਂ ‘ਚ, ਸੋਸ਼ਲ ਮੀਡੀਆ ਯੂਜ਼ਰਸ ਕਰ ਰਹੇ ਟ੍ਰੋਲ

ਜੈਸਮੀਨ ਸੈਂਡਲਾਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕਾ ਅਹਿਮਦਾਬਾਦ ‘ਚ ਇੱਕ ਲਾਈਵ ਕੰਸਰਟ ‘ਚ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ‘ਸ਼ਰਾਰਤ’ ਗਾਣਾ ਗਾ ਰਹੀ ਹੈ।

By  Shaminder Kaur Kaler April 25th 2026 10:48 AM

ਜੈਸਮੀਨ ਸੈਂਡਲਾਸ  (Jasmine Sandlas) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕਾ ਅਹਿਮਦਾਬਾਦ ‘ਚ ਇੱਕ ਲਾਈਵ ਕੰਸਰਟ ‘ਚ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਹ ‘ਸ਼ਰਾਰਤ’ ਗਾਣਾ ਗਾ ਰਹੀ ਹੈ। ਇਸ ਦੇ ਦੌਰਾਨ ਹੀ ਗਾਇਕਾ ਪਰਫਾਰਮ ਕਰਦੀ ਹੋਏ ਏਨੇ ਜੋਸ਼ ‘ਚ ਆ ਜਾਂਦੀ ਹੈ ਕਿ ਉਹ ਖੁਦ ‘ਤੇ ਪਾਣੀ ਪਾ ਲੈਂਦੀ ਹੈ। 


ਪਰ ਇਸੇ ਦੌਰਾਨ ਉਸ ਦੀ ਚੋਰੀ ਫੜ੍ਹੀ ਜਾਂਦੀ ਹੈ ਕਿਉਂਕਿ ਲਾਈਵ ਸ਼ੋਅ ਦੇ ਦੌਰਾਨ ਉਹ ਲਿਪ ਸਿੰਕ ਕਰਦੀ ਹੋਈ ਨਜ਼ਰ ਆਈ। ਗਾਇਕਾ ਨੂੰ ਲਾਈਵ ਸੁਣਨ ਦੇ ਲਈ ਆਏ ਫੈਨਸ ਨੂੰ ਕਾਫੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਗਾਇਕਾ ਨੂੰ ਸੋਸ਼ਲ ਮੀਡੀਆ ‘ਤੇ ਟ੍ਰੋਲ ਕੀਤਾ ਜਾ ਰਿਹਾ ਹੈ। 


ਜੈਸਮੀਨ ਸੈਂਡਲਾਸ ਆਪਣੇ ਬੇਬਾਕ ਅੰਦਾਜ਼ ਲਈ ਮਸ਼ਹੂਰ 

ਜੈਸਮੀਨ ਸੈਂਡਲਾਸ ਆਪਣੇ ਬੇਬਾਕ ਅੰਦਾਜ਼ ਦੇ ਲਈ ਜਾਣੇ ਜਾਂਦੇ ਹਨ। ਉਹ ਹਰ ਕਿਸੇ ਨੂੰ ਉਸ ਦੇ ਮੂੰਹ ‘ਤੇ ਗੱਲ ਕਹਿਣ ‘ਚ ਵਿਸ਼ਵਾਸ਼ ਰੱਖਦੇ ਹਨ। ਇਹੀ ਕਾਰਨ ਹੈ ਕਿ ਕਈ ਵਾਰ ਉਨ੍ਹਾਂ ਨੂੰ ਇਸ ਬੋਲਡ ਅੰਦਾਜ਼ ਦੇ ਕਾਰਨ ਲੋਕਾਂ ਦੀ ਟ੍ਰੋੋਲਿੰਗ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਰਿਵੀਲਿੰਗ ਡਰੈੱਸ ਨੂੰ ਲੈ ਕੇ ਵੀ ਕਾਫੀ ਵਿਵਾਦ ਹੋਇਆ ਸੀ।ਜੈਸਮੀਨ ਸੈਂਡਲਾਸ ਨੇ ਗਾਇਕੀ ਦੇ ਖੇਤਰ ‘ਚ ਆਪਣੀ ਪਛਾਣ ਬਨਾਉਣ ਨੂੰ ਲੈ ਕੇ ਕਈ ਸਾਲਾਂ ਤੱਕ ਸੰਘਰਸ਼ ਕੀਤਾ ਹੈ। ਇਸੇ ਸੰਘਰਸ਼ ਦੀ ਬਦੌਲਤ ਉਹ ਅੱਜ ਬੁਲੰਦੀਆਂ ‘ਤੇ ਹੈ ਅਤੇ ਇੱਕ ਗੀਤ ਦਾ ਲੱਖਾਂ ਰੁਪਏ ਵਸੂਲਦੀ ਹੈ। ਉਹ ਸਭ ਤੋਂ ਮਹਿੰਗੇ ਗਾਇਕਾਂ ‘ਚ ਸ਼ੁਮਾਰ ਹੈ। 


© Copyright Galactic Television & Communications Pvt. Ltd. 2026. All rights reserved.