ਪੰਜਾਬੀ ਗਾਇਕਾ ਇੰਦਰ ਕੌਰ ਦਾ ਕਤਲ, ਗੰਨ ਪੁਆਇੰਟ ‘ਤੇ ਕੀਤਾ ਗਿਆ ਸੀ ਕਿਡਨੈਪ,ਨਹਿਰ ਚੋਂ ਮਿਲੀ ਲਾਸ਼

ਲੁਧਿਆਣਾ ‘ਚ ਗੰਨ ਪੁਆਇੰਟ ‘ਤੇ ਅਗਵਾ ਕੀਤੀ ਗਈ ਪੰਜਾਬੀ ਗਾਇਕਾ ਇੰਦਰ ਕੌਰ ਦਾ ਕਤਲ ਕਰ ਦਿੱਤਾ ਗਿਆ ਹੈ। ਗਾਇਕਾ ਨੂੰ ਛੇ ਦਿਨ ਪਹਿਲਾਂ ਗੰਨ ਪੁਆਇੰਟ ‘ਤੇ ਅਗਵਾ ਕੀਤਾ ਗਿਆ ਸੀ ।ਗਾਇਕਾ ਦੀ ਲਾਸ਼ ਨਹਿਰ ਚੋਂ ਮਿਲੀ ਹੈ। ਜਿਸ ਦੀ ਪਰਿਵਾਰ ਦੇ ਵੱਲੋਂ ਸ਼ਿਨਾਖਤ ਕੀਤੀ ਗਈ ਹੈ।

By  Shaminder Kaur Kaler May 19th 2026 02:03 PM

ਲੁਧਿਆਣਾ ‘ਚ ਗੰਨ ਪੁਆਇੰਟ ‘ਤੇ ਅਗਵਾ ਕੀਤੀ ਗਈ ਪੰਜਾਬੀ ਗਾਇਕਾ ਇੰਦਰ ਕੌਰ (Inder Kaur)ਦਾ ਕਤਲ ਕਰ ਦਿੱਤਾ ਗਿਆ ਹੈ। ਗਾਇਕਾ ਨੂੰ ਛੇ ਦਿਨ ਪਹਿਲਾਂ ਗੰਨ ਪੁਆਇੰਟ ‘ਤੇ ਅਗਵਾ ਕੀਤਾ ਗਿਆ ਸੀ ।ਗਾਇਕਾ ਦੀ ਲਾਸ਼ ਨਹਿਰ ਚੋਂ ਮਿਲੀ ਹੈ। ਜਿਸ ਦੀ ਪਰਿਵਾਰ ਦੇ ਵੱਲੋਂ ਸ਼ਿਨਾਖਤ ਕੀਤੀ ਗਈ ਹੈ। ਗਾਇਕਾ ਦੇ ਭਰਾ ਜੋਤਇੰਦਰ ਸਿੰਘ ਨੇ ਪੰਦਰਾਂ ਮਈ ਨੂੰ ਮੋਗਾ ਨਿਵਾਸੀ ਸੁਖਵਿੰਦਰ ਸਿੰਘ ਉਰਫ ਸੁੱਖਾ ਤੇ ਉਸ ਦੇ ਸਾਥੀ ਕਰਮਜੀਤ ਸਿੰਘ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਸੀ।


ਪਰ ਪੁਲਿਸ ਨੇ ਇਸ ਮਾਮਲੇ ‘ਚ ਕੋਈ ਕਾਰਵਾਈ ਨਹੀਂ ਕੀਤੀ।ਪਰਿਵਾਰਕ ਮੈਂਬਰਾਂ ਦੇ ਅਨੁਸਾਰ ਇੰਦਰ ਕੌਰ ਤੇਰਾਂ ਮਈ ਦੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਆਪਣੀ ਕਾਰ ‘ਚ ਸਵਾਰ ਹੋ ਕੇ ਸਮਾਨ ਲੈਣ ਦੇ ਲਈ ਬਜ਼ਾਰ ਗਈ ਸੀ ।ਪਰ ਦੇਰ ਰਾਤ ਤੱਕ ਵਾਪਸ ਨਹੀਂ ਪਰਤੀ । ਪਰਿਵਾਰ ਨੇ ਧੀ ਦੀ ਭਾਲ ਹਰ ਥਾਂ ਕੀਤੀ ਅਤੇ ਇਸੇ ਦੌਰਾਨ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸਦੀ ਦੋਸਤੀ ਸੁਖਵਿੰਦਰ ਸਿੰਘ ਉਰਫ ਸੁੱਖਾ ਨਿਵਾਸੀ ਪਿੰਡ ਭਲੂਰ ਜ਼ਿਲ੍ਹਾ ਮੋਗਾ ਦੇ ਰਹਿਣ ਵਾਲੇ ਸ਼ਖਸ ਦੇ ਨਾਲ ਸੀ।


ਮ੍ਰਿਤਕਾ ਦੇ ਭਰਾ ਦਾ ਇਲਜ਼ਾਮ ਹੈ ਕਿ ਸੁਖਵਿੰਦਰ ਸਿੰਘ ਉਸ ਦੀ ਭੈਣ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ,ਪਰ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ।ਇਸੇ ਰੰਜਸ਼ ਦੇ ਚੱਲਦਿਆਂ ਉਸ ਦੀ ਭੈਣ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ।ਗਾਇਕਾ ਦੀ ਲਾਸ਼ ਨੀਲੋ ਨਹਿਰ ਚੋਂ ਬਰਾਮਦ ਕੀਤੀ ਗਈ ਹੈ। ਮ੍ਰਿਤਕਾ ਦੇ ਭਰਾ ਦਾ ਇਲਜ਼ਾਮ ਹੈ ਕਿ ਸੁਖਵਿੰਦਰ ਸਿੰਘ ਉਸ ਦੀ ਭੈਣ ਦਾ ਕਤਲ ਕਰਕੇ ਕੈਨੇਡਾ ਫਰਾਰ ਹੋ ਗਿਆ ਹੈ। ਕਿਉਂਕਿ ਉਹ ਉਸ ਦੀ ਭੈਣ ਦਾ ਕਤਲ ਕਰਨ ਦੇ ਲਈ ਹੀ ਪੰਜਾਬ ਆਇਆ ਸੀ। 


© Copyright Galactic Television & Communications Pvt. Ltd. 2026. All rights reserved.