ਗੀਤਾ ਜ਼ੈਲਦਾਰ ਗੰਨੇ ਦਾ ਰਸ ਕੱਢਦੇ ਹੋਏ ਆਏ ਨਜ਼ਰ, ਵੀਡੀਓ ਕੀਤਾ ਸਾਂਝਾ

ਗੀਤਾ ਜ਼ੈਲਦਾਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਉਹ ਆਪਣੇ ਵੀਡੀਓ ਅਕਸਰ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਹ ਗੰਨੇ ਦਾ ਰਸ ਕੱਢਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਆਪਣਾ ਗੀਤ ‘ਵੇਖ ਲੈ ਨੀ ਬਿੱਲੋ ਸਾਰਾ ਗੜੀ ਪਿੰਡ ਕਮਾਦ ਲਾ ਕੇ ਬਹਿ ਗਿਆ’ ਲਗਾਇਆ ਹੈ।

By  Shaminder Kaur Kaler March 31st 2026 01:00 PM

ਗੀਤਾ ਜ਼ੈਲਦਾਰ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਉਹ ਆਪਣੇ ਵੀਡੀਓ ਅਕਸਰ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ਜਿਸ ‘ਚ ਉਹ ਗੰਨੇ ਦਾ ਰਸ ਕੱਢਦੇ ਹੋਏ ਨਜ਼ਰ ਆ ਰਹੇ ਹਨ ਅਤੇ ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਆਪਣਾ ਗੀਤ ‘ਵੇਖ ਲੈ ਨੀ ਬਿੱਲੋ ਸਾਰਾ ਗੜੀ ਪਿੰਡ ਕਮਾਦ ਲਾ ਕੇ ਬਹਿ ਗਿਆ’ ਲਗਾਇਆ ਹੈ। ਸੋਸ਼ਲ ਮੀਡੀਆ ‘ਤੇ ਗੀਤਾ ਜ਼ੈਲਦਾਰ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । 


ਗੀਤਾ ਜ਼ੈਲਦਾਰ ਦਾ ਵਰਕ ਫ੍ਰੰਟ 

ਗੀਤਾ ਜ਼ੈਲਦਾਰ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।


ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਪਰ ਇੱਥੇ ਉਨ੍ਹਾਂ ਦੇ ਕੁਝ ਕੁ ਹਿੱਟ ਗੀਤਾਂ ਦਾ ਜ਼ਿਕਰ ਕਰਾਂਗੇ ਜਿਸ ‘ਚ ਚਿੱਟੇ ਸੂਟ ਤੇ ਦਾਗ ਪੈ ਗਏ, ਚੁੱਕ ਕੇ ਪਿੰਕ ਸੂਟ ਦਾ ਪੌਂਚਾ,ਤੂੰ ਮੇਰੀ ਬੁੱਕਲ ‘ਚ ਹੋਵੇਂ ਸਣੇ ਕਈ ਹਿੱਟ ਗੀਤ ਸ਼ਾਮਿਲ ਹਨ । ਗੀਤਾ ਜ਼ੈਲਦਾਰ ਜਲਦ ਹੀ ਅਮਰੀਕਾ ਟੂਰ ‘ਤੇ ਜਾ ਰਹੇ ਹਨ । ਜਿਸ ਬਾਰੇ ਉਨ੍ਹਾਂ ਨੇ ਆਪਣਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਜਾਣਕਾਰੀ ਦਿੱਤੀ ਹੈ। 

© Copyright Galactic Television & Communications Pvt. Ltd. 2026. All rights reserved.