ਜੀ ਖ਼ਾਨ ਨੇ ਜੈਸਮੀਨ ਅਖਤਰ ਨਾਲ ਤਸਵੀਰਾਂ ਸਾਂਝੀਆ ਕਰਕੇ ਫੈਂਨਸ ਨੂੰ ਕੀਤਾ ਕਨਫਿਊਜ਼, ਫੈਨਸ ਦੇਣ ਲੱਗੇ ਵਧਾਈਆਂ
ਪੰਜਾਬੀ ਗਾਇਕ ਜੀ ਖ਼ਾਨ ਇੱਕ ਵਾਰ ਮੁੜ ਤੋਂ ਚਰਚਾ ‘ਚ ਆ ਗਏ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜੈਸਮੀਨ ਅਖਤਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਹਾਰਟ ਵਾਲੀ ਇਮੋਜੀ ਵੀ ਲਗਾਈ ਤੇ ਲਿਖਿਆ ਕਿ ‘ਸਤਾਰਾਂ ਮਾਰਚ ਲੌਕ ਕਰੋ’ ।
ਪੰਜਾਬੀ ਗਾਇਕ ਜੀ ਖ਼ਾਨ (G Khan) ਇੱਕ ਵਾਰ ਮੁੜ ਤੋਂ ਚਰਚਾ ‘ਚ ਆ ਗਏ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜੈਸਮੀਨ ਅਖਤਰ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਹਾਰਟ ਵਾਲੀ ਇਮੋਜੀ ਵੀ ਲਗਾਈ ਤੇ ਲਿਖਿਆ ਕਿ ‘ਸਤਾਰਾਂ ਮਾਰਚ ਲੌਕ ਕਰੋ’ । ਜਿਉਂ ਹੀ ਗਾਇਕ ਨੇ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਤਾਂ ਫੈਨਸ ਦੇ ਵੱਲੋਂ ਵੀ ਕਮੈਂਟਸ ਕਰਨ ਦਾ ਸਿਲਸਿਲਾ ਸ਼ੁਰੂ ਹੋ ਗਿਆ।

ਜੀ ਖ਼ਾਨ ਦੀ ਕ੍ਰਸ਼ ਹੈ ਸੋਨਮ ਬਾਜਵਾ
ਹਾਲਾਂਕਿ ਜੀ ਖ਼ਾਨ ਹਮੇਸ਼ਾ ਹਰ ਸ਼ੋਅ ‘ਚ ਕਹਿੰਦੇ ਹਨ ਕਿ ਸੋਨਮ ਬਾਜਵਾ ਨੂੰ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਹਨ । ਜਿਸ ਕਾਰਨ ਫੈਂਸ ਵੀ ਅਕਸਰ ਸੋਨਮ ਬਾਜਵਾ ਦੇ ਨਾਲ ਉਨ੍ਹਾਂ ਦਾ ਨਾਂਅ ਜੋੜਦੇ ਰਹਿੰਦੇ ਹਨ । ਹਾਲਾਂਕਿ ਸੋਨਮ ਨੇ ਕਦੇ ਵੀ ਇਸ ਬਾਰੇ ਕੋਈ ਗੱਲਬਾਤ ਨਹੀਂ ਕੀਤੀ ।ਸ਼ਾਇਦ ਜੈਸਮੀਨ ਅਖਤਰ ਤੇ ਜੀ ਖ਼ਾਨ ਦਾ ਕੋਈ ਨਵਾਂ ਗੀਤ ਆਉਣ ਵਾਲਾ ਹੈ ਅਤੇ ਇਹ ਤਸਵੀਰਾਂ ਉਸੇ ਪ੍ਰੋਜੈਕਟ ਦਾ ਹੀ ਹਿੱਸਾ ਹਨ ।

ਜੈਸਮੀਨ ਅਖਤਰ ਗਾਇਕਾ ਗੁਰਲੇਜ ਅਖਤਰ ਦੀ ਭੈਣ ਹੈ ਅਤੇ ਹੁਣ ਤੱਕ ਉਸ ਨੇ ਕਈ ਹਿੱਟ ਗੀਤ ਗਾਏ ਹਨ । ਹਾਲ ਹੀ ਗਾਇਕ ਸੱਬਾ ਮਰਾੜ੍ਹ ਦੇ ਨਾਲ ਆਏ ਗੀਤ ‘ਮੈਂ ਕਰਕੇ ਫਲਾਈ ਆਵਾਂ’ ਕਾਫੀ ਚਰਚਾ ‘ਚ ਰਿਹਾ ਸੀ । ਇਸ ਗੀਤ ਦੇ ਨਾਲ ਗਾਇਕਾ ਨੇ ਖੂਬ ਸੁਰਖੀਆਂ ਵਟੋਰੀਆਂ ਸਨ। ਗਾਇਕ ਜੀ ਖ਼ਾਨ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕਾਂ ‘ਚੋਂ ਇੱਕ ਹਨ ਅਤੇ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਜੀ ਖ਼ਾਨ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ।