ਪੰਜਾਬੀ ਗਾਇਕ ਅਵਤਾਰ ਚਮਕ ਦੀ ਹਾਲਤ ਗੰਭੀਰ, ਪੁੱਤਰ ਨੇ ਸਿਹਤ ਬਾਰੇ ਦਿੱਤੀ ਜਾਣਕਾਰੀ, ਜਾਣੋ ਕਿਵੇਂ ਅਰਸ਼ ਤੋਂ ਫਰਸ਼ ਤੇ ਪਹੁੰਚਿਆ ਗਾਇਕ

ਕਿਸੇ ਜ਼ਮਾਨੇ ‘ਚ ਮਸ਼ਹੂਰ ਰਹੇ ਅਵਤਾਰ ਚਮਕ ਦੀ ਚਮਕ ਅੱਜ ਫਿੱਕੀ ਪੈ ਚੁੱਕੀ ਹੈ। ਉਹ ਚੰਡੀਗੜ੍ਹ ਪੀਜੀਆਈ ‘ਚ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦੀ ਬ੍ਰੇਨ ਸਰਜਰੀ ਕਰਨੀ ਪਏਗੀ ।

By  Shaminder Kaur Kaler November 6th 2025 04:20 PM -- Updated: November 6th 2025 04:24 PM

ਕਿਸੇ ਜ਼ਮਾਨੇ ‘ਚ ਮਸ਼ਹੂਰ ਰਹੇ ਅਵਤਾਰ ਚਮਕ (Avtar Chamak) ਦੀ ਚਮਕ ਅੱਜ ਫਿੱਕੀ ਪੈ ਚੁੱਕੀ ਹੈ। ਉਹ ਚੰਡੀਗੜ੍ਹ ਪੀਜੀਆਈ ‘ਚ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਗੰਭੀਰ ਬਿਮਾਰੀ ਦੇ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦੀ ਬ੍ਰੇਨ ਸਰਜਰੀ ਕਰਨੀ ਪਏਗੀ । ਇਸ ਬਾਰੇ ਉਨ੍ਹਾਂ ਦੇ ਬੇਟੇ ਅਵਤਾਰ ਚਮਕ ਨੇ ਫੇਸਬੁੱਕ ‘ਤੇ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ  ਦਿੱਤੀ ਹੈ। ਇਸ ਦੇ ਨਾਲ ਆਰਥਿਕ ਮਦਦ ਦੀ ਵੀ ਮੰਗ ਕੀਤੀ ਗਈ ਹੈ। ਆਓ ਪੰਜਾਬੀ ਇੰਡਸਟਰੀ ਦੇ ਸਿਰਮੌਰ ਗਾਇਕ ਦੇ ਬਾਰੇ ਤੁਹਾਨੂੰ ਦੱਸਦੇ ਹਾਂ। 

 

ਕਦੇ ਕਰੋੜਾਂ ਰੁਪਏ ਦੇ ਮਾਲਕ ਸਨ ਅਵਤਾਰ ਚਮਕ । ਪਰ ਜ਼ਿੰਦਗੀ ਦੀ ਬਾਜ਼ੀ ਅਜਿਹੀ ਪਲਟੀ ਕਿ ਦਿਨਾਂ ‘ਚ ਹੀ ਅਰਸ਼ ਤੋਂ ਫਰਸ਼ ਤੇ ਇਹ ਗਾਇਕ ਆਣ ਪਹੁੰਚਿਆ । ਅਵਤਾਰ ਚਮਕ ਪੈਸੇ ਪੈਸੇ ਦੇ ਮੁਹਤਾਜ਼ ਹੋ ਗਏ ।ਆਪਣਾ ਗੁਜ਼ਾਰਾ ਕਰਨ ਦੇ ਲਈ ਉਨ੍ਹਾਂ ਨੇ ਸਿਕਓਰਿਟੀ ਗਾਰਡ ਤੱਕ ਦੀ ਨੌਕਰੀ ਕੀਤੀ । ਪਰ ਇੱਕ ਤੋਂ ਬਾਅਦ ਇੱਕ ਹਾਦਸਿਆਂ ਨੇ ਉਨ੍ਹਾਂ ਨੂੰ ਬੇਸਹਾਰਾ ਬਣਾ ਦਿੱਤਾ । ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਰੋਡ ਐਕਸੀਡੈਂਟ ਵੀ ਹੋਇਆ ਸੀ, ਇਸ ਦੌਰਾਨ ਉਨ੍ਹਾਂ ਦਾ ਪੈਰ ਵੀ ਟੁੱਟ ਗਿਆ ਸੀ, ਪਰ ਇਲਾਜ ਕਰਵਾਉਣ ਲਈ ਪੈਸੇ ਤੱਕ ਨਹੀਂ ਸਨ । 

ਪਤਨੀ ਨਾਲ ਵਿਵਾਦ ਤੋਂ ਬਾਅਦ ਕਿਸਮਤ ਜ਼ਿੰਦਗੀ ਡਾਂਵਾਡੋਲ 

ਅਵਤਾਰ ਚਮਕ ਨੂੰ ਉਦੋਂ ਸਭ ਤੋਂ ਵੱਡੀ ਠੋਕਰ ਲੱਗੀ ਜਦੋਂ ਉਨ੍ਹਾਂ ਦਾ ਪਤਨੀ ਨਾਲ ਵਿਵਾਦ ਹੋਇਆ । ਅਵਤਾਰ ਚਮਕ ਦੀ ਪਤਨੀ ਦੇ ਨਾਮ ਸਾਰੀ ਜਾਇਦਾਦ ਸੀ । ਜਿਸ ਕਾਰਨ ਦੋਨਾਂ ‘ਚ ਤਕਰਾਰ ਹੋਈ ਅਤੇ ਅਵਤਾਰ ਚਮਕ ਨੇ ਆਪਣਾ ਘਰ ਛੱਡ ਦਿੱਤਾ ਅਤੇ ਆਪਣੀ ਭੈਣ ਦੇ ਕੋਲ ਰਹਿਣ ਲੱਗ ਪਏ । ਇਸ ਤੋਂ ਬਾਅਦ ਅਵਤਾਰ ਚਮਕ ਦੀ ਜ਼ਿੰਦਗੀ ‘ਚ ਸਕੂਨ ਦੇ ਪਲ ਕਦੇ ਵੀ ਨਹੀਂ ਆਏ 

 

ਅਵਤਾਰ ਚਮਕ ਦਾ ਕਰੀਅਰ 

ਅਵਤਾਰ ਚਮਕ ਨੇ ਸਾਲ 1979 ‘ਚ ਆਪਣੇ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਕੀਤੀ ਸੀ। ਉਹ ਗਾਇਕ ਅਮਰ ਸਿੰਘ ਚਮਕੀਲਾ ਦੇ ਸ਼ਾਗਿਰਦ ਰਹਿ ਚੁੱਕੇ ਸਨ ਅਤੇ ਉਨ੍ਹਾਂ ਦੀ ਗਾਇਕੀ ਦੀ ਝਲਕ ਵੀ ਅਵਤਾਰ ਚਮਕ ‘ਚ ਵੇਖਣ ਨੂੰ ਮਿਲਦੀ ਹੈ। ਇਹੀ ਕਾਰਨ ਸੀ ਕਿ ਉਹ ਬਹੁਤ ਜਲਦ ਮਸ਼ਹੂਰ ਹੋ ਗਏ ਸਨ ।ਵੱਖ ਵੱਖ ਕੰਪਨੀਆਂ ਨੇ ਇੱਕ ਤੋਂ ਬਾਅਦ ਇੱਕ ਕਰਕੇ ਬਹੱਤਰ ਦੇ ਕਰੀਬ ਕੈਸੇਟਾਂ ਰਿਲੀਜ਼ ਕੀਤੀਆਂ ਸਨ। 


© Copyright Galactic Television & Communications Pvt. Ltd. 2026. All rights reserved.