ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਡਾ ਘਾਟਾ, ਚੋਟੀ ਦੇ ਗੀਤਕਾਰ ਨਿੰਮਾ ਲੋਹਾਰਕਾ ਦਾ ਦਿਹਾਂਤ

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਹੁਤ ਹੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੰਡਸਟਰੀ ਨੂੰ ਡੇਢ ਸੌ ਤੋਂ ਵੱਧ ਗੀਤ ਦੇਣ ਵਾਲੇ ਗੀਤਕਾਰ ਨਿੰਮਾ ਲੋਹਾਰਕਾ ਦਾ ਦਿਹਾਂਤ ਹੋ ਗਿਆ ਹੈ।

By  Shaminder Kaur Kaler November 15th 2025 11:19 AM

ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਹੁਤ ਹੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੰਡਸਟਰੀ ਨੂੰ ਡੇਢ ਸੌ ਤੋਂ ਵੱਧ ਗੀਤ ਦੇਣ ਵਾਲੇ ਗੀਤਕਾਰ ਨਿੰਮਾ ਲੋਹਾਰਕਾ (Nimma Loharka) ਦਾ ਦਿਹਾਂਤ ਹੋ ਗਿਆ ਹੈ। ਇਸ ਬਾਰੇ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੀ ਮੌਤ ਕਿਸ ਵਜ੍ਹਾ ਕਰਕੇ ਇਹ ਹਾਲਾਂਕਿ ਸਪੱਸ਼ਟ ਨਹੀਂ ਹੋ ਸਕਿਆ । ਗਾਇਕ ਅਮਰਿੰਦਰ ਨੇ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ ‘ਅਲਵਿਦਾ ਨਿੰਮੇ, ਪ੍ਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ’। ਜਿਉਂ ਹੀ ਅਮਰਿੰਦਰ ਗਿੱਲ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਨਿੰਮਾ ਲੋਹਾਰਕਾ ਨੂੰ ਸਰੋਤਿਆਂ ਨੇ ਗੀਤਕਾਰ ਨੂੰ ਸ਼ਰਧਾਂਜਲੀ ਭੇਂਟ ਕੀਤੀ । 


ਨਿੰਮਾ ਲੋਹਾਰਕਾ ਦੀ ਨਿੱਜੀ ਜ਼ਿੰਦਗੀ 

ਨਿੰਮਾ ਲੋਹਾਰਕਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਜਨਮ ਮਾਰਚ 1977 ਨੂੰ ਅੰਮ੍ਰਿਤਸਰ ਦੇ ਨਜ਼ਦੀਕ ਪੈਂਦੇ ਪਿੰਡ ਲੋਹਾਰਕਾ ‘ਚ ਹੋਇਆ ਸੀ।ਪਿਤਾ ਦਰਸ਼ਨ ਸਿੰਘ ਤੇ ਮਾਂ ਦਲਬੀਰ ਕੌਰ ਦੇ ਘਰ ਜਨਮੇ ਨਿੰਮੇ ਨੂੰ ਲਿਖਣ ਦਾ ਸ਼ੌਂਕ ਸੀ ਤੇ ਇਹੀ ਸ਼ੌਂਕ ਉਨ੍ਹਾਂ ਨੂੰ ਗੀਤਕਾਰੀ ਦੇ ਖੇਤਰ ‘ਚ ਲੈ ਆਇਆ । ਉਨ੍ਹਾਂ ਦਾ ਅਸਲੀ ਨਾਂਅ ਨਿਰਮਲ ਸਿੰਘ ਹੈ ।

1995  ‘ਚ ਰਿਲੀਜ਼ ਹੋਇਆ ਪਹਿਲਾ ਗੀਤ 

ਨਿੰਮਾ ਲੋਹਾਰਕਾ ਦਾ ਪਹਿਲਾ ਗੀਤ 1995 ‘ਚ ਰਿਲੀਜ਼ ਹੋ ਗਿਆ ਸੀ ।ਉਸ ਵੇਲੇ ਨਿੰਮਾ ਲੋਹਾਰਕਾ ਲੁਧਿਆਣਾ ‘ਚ ਹੀ ਰਹਿੰਦਾ ਸੀ।ਛੋਟੀ ਉਮਰ ‘ਚ ਉਸ ਦਾ ਪਹਿਲਾ ਗੀਤ ਰਿਕਾਰਡ ਹੋਣਾ ਉਸ ਸਮੇਂ ਗੀਤਕਾਰ ਦੀ ਵੱਡੀ ਉਪਲਬਧੀ ਸੀ। ਪਹਿਲਾਂ ਗੀਤ ਦੂਰਦਰਸ਼ਨ ਤੇ ਪ੍ਰਸਾਰਿਤ ਹੋਇਆ ਸੀ ਜਦੋਂਕਿ ਨਿੰਮੇ ਦਾ ਦੂਜਾ ਗੀਤ ਕੁਲਦੀਪ ਮਾਣਕ ਦੇ ਭਤੀਜੇ ਪ੍ਰਗਟ ਖ਼ਾਨ ਨੇ ਗਾਇਆ ਸੀ । ਜਿਸ ਦੇ ਬੋਲ ਕੁਝ ਇਸ ਤਰ੍ਹਾਂ ਸਨ ‘ਹਾਏ ਓਏ ਰੱਬਾ ਉੱਚੀਆਂ ਹਵੇਲੀਆਂ ਬਚਪਨ ਦਾ ਪਿਆਰ ਖੋਹ ਕੇ ਲੈ ਗਈਆਂ’ ।

© Copyright Galactic Television & Communications Pvt. Ltd. 2026. All rights reserved.