‘ਗੁਰੂ ਨਾਨਕ ਜਹਾਜ਼’ ਨੂੰ ਮਿਲਿਆ ਬੈਸਟ ਮੂਵੀ ਅਵਾਰਡ, ਤਰਸੇਮ ਜੱਸੜ ਬੈਸਟ ਐਕਟਰ ‘ਤੇ ਸ਼ਰਨ ਆਰਟ ਨੂੰ ਬੈਸਟ ਡਾਇਰੈਕਟਰ ਅਵਾਰਡ
ਇੰਕਾ ਅਵਾਰਡ ਸਮਾਰੋਹ ਦੇ ਦੌਰਾਨ ਪੰਜਾਬੀ ਫ਼ਿਲਮ ‘ਗੁਰੂ ਨਾਨਕ ਜਹਾਜ਼’ ਨੂੰ ਬੈਸਟ ਮੂਵੀ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਅਦਾਕਾਰ ਤਰਸੇਮ ਜੱਸੜ ਨੂੰ ਬੈਸਟ ਐਕਟਰ ਦੇ ਅਵਾਰਡ ਦੇ ਨਾਲ ਸਨਮਾਨਿਆ ਗਿਆ ਹੈ। ਇਸ ਤੋਂ ਇਲਾਵਾ ਇਸ ਫ਼ਿਲਮ ਦੇ ਡਾਇਰੈਕਟਰ ਸ਼ਰਨ ਆਰਟਸ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ ਹੈ।
ਇੰਕਾ ਅਵਾਰਡ (INCA Awards) ਸਮਾਰੋਹ ਦੇ ਦੌਰਾਨ ਪੰਜਾਬੀ ਫ਼ਿਲਮ ‘ਗੁਰੂ ਨਾਨਕ ਜਹਾਜ਼’ (Guru Nanak Jahaz) ਨੂੰ ਬੈਸਟ ਮੂਵੀ ਅਵਾਰਡ ਦੇ ਨਾਲ ਨਵਾਜ਼ਿਆ ਗਿਆ ਹੈ। ਇਸ ਦੇ ਨਾਲ ਹੀ ਫ਼ਿਲਮ ਦੇ ਅਦਾਕਾਰ ਤਰਸੇਮ ਜੱਸੜ (Tarsem Jassar) ਨੂੰ ਬੈਸਟ ਐਕਟਰ ਦੇ ਅਵਾਰਡ ਦੇ ਨਾਲ ਸਨਮਾਨਿਆ ਗਿਆ ਹੈ।
ਇਸ ਤੋਂ ਇਲਾਵਾ ਇਸ ਫ਼ਿਲਮ ਦੇ ਡਾਇਰੈਕਟਰ ਸ਼ਰਨ ਆਰਟਸ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਮਿਲਿਆ ਹੈ। ਇਹ ਫ਼ਿਲਮ ਕਾਮਾਗਾਟਾ ਮਾਰੂ ਜਹਾਜ਼ ਦੇ ਯੋਧਿਆਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ।

ਤਰਸੇਮ ਜੱਸੜ ਨੇ ਦਰਸ਼ਕਾਂ ਦਾ ਕੀਤਾ ਧੰਨਵਾਦ
ਅਵਾਰਡ ਲੈਣ ਤੋਂ ਬਾਅਦ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਨੇ ਆਪਣੀ ਸਾਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ਇਹ ਪਹਿਲਾ ਮੌਕਾ ਹੈ, ਜਦੋਂ ਮੈਂ ਏਨੀ ਵੱਡੀ ਸਟੇਜ ‘ਤੇ ਆਇਆ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਫ਼ਿਲਮ ਦੇ ਪ੍ਰੋਡਿਊਸਰ ਮਨਪ੍ਰੀਤ ਜੌਹਲ ਦਾ ਧੰਨਵਾਦ ਵੀ ਕੀਤਾ।

ਤਰਸੇਮ ਜੱਸੜ ਨੇ ਕਿਹਾ ਕਿ ਮਨਪ੍ਰੀਤ ਜੌਹਲ ਤੇ ਮੈਂ ਅਸੀਂ ਕਾਲਜ ਸਮੇਂ ਤੋਂ ਹੀ ਇੱਕਠੇ ਕੰਮ ਕਰ ਰਹੇ ਹਾਂ। ਇਸ ਮੌਕੇ ਉਨ੍ਹਾਂ ਦੇ ਇਹ ਅਵਾਰਡ ਕਾਮਾ ਗਾਟਾ ਮਾਰੂ ਦੇ ਜਾਂਬਾਜ਼ਾਂ ਨੂੰ ਸਮਰਪਿਤ ਕੀਤਾ।
ਫ਼ਿਲਮ ਦੇ ਡਾਇਰੈਕਟਰ ਨੇ ਜਤਾਈ ਖੁਸ਼ੀ
ਫ਼ਿਲਮ ਦੇ ਡਾਇਰੈਕਟਰ ਸ਼ਰਨ ਆਰਟਸ ਨੇ ਇਸ ਅਵਾਰਡ ਦਾ ਸਿਹਰਾ ਸਾਰੀ ਟੀਮ ਨੂੰ ਦਿੰਦੇ ਹੋਏ ਕਿਹਾ ਕਿ ਇਹ ਸਭ ਫ਼ਿਲਮ ਦੀ ਟੀਮ, ਪ੍ਰੋਡਿਊਸਰ ਤੇ ਉਨ੍ਹਾਂ ਦੇ ਪਰਿਵਾਰ ਦੇ ਸਹਿਯੋਗ ਸਦਕਾ ਸੰਭਵ ਹੋ ਪਾਇਆ ਹੈ।