ਪੰਜਾਬੀ ਅਦਾਕਾਰਾ ਤਾਨੀਆ ਬਾਲੀਵੁੱਡ ‘ਚ ਪਾਉਣ ਜਾ ਰਹੀ ਧੱਕ, ਇਸ ਫ਼ਿਲਮ ‘ਚ ਆਏਗੀ ਨਜ਼ਰ

ਪੰਜਾਬੀ ਅਦਾਕਾਰਾ ਤਾਨੀਆ ਜਲਦ ਹੀ ਬਾਲੀਵੁੱਡ ‘ਚ ਨਜ਼ਰ ਆਏਗੀ। ਅਦਾਕਾਰਾ ਨੇ ਪੰਜਾਬੀ ਇੰਡਸਟਰੀ ‘ਚ ਧੱਕ ਪਾਈ ਹੈ । ਜਿਸ ਤੋਂ ਬਾਅਦ ਉਹ ਬਾਲੀਵੁੱਡ ਇੰਡਸਟਰੀ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਛਾਪ ਛੱਡੇਗੀ । ਉਹ ਹੁਣ ਜਲਦ ਹੀ ਫ਼ਿਲਮਬ ‘ਜੁਗਾੜੂ’ ‘ਚ ਨਜ਼ਰ ਆਏਗੀ ।

By  Shaminder Kaur Kaler May 8th 2026 02:40 PM -- Updated: May 8th 2026 02:28 PM

ਪੰਜਾਬੀ ਅਦਾਕਾਰਾ ਤਾਨੀਆ (Tania) ਜਲਦ ਹੀ ਬਾਲੀਵੁੱਡ ‘ਚ ਨਜ਼ਰ ਆਏਗੀ। ਅਦਾਕਾਰਾ ਨੇ ਪੰਜਾਬੀ ਇੰਡਸਟਰੀ ‘ਚ ਧੱਕ ਪਾਈ ਹੈ । ਜਿਸ ਤੋਂ ਬਾਅਦ ਉਹ ਬਾਲੀਵੁੱਡ ਇੰਡਸਟਰੀ ‘ਚ ਵੀ ਆਪਣੀ ਅਦਾਕਾਰੀ ਦੇ ਨਾਲ ਛਾਪ ਛੱਡੇਗੀ । ਉਹ ਹੁਣ ਜਲਦ ਹੀ ਫ਼ਿਲਮਬ ‘ਜੁਗਾੜੂ’ ‘ਚ ਨਜ਼ਰ ਆਏਗੀ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਸ਼ਾਹਿਦ ਕਪੂਰ ਦੇ ਭਰਾ ਈਸ਼ਾਨ ਖੱਟਰ ਨਜ਼ਰ ਆੳੇੁਣਗੇ ।


ਇਸ ਫ਼ਿਲਮ ਦਾ ਇੱਕ ਪੋਸਟਰ ਵੀ ਸਾਹਮਣੇ ਆਇਆ ਹੈ ਜਿਸ ‘ਚ ਈਸ਼ਾਨ ਖੱਟਰ ਨਜ਼ਰ ਆ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ ਅਤੇ ਅਦਾਕਾਰਾ ਨੂੰ ਇਸ ਬਾਲੀਵੁੱਡ ਫ਼ਿਲਮ ‘ਚ ਵੇਖਣ ਦੇ ਲਈ ਫੈਨਸ ਵੀ ਬਹੁਤ ਜ਼ਿਆਦਾ ਐਕਸਾਈਟਡ ਹਨ। 


ਤਾਨੀਆ ਦੇ ਦਿੱਤੀਆਂ ਕਈ ਹਿੱਟ ਫ਼ਿਲਮਾਂ

ਅਦਾਕਾਰਾ ਤਾਨੀਆ ਨੇ ਪਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਕਿਸਮਤ, ਗੋਡੇ ਗੋਡੇ ਚਾਅ, ਕਿਸਮਤ ਅਤੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ । ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਤੋਂ ਬਾਅਦ ਹੁਣ ਅਦਾਕਾਰਾ ਹਲਕੀ ਫੁਲਕੀ ਦੇ ਕਾਮੇਡੀ ਨਾਲ ਭਰਪੂਰ ਫ਼ਿਲਮ ‘ਜੁਗਾੜੂ’ ‘ਚ ਡੈਬਿਊ ਕਰਨ ਦੇ ਲਈ ਤਿਆਰ ਹੈ।

ਪਲਾਸ਼ ਪਾਸਵਾਨੀ ਦੀ ਡਾਇਰੈਕਸ਼ਨ ਅਤੇ ਬਵੇਜਾ ਸਟੂਡੀਓਜ਼ ਅਤੇ ਫ਼ਿਲਮ ਦੇ ਵੱਲੋਂ ਪ੍ਰੋਡਿਊਸ ਕੀਤੀ ਜਾ ਰਹੀ ਇਸ ਫ਼ਿਲਮ ‘ਚ ਪਹਿਲੀ ਵਾਰ ਇਸ ਜੋੜੀ ਨੂੰ ਵੇਖਣ ਦੇ ਲਈ ਦਰਸ਼ਕ ਵੀ ਬਹੁਤ ਰੋਮਾਂਚਿਤ ਹਨ। 

© Copyright Galactic Television & Communications Pvt. Ltd. 2026. All rights reserved.