ਪੰਜਾਬੀ ਅਦਾਕਾਰਾ ਸੁਰਭੀ ਜੋਤੀ ਬਣਨ ਵਾਲੀ ਹੈ ਮਾਂ, ਪਹਿਲੇ ਬੱਚੇ ਨੂੰ ਦੇਵੇਗੀ ਜਨਮ
ਅਦਾਕਾਰਾ ਸੁਰਭੀ ਜੋਤੀ ਨੇ ਫੈਨਸ ਦੇ ਨਾਲ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਉਹ ਇਹ ਹੈ ਕਿ ਅਦਾਕਾਰਾ ਜਲਦ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਜਿਸ ਦੇ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਹ ਜਾਣਕਾਰੀ ਸਭ ਦੇ ਨਾਲ ਸ਼ੇਅਰ ਕੀਤੀ ਹੈ।
ਅਦਾਕਾਰਾ ਸੁਰਭੀ ਜੋਤੀ ਨੇ ਫੈਨਸ ਦੇ ਨਾਲ ਗੁੱਡ ਨਿਊਜ਼ ਸਾਂਝੀ ਕੀਤੀ ਹੈ। ਉਹ ਇਹ ਹੈ ਕਿ ਅਦਾਕਾਰਾ ਜਲਦ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ । ਜਿਸ ਦੇ ਬਾਰੇ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਹ ਜਾਣਕਾਰੀ ਸਭ ਦੇ ਨਾਲ ਸ਼ੇਅਰ ਕੀਤੀ ਹੈ।ਅਦਾਕਾਰਾ ਨੇ ਬੇਬੀ ਬੰਪ ਦੇ ਨਾਲ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਅਦਾਕਾਰਾ ਨੇ2024 ‘ਚ ਵਿਆਹ ਕਰਵਾਇਆ ਸੀ । ਅਦਾਕਾਰਾ ਨੇ ਸੁਮਿਤ ਸੂਰੀ ਦੇ ਨਾਲ ਵਿਆਹ ਕਰਵਾਇਆ ਸੀ ।

ਅਦਾਕਾਰਾ ਨੇ ਛੋਟੇ ਬੱਚੇ ਦੀ ਡਰੈਸ ਦੇ ਨਾਲ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਸੁਰਭੀ ਜੋਤੀ ਨੇ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ। ਜਿਸ ‘ਚ ਇੱਕ ਕੁੜੀ ਪੰਜਾਬ ਦੀ, ਖਿਡਾਰੀ ਸਣੇ ਕਈ ਹੋਰ ਪ੍ਰੋਜੈਕਟ ‘ਚ ਉਸ ਨੇ ਕੰਮ ਕੀਤਾ ਹੈ। ਜਲਦ ਹੀ ਉਹ ਪਹਿਲੀ ਵਾਰ ਮਾਂ ਬਣਨ ਦਾ ਸੁੱਖ ਹਾਸਲ ਕਰੇਗੀ ਅਤੇ ਇਸ ਲਈ ਫੈਨਸ ਦੇ ਨਾਲ ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਉਨ੍ਹਾਂ ਨੂੰ ਵਧਾਈ ਦਿੱਤੀ ਹੈ।
ਕੁਝ ਦਿਨ ਪਹਿਲਾਂ ਅਦਾਕਾਰਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ । ਜਿਸ ‘ਚ ਉਨ੍ਹਾਂ ਦੇ ਦੋਸਤ ਨਜ਼ਰ ਆਏ ਸਨ ਅਤੇ ਸੁਰਭੀ ਜੋਤੀ ਦੇ ਦੋਸਤਾਂ ਨੇ ਖੂਬ ਰੌਣਕਾਂ ਲਗਾਈਆਂ ਸਨ।ਸੁਰਭੀ ਜੋਤੀ ਨੇ ਇਸ ਤੋਂ ਪਹਿਲਾਂ ਵੀ ਬੇਬੀ ਬੰਪ ਦੇ ਨਾਲ ਤਸਵੀਰਾਂ ਸ਼ੇਅਰ ਕਰਦੇ ਹੋਏ ਆਪਣੀ ਪ੍ਰੈਗਨੇਂਸੀ ਬਾਰੇ ਰਿਵੀਲ ਕੀਤਾ ਸੀ।