ਪੰਜਾਬੀ ਅਦਾਕਾਰਾ ਸਤਵੰਤ ਕੌਰ ਨੇ ਗੁਰਪ੍ਰੀਤ ਭੰਗੂ ਦੇ ਪਤੀ ਦੇ ਦਿਹਾਂਤ ‘ਤੇ ਜਤਾਇਆ ਸੋਗ

ਪੰਜਾਬੀ ਅਦਾਕਾਰਾ ਗੁਰਪ੍ਰੀਤ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਅਦਾਕਾਰਾ ਸਤਵੰਤ ਕੌਰ ਨੇ ਵੀ ਗੁਰਪ੍ਰੀਤ ਭੰਗੂ ਦੇ ਪਤੀ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ।

By  Shaminder Kaur Kaler June 4th 2026 06:10 PM

ਪੰਜਾਬੀ ਅਦਾਕਾਰਾ ਗੁਰਪ੍ਰੀਤ ਭੰਗੂ ਦੇ ਪਤੀ ਸਵਰਨ ਸਿੰਘ ਭੰਗੂ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਅਦਾਕਾਰਾ ਸਤਵੰਤ ਕੌਰ ਨੇ ਵੀ ਗੁਰਪ੍ਰੀਤ ਭੰਗੂ ਦੇ ਪਤੀ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਵਰਨ ਸਿੰਘ ਭੰਗੂ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ “ਬਹੁਤ ਦੁੱਖ ਹੋਇਆ ਖ਼ਬਰ ਸੁਣ ਕੇ ਕੀ ਸਾਡੇ ਸਤਕਾਰ ਯੋਗ ਵਡੇ ਭੈਣ ਜੀ ਗੁਰਪ੍ਰੀਤ ਕੌਰ ਭੰਗੂ ਜੀ ਹੋਣਾ ਦੇ ਹਮਸਫ਼ਰ ਓਹਨਾ ਨੂੰ ਹਮੇਸ਼ਾ ਲਈ ਵਿਛੋੜਾ ਦੇ ਗਏ ਨੇ ਰੱਬ ਓਹਨਾ ਦੀ ਆਤਮਾ ਨੂੰ ਸ਼ਾਂਤੀ ਦੇਵੇ”।


ਸਤਵੰਤ ਕੌਰ ਦੀ ਇਸ ਪੋਸਟ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ ਤੋਂ ਇਲਾਵਾ ਅਦਾਕਾਰਾ ਰੁਪਿੰਦਰ ਰੂਪੀ, ਪੱਤਰਕਾਰ ਸਿਮਰਨਜੋਤ ਮੱਕੜ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਉਨ੍ਹਾਂ ਨੇ ਲਿਖਿਆ “ਜਿਸ ਜਿਸ ਦੇ ਮੂੰਹੋ ਕਦੇ ਸੁਣੀ ਤਾਂ ਹਮੇਸ਼ਾ ਤੁਹਾਡੀ ਸਿਫ਼ਤ ਹੀ ਸੁਣੀ ਸੀ । ਥੋੜੇ ਦਿਨ ਪਹਿਲਾਂ ਭੈਣ ਸੁੱਖੀ ਬੱਲ੍ਹ ਪੰਜਾਬ ਆਏ ਤਾਂ ਭੰਗੂ ਸਾਬ ਦੇ ਸਕੂਲ ਇਕ ਪ੍ਰੋਗਰਾਮ ਰੱਖਿਆ ਗਿਆ ।


ਮੈਨੂੰ ਸੱਦਾ ਮਿਲਿਆ ਪਰ ਜਾ ਨਾ ਸਕਿਆ । ਫੇਰ ਇਕ ਫ਼ਿਲਮ ਦੇ ਪ੍ਰੀਮੀਅਰ ਤੇ ਭੰਗੂ ਮੈਡਮ ਮਜ਼ਾਕ ਵਿਚ ਉਲਾਂਭਾ ਦੇਣ ਲੱਗੇ ਕਿ ਤੈਨੂੰ ਮੇਰਾ ਘਰ ਨੀ ਪਤਾ ।

ਅੱਜ ਸਵੇਰੇ ਭਗਤਾ ਜੀ ਨਾਲ ਗੱਲ ਹੋਈ ਕਿ ਭੰਗੂ ਸਾਬ ਦਾ ਸਿੱਖਿਆ ਦੇ ਖੇਤਰ ਅਤੇ ਸਮਾਜਿਕ ਚੇਤਨਾ ਵਿੱਚ ਜੋ ਯੋਗਦਾਨ ਹੈ ਉਹ ਬਹੁਤ ਵੱਡਾ ਹੈ । ਤੇ ਫੇਰ ਇਕ ਦਮ ਇਹ ਮਨਹੂਸ ਖ਼ਬਰ ਮਿਲੀ । ਧਰਤੀ ਤੇ ਪੈਦਾ ਹੋਏ ਮਨੁੱਖਤਾ ਨੂੰ ਪਿਆਰ ਕਰਨ ਵਾਲੇ ਲੋਕਾਂ ਵਿਚ ਤੁਹਾਡਾ ਨਾਮ ਹਮੇਸ਼ਾ ਦਰਜ ਰਹੇਗਾ । ਅਲਵਿਦਾ ਸਵਰਨ ਭੰਗੂ ਸਰ!”

© Copyright Galactic Television & Communications Pvt. Ltd. 2026. All rights reserved.