ਪੰਜਾਬੀ ਅਦਾਕਾਰਾ ਨੈਣਾ ਘਈ ਨੇ ਕਲਾਕਾਰ ਭਿੰਦਾ ਔਜਲਾ ‘ਤੇ ਲਗਾਏ ਟੌਰਚਰ ਕਰਨ ਦੇ ਇਲਜ਼ਾਮ, ਵੀਡੀਓ ਕੀਤਾ ਸਾਂਝਾ
ਪੰਜਾਬੀ ਅਦਾਕਾਰਾ ਨੈਣਾ ਘਈ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤੇ ਮਿਊਜ਼ਿਕ ਡਾਇਰੈਕਟਰ ਭਿੰਦਾ ਔਜਲਾ ਤੇ ਗੰਭੀਰ ਇਲਜ਼ਾਮ ਲਗਾਏ ਹਨ । ਅਦਾਕਾਰਾ ਨੇ ਭਿੰਦਾ ਔਜਲਾ ਤੇ ਧੋਖਾਧੜੀ ਕਰਨ ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ ।
ਪੰਜਾਬੀ ਅਦਾਕਾਰਾ ਨੈਣਾ ਘਈ (Naina Ghai) ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਜਿਸ ‘ਚ ਉਸ ਨੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਤੇ ਮਿਊਜ਼ਿਕ ਡਾਇਰੈਕਟਰ ਭਿੰਦਾ ਔਜਲਾ ਤੇ ਗੰਭੀਰ ਇਲਜ਼ਾਮ ਲਗਾਏ ਹਨ । ਅਦਾਕਾਰਾ ਨੇ ਭਿੰਦਾ ਔਜਲਾ ਤੇ ਧੋਖਾਧੜੀ ਕਰਨ ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਹਨ ।

ਅਦਾਕਾਰਾ ਇਸ ਵੀਡੀਓ ‘ਚ ਕਹਿ ਰਹੀ ਹੈ ਕਿ ‘ਲੋਕ ਆਪਣੇ ਸਵਾਰਥ ਦੇ ਲਈ ਦੂਜਿਆਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ, ਪਰ ਉਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੇ ਘਰ ਵੀ ਧੀ ਹੈ। ਜੋ ਅੱਜ ਤੁਸੀਂ ਕਿਸੇ ਹੋਰ ਦੀ ਧੀ ਦੇ ਨਾਲ ਕਰ ਰਹੇ ਹੋ । ਕੱਲ੍ਹ ਨੂੰ ਉਹੀ ਤੁਹਾਡੀ ਧੀ ਦੇ ਨਾਲ ਵੀ ਹੋਵੇਗਾ। ਅਦਾਕਾਰਾ ਦਾ ਇਲਜ਼ਾਮ ਹੈ ਕਿ ਪਿਛਲੇ ਡੇਢ ਸਾਲ ਤੋਂ ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਅਦਾਕਾਰਾ ਦਾ ਕਹਿਣਾ ਹੈ ਕਿ ਮੈਨੂੰ ਏਨਾਂ ਕੁ ਮਾਨਸਿਕ ਤੌਰ ‘ਤੇ ਅਪਸੈੱਟ ਕੀਤਾ ਗਿਆ ਕਿ ਸਾਰਾ ਇਲਜ਼ਾਮ ਮੇਰੇ ਸਿਰ ‘ਤੇ ਪਾ ਦਿੱਤਾ ਹੈ ਅਤੇ ਹਰ ਗੱਲ ਲਈ ਮੈਨੂੰ ਕਸੂਰਵਾਰ ਠਹਿਰਾਇਆ ਗਿਆ। ਅਦਾਕਾਰਾ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਪੂਰਾ ਮਾਮਲਾ ਕੀ ਹੈ ਇਸ ਦੇ ਬਾਰੇ ਅਦਾਕਾਰਾ ਨੇ ਇਸ ਵੀਡੀਓ ‘ਚ ਸਪੱਸ਼ਟ ਨਹੀਂ ਕੀਤਾ ਹੈ। ਦੱਸ ਦਈਏ ਕਿ ਅਦਾਕਾਰਾ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਤੇ ਉਸ ਨੇ ਹੁਣ ਤੱਕ ਕਈ ਪ੍ਰੋਜੈਕਟਸ ‘ਚ ਕੰਮ ਕੀਤਾ ਹੈ।
ਨੋਟ : ਜੀਟੀਸੀ ਇਸ ਸਾਰੇ ਮਾਮਲੇ ਦੀ ਪੁਸ਼ਟੀ ਨਹੀਂ ਕਰਦਾ