ਗੁਰਪ੍ਰੀਤ ਭੰਗੂ ਦੇ ਪਤੀ ਦੀ ਇਸ ਤਰ੍ਹਾਂ ਗਈ ਜਾਨ, ਜਾਣੋ ਸੈਰ ਕਰਦੇ ਸਮੇਂ ਕਿਵੇਂ ਵਰਤਿਆ ਭਾਣਾ

ਗੁਰਪ੍ਰੀਤ ਭੰਗੂ ਦੇ ਪਤੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ। ਪਰ ਉਨ੍ਹਾਂ ਦੀ ਮੌਤ ਦੇ ਪਿੱਛੇ ਕੀ ਕਾਰਨ ਸੀ। ਉਹ ਕਾਰਨ ਸਾਹਮਣੇ ਆ ਗਿਆ ਹੈ।

By  Shaminder Kaur Kaler June 5th 2026 11:29 AM

ਗੁਰਪ੍ਰੀਤ ਭੰਗੂ ਦੇ ਪਤੀ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ । ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਜਤਾਇਆ ਹੈ। ਪਰ ਉਨ੍ਹਾਂ ਦੀ ਮੌਤ ਦੇ ਪਿੱਛੇ ਕੀ ਕਾਰਨ ਸੀ। ਉਹ ਕਾਰਨ ਸਾਹਮਣੇ ਆ ਗਿਆ ਹੈ।ਸਵਰਨ ਸਿੰਘ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਕਾਰਨ ਮੌਤ ਦੇ ਆਗੌਸ਼ ‘ਚ ਸਮਾ ਗਏ ਹਨ।


ਦਰਅਸਲ ਸਵਰਨ ਸਿੰਘ ਭੰਗੂ ਹਰ ਰੋਜ਼ ਸਵੇਰੇ ਚਾਰ ਵਜੇ ਸਾਈਕਲ ਤੇ ਸੈਰ ਕਰਨ ਜਾਂਦੇ ਸਨ। ਹਰ ਰੋਜ਼ ਦੀ ਤਰ੍ਹਾਂ ਬੀਤੇ ਦਿਨ ਵੀ ਉਹ ਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਸਨ ਕਿ ਉਹ ਨਾਲੇ ‘ਚ ਜਾ ਡਿੱਗੇ । ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਨਾਲੇ ਦੇ ਆਲੇ ਦੁਆਲੇ ਨਾ ਤਾਂ ਕੋਈ ਰੇਲਿੰਗ ਸੀ । ਜਿਸ ਕਾਰਨ ਹਨੇਰੇ ਦੇ ਕਾਰਨ ਸਵਰਨ ਸਿੰਘ ਭੰਗੂ ਨਾਲੇ ‘ਚ ਡਿੱਗੇ । ਗੁਰਪ੍ਰੀਤ ਭੰਗੂ ਦਾ ਪਤੀ ਦੀ ਮੌਤ ਦੇ ਕਾਰਨ ਰੋ-ਰੋ ਕੇ ਬੁਰਾ ਹਾਲ ਹੈ। 


ਸਵਰਨ ਸਿੰਘ ਭੰਗੂ ਸਮਾਜ ਸੁਧਾਰਕ 

ਸਵਰਨ ਸਿੰਘ ਭੰਗੂ ਜਿੱਥੇ ਇੱਕ ਵਧੀਆ ਪੱਤਰਕਾਰ,ਸਿੱਖਿਆ ਦੇ ਖੇਤਰ ‘ਚ ਨਿਸ਼ਕਾਮ ਸੇਵਾਵਾਂ ਨਿਭਾ ਰਹੇ ਸਨ। ਉਨ੍ਹਾਂ ਦੇ ਦਿਹਾਂਤ ਕਾਰਨ ਹਰ ਕੋਈ ਗਮਗੀਨ ਹੈ। ਹਰ ਕੋਈ ਉਨ੍ਹਾਂ ਦੇ ਸਮਾਜ ਸੇਵਾ ਲਈ ਪਾਏ ਗਏ ਯੋਗਦਾਨ ਨੂੰ ਯਾਦ ਕਰ ਰਿਹਾ ਹੈ ।ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਜਤਾਉਣ ਦੇ ਲਈ ਹਰ ਕੋਈ ਉਨ੍ਹਾਂ ਦੇ ਘਰ ਪਹੁੰਚ ਰਿਹਾ ਹੈ।

© Copyright Galactic Television & Communications Pvt. Ltd. 2026. All rights reserved.