ਪੰਜਾਬੀ ਅਦਾਕਾਰਾ ‘ਤੇ ਮਾਡਲ ਓਸ਼ੀਨ ਬਰਾੜ ਬਣੀ ਮਾਂ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ

ਪੰਜਾਬੀ ਮਾਡਲ ਤੇ ਅਦਾਕਾਰਾ ਓਸ਼ੀਨ ਬਰਾੜ ਮਾਂ ਬਣ ਗਈ ਹੈ । ਉਸ ਨੇ ਕੁਝ ਦਿਨ ਪਹਿਲਾਂ ਪੁੱਤਰ ਨੂੰ ਜਨਮ ਦਿੱਤਾ ਹੈ। ਹੁਣ ਅਦਾਕਾਰਾ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਸ ਨੇ ਆਪਣੇ ਪੁੱਤਰ ਦਾ ਨਾਂਅ ਵੀ ਰਿਵੀਲ ਕੀਤਾ ਹੈ।

By  Shaminder Kaur Kaler March 24th 2026 04:11 PM

ਪੰਜਾਬੀ ਮਾਡਲ ਤੇ ਅਦਾਕਾਰਾ ਓਸ਼ੀਨ ਬਰਾੜ ਮਾਂ ਬਣ ਗਈ ਹੈ । ਉਸ ਨੇ ਕੁਝ ਦਿਨ ਪਹਿਲਾਂ ਪੁੱਤਰ ਨੂੰ ਜਨਮ ਦਿੱਤਾ ਹੈ। ਹੁਣ ਅਦਾਕਾਰਾ ਨੇ ਆਪਣੇ ਪੁੱਤਰ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਜਿਸ ‘ਚ ਉਹ ਆਪਣੇ ਪੁੱਤਰ ਦੇ ਨਾਲ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਜਿਸ ‘ਚ ਉਸ ਨੇ ਆਪਣੇ ਪੁੱਤਰ ਦਾ ਨਾਂਅ ਵੀ ਰਿਵੀਲ ਕੀਤਾ ਹੈ। ਅਦਾਕਾਰਾ ਨੇ ਆਪਣੇ ਪੁੱਤਰ ਦਾ ਨਾਮ ਅਰਜਨ ਸਿੱਧੂ ਰੱਖਿਆ ਹੈ।


ਅਦਾਕਾਰਾ ਨੇ ਆਪਣੇ ਪੁੱਤਰ ਦੀ ਇੱਕ ਝਲਕ ਸਾਂਝੀ ਕਰਦੇ ਹੋਏ ਲਿਖਿਆ “ਸਾਡੇ ਪੁੱਤਰ, ਤੂੰ ਸਾਡੀ ਪ੍ਰੇਮ ਕਹਾਣੀ ਦਾ ਸਭ ਤੋਂ ਜਾਦੂਈ ਅਧਿਆਇ ਹੈਂ (ਅਰਜਨ ਸਿੱਧੂ)ਸਾਡੇ ਦੋ ਸਾਲ, ਇੱਕ ਜੀਵਨ ਭਰ ਬਾਕੀ ਇਹ ਮਾਰਚ ਹੋਰ ਵੀ ਜਾਦੂਈ ਬਣ ਗਿਆ... 4 ਤਰੀਕ ਨੂੰ, ਸਾਡਾ ਛੋਟਾ ਜਿਹਾ ਚਮਤਕਾਰ ਆਇਆ ਅਤੇ ਸਾਡੀ ਦੁਨੀਆ ਨੂੰ ਇੱਕ ਅਜਿਹੇ ਪਿਆਰ ਵਿੱਚ ਲਪੇਟ ਲਿਆ ਜੋ ਅਸੀਂ ਕਦੇ ਸੋਚਿਆ ਵੀ ਨਹੀਂ ਸੀ । ਸਾਨੂੰ ਦੂਜੀ ਵਰ੍ਹੇਗੰਢ ਮੁਬਾਰਕ—ਹੁਣ ਅਤੇ ਹਮੇਸ਼ਾ  ਲਈ, ਤੁਹਾਡੇ ਨਾਲ। 💙 ਦਿਲਸ਼ਾਦ ਸਿੱਧੂ”।ਦੱਸ ਦਈਏ ਕਿ ਅੱਜ ਅਦਾਕਾਰਾ ਦੀ ਵੈਡਿੰਗ ਐਨੀਵਰਸਰੀ ਵੀ ਹੈ।

ਓਸ਼ੀਨ ਬਰਾੜ ਦਾ ਵਰਕ ਫ੍ਰੰਟ 

ਓਸ਼ੀਨ ਬਰਾੜ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਫ਼ਿਲਮਾਂ ਦੇ ਨਾਲ ਨਾਲ ਕਈ ਗੀਤਾਂ ‘ਚ ਬਤੌਰ ਮਾਡਲ ਵੀ ਕੰਮ ਕੀਤਾ ਹੈ। ਪਰ ਕੁਝ ਕੁ ਫ਼ਿਲਮਾਂ ‘ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਇਸ ਕੰਮ ਤੋਂ ਦੂਰੀ ਬਣਾ ਲਈ ਸੀ ਅਤੇ ਆਪਣੀ ਵਿਆਹੁਤਾ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਅਤੇ ਹੁਣ ਉਹ ਇੱਕ ਬੱਚੇ ਦੀ ਮਾਂ ਬਣ ਚੁੱਕੀ ਹੈ। 

© Copyright Galactic Television & Communications Pvt. Ltd. 2026. All rights reserved.