ਕੈਰੀ ਆਨ ਜੱਟਾ-4 ‘ਚ ਜਸਵਿੰਦਰ ਭੱਲਾ ਦੀ ਮੌਜੂਦਗੀ ਤੇ ਪੁਖਰਾਜ ਭੱਲਾ ਦਾ ਪ੍ਰਤੀਕਰਮ

ਕੈਰੀ ਆਨ ਜੱਟਾ-4 ‘ਚ ਜਸਵਿੰਦਰ ਭੱਲਾ ਦੀ ਮੌਜੂਦਗੀ ਨੂੰ ਦਰਸਾਇਆ ਗਿਆ ਹੈ। ਇਸ ਫ਼ਿਲਮ ਦਾ ਟੀਜ਼ਰ ਬੀਤੇ ਦਿਨੀਂ ਜਾਰੀ ਹੋਇਆ ਸੀ । ਜਿਸ ਨੂੰ ਵੇਖ ਕੇ ਹਰ ਕੋਈ ਐਕਸਾਈਟਡ ਨਜ਼ਰ ਆਇਆ । ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਖੁਸ਼ ਨਜ਼ਰ ਆਇਆ ਤੇ ਭਾਵੁਕ ਵੀ ਦਿਖਾਈ ਦਿੱਤਾ । ਕਿਉਂਕਿ ਜਸਵਿੰਦਰ ਭੱਲਾ ਵੀ ਟੀਜ਼ਰ ‘ਚ ਏ ਆਈ ਤਕਨੀਕ ਦੇ ਨਾਲ ਇਸ ਫ਼ਿਲਮ ‘ਚ ਦਿਖਾਈ ਦਿੱਤੇ ।

By  Shaminder Kaur Kaler March 23rd 2026 07:27 PM

ਕੈਰੀ ਆਨ ਜੱਟਾ-4 ‘ਚ ਜਸਵਿੰਦਰ ਭੱਲਾ ਦੀ ਮੌਜੂਦਗੀ ਨੂੰ ਦਰਸਾਇਆ ਗਿਆ ਹੈ। ਇਸ ਫ਼ਿਲਮ ਦਾ ਟੀਜ਼ਰ ਬੀਤੇ ਦਿਨੀਂ ਜਾਰੀ ਹੋਇਆ ਸੀ । ਜਿਸ ਨੂੰ ਵੇਖ ਕੇ ਹਰ ਕੋਈ ਐਕਸਾਈਟਡ ਨਜ਼ਰ ਆਇਆ । ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਖੁਸ਼ ਨਜ਼ਰ ਆਇਆ ਤੇ ਭਾਵੁਕ ਵੀ ਦਿਖਾਈ ਦਿੱਤਾ । ਕਿਉਂਕਿ ਜਸਵਿੰਦਰ ਭੱਲਾ ਵੀ ਟੀਜ਼ਰ ‘ਚ ਏ ਆਈ ਤਕਨੀਕ ਦੇ ਨਾਲ ਇਸ ਫ਼ਿਲਮ ‘ਚ ਦਿਖਾਈ ਦਿੱਤੇ । ਹੁਣ ਪੁਖਰਾਜ ਭੱਲਾ ਨੇ ਵੀ ਇਸ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਪੁਖਰਾਜ ਭੱਲਾ ਨੇ ਫ਼ਿਲਮ ਦੇ ਸੈੱਟ ਤੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਨ੍ਹਾਂ ‘ਚ ਉਹ ਆਪਣੇ ਪਿਤਾ ਜਸਵਿੰਦਰ ਭੱਲਾ ਦੀ ਤਸਵੀਰ ਦੇ ਸਾਹਮਣੇ ਖੜ੍ਹੇ ਹੋਏ ਹਨ ਅਤੇ ਪੁਖਰਾਜ ਭੱਲਾ ਨੇ ਗਿੱਪੀ ਗਰੇਵਾਲ ਦੇ ਇਸ ਆਈਡੀਏ ਦੀ ਤਾਰੀਫ ਕੀਤੀ ਹੈ। 


ਜਸਵਿੰਦਰ ਭੱਲਾ ਵੀ ਲਗਾਉਣਗੇ ਰੌਣਕਾਂ 

ਜਸਵਿੰਦਰ ਭੱਲਾ ਵੀ ਫ਼ਿਲਮ ‘ਕੈਰੀ ਆਨ ਜੱਟਾ-4” ‘ਚ ਆਪਣੀ ਕਾਮੇਡੀ ਦੇ ਨਾਲ ਰੌਣਕਾਂ ਲਗਾਉਂਦੇ ਦਿਖਾਈ ਦੇਣਗੇ । ਇਸ ਤੋਂ ਪਹਿਲਾਂ ਉਹ ਗਿੱਪੀ ਗਰੇਵਾਲ ਦੇ ਕੈਰੀ ਆਨ ਜੱਟਾ ਦੇ ਹੋਰਨਾਂ ਭਾਗਾਂ ‘ਚ ਨਜ਼ਰ ਆਏ ਸਨ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਨੇ ਹੋਰ ਵੀ ਕਈ ਫ਼ਿਲਮਾਂ ਕੀਤੀਆਂ ਸਨ । ਜਿਸ ‘ਚ ਉਨ੍ਹਾਂ ਨੇ ਆਪਣੀ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ ।ਜਸਵਿੰਦਰ ਭੱਲਾ ਜਿੱਥੇ ਵਧੀਆ ਅਦਾਕਾਰ ਸਨ, ਉੱਥੇ ਹੀ ਉਹ ਯੂਨੀਵਰਸਿਟੀ ‘ਚ ਪ੍ਰੋਫੈਸਰ ਵੀ ਰਹਿ ਚੁੱਕੇ ਸਨ । ਉਨ੍ਹਾਂ ਨੇ 2025 ‘ਚ ਆਖਰੀ ਸਾਹ ਲਏ ਸਨ। 


© Copyright Galactic Television & Communications Pvt. Ltd. 2026. All rights reserved.