ਪ੍ਰੇਮ ਢਿੱਲੋਂ ਨੇ ਭਤੀਜੇ ਨੂੰ ਦਿੱਤੀ ਗੁੜ੍ਹਤੀ, ਵੀਡੀਓ ਹੋ ਰਿਹਾ ਵਾਇਰਲ
ਪ੍ਰੇਮ ਢਿੱਲੋਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਆਪਣੇ ਭਤੀਜੇ ਨੂੰ ਗੁੜ੍ਹਤੀ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਚੱਮਚ ਦੇ ਨਾਲ ਕੋਈ ਚੀਜ਼ ਲੈ ਕੇ ਖਾਂਦੇ ਹਨ ਅਤੇ ਫਿਰ ਉਹੀ ਚੀਜ਼ ਆਪਣੇ ਭਤੀਜੇ ਦੇ ਮੂੰਹ ‘ਚ ਪਾਉਂਦੇ ਹਨ।
ਪ੍ਰੇਮ ਢਿੱਲੋਂ (Prem Dhillon) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਗਾਇਕ ਆਪਣੇ ਭਤੀਜੇ ਨੂੰ ਗੁੜ੍ਹਤੀ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਇਕ ਚੱਮਚ ਦੇ ਨਾਲ ਕੋਈ ਚੀਜ਼ ਲੈ ਕੇ ਖਾਂਦੇ ਹਨ ਅਤੇ ਫਿਰ ਉਹੀ ਚੀਜ਼ ਆਪਣੇ ਭਤੀਜੇ ਦੇ ਮੂੰਹ ‘ਚ ਪਾਉਂਦੇ ਹਨ। ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਜਿਸ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ।

ਪ੍ਰੇਮ ਢਿੱਲੋਂ ਦਾ ਵਰਕ ਫ੍ਰੰਟ
ਗਾਇਕ ਪ੍ਰੇਮ ਢਿੱਲੋਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਨਾਲ ਵੀ ਗੀਤ ਕੀਤਾ ਸੀ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਸ਼ਾਹ ਜੀ, ਓਲਡ ਸਕੂਲ, ਸਟ੍ਰੇਂਜ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ।

ਪ੍ਰੇਮ ਢਿੱਲੋਂ ਦੀ ਨਿੱਜੀ ਜ਼ਿੰਦਗੀ
ਪ੍ਰੇਮ ਢਿੱਲੋਂ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ। ਜਿਸ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ।

ਉਨ੍ਹਾਂ ਦਾ ਇੱਕ ਭਰਾ ਵੀ ਹੈ, ਜਿਸ ਦਾ ਨਾਮ ਪਰਮ ਢਿੱਲੋਂ ਹੈ।ਪ੍ਰੇਮ ਢਿੱਲੋਂ ਹਮੇਸ਼ਾ ਹੀ ਲਾਈਮ ਲਾਈਟ ‘ਚ ਰਹਿੰਦੇ ਹਨ, ਪਰ ਪਰਮ ਢਿੱਲੋਂ ਬਹੁਤ ਘੱਟ ਮੌਕੇ ਹੁੰਦੇ ਹਨ ਜਦੋਂ ਉਹ ਲੋਕਾਂ ਦੇ ਸਾਹਮਣੇ ਆਉਣ।