ਪਰਵੀਨ ਭਾਰਟਾ ਦੀ ਮਾਂ ਦਾ ਹੋਇਆ ਦਿਹਾਂਤ, ਗਾਇਕਾ ਨੇ ਲਿਖਿਆ ਭਾਵੁਕ ਨੋਟ, ਕਿਹਾ ‘ਤੁਹਾਡਾ ਘਾਟਾ ਨਹੀਂ ਹੋ ਸਕਦਾ ਪੂਰਾ
ਗਾਇਕਾ ਪਰਵੀਨ ਭਾਰਟਾ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਜਿਸ ਦੇ ਬਾਰੇ ਗਾਇਕਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਇੱਕ ਭਾਵੁਕ ਨੋਟ ਲਿਖਦਿਆਂ ਗਾਇਕਾ ਨੇ ਲਿਖਿਆ “ਮਿਸ ਯੂ ਮਾਂ ਤੁਹਾਡਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ।
ਗਾਇਕਾ ਪਰਵੀਨ ਭਾਰਟਾ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਜਿਸ ਦੇ ਬਾਰੇ ਗਾਇਕਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਹੈ। ਇੱਕ ਭਾਵੁਕ ਨੋਟ ਲਿਖਦਿਆਂ ਗਾਇਕਾ ਨੇ ਲਿਖਿਆ “ਮਿਸ ਯੂ ਮਾਂ ਤੁਹਾਡਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਜੋ ਤੁਸੀਂ ਪਿਆਰ ਤੇ ਦੁਲਾਰ ਦਿੱਤਾ, ਉਨ੍ਹਾਂ ਯਾਦਾਂ ਦੇ ਸਹਾਰੇ ਜੀਣ ਦੀ ਕੋਸ਼ਿਸ਼ ਕਰਾਂਗੇ।

ਦੁੱਖ ਇਹ ਹੈ ਕਿ ਕਦੇ ਦੁਬਾਰਾ ਨਹੀਂ ਮਿਲਣਾ, ਪਰ ਤੁਸੀਂ ਹਮੇਸ਼ਾ ਸਾਡੇ ਦਿਲਾਂ ‘ਚ ਰਹੋਗੇ”।ਗਾਇਕਾ ਪਰਵੀਨ ਭਾਰਟਾ ਨੇ ਜਿਉਂ ਹੀ ਇਸ ਖ਼ਬਰ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਤਾਂ ਉਨ੍ਹਾਂ ਦੀ ਮਾਂ ਦੇ ਦਿਹਾਂਤ ‘ਤੇ ਫੈਨਸ ਦੇ ਨਾਲ-ਨਾਲ ਕਈ ਸੈਲੀਬ੍ਰੇਟੀਜ਼ ਨੇ ਵੀ ਦੁੱਖ ਜਤਾਇਆ ਹੈ।
ਪਰਵੀਨ ਭਾਰਟਾ ਦਾ ਵਰਕ ਫ੍ਰੰਟ
ਪਰਵੀਨ ਭਾਰਟਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਨੇ ਸਾਡੇ ਕਾਲਜ ਦੀ ਕੰਧ ਉੱਤੇ ਸੋਹਣਿਆਂ ਅੱਜ ਲਿਖ ਤਾ ਕਿਸੇ ਨੇ ਤੇਰਾ ਮੇਰਾ ਨਾਂਅ, ਦਿਨ ਤਾਂ ਪੁਰਾਣੇ ਯਾਦ ਆਏ ਹੋਣਗੇ, ਲਾਕੇਟ, ਪਿਆਰ, ਟੌਹਰ ਸ਼ੁਕੀਨੀ,ਦਿਲ ਨਹੀਂਓ ਲੱਗਦਾ, ਨਸ਼ਾ ਪੱਤਾ ਸਣੇ ਕਈ ਹਿੱਟ ਗੀਤ ਗਾਏ ਹਨ।ਹਾਲ ਹੀ ‘ਚ ਉਹ ਜਗਜੀਤ ਸਿੰਘ ਸੰਧੂ ਦੀ ਫ਼ਿਲਮ ‘ਓਏ ਭੋਲੇ ਓਏ-੨’ ‘ਚ ਗੀਤ ‘ਨਸ਼ਾ ਪੱਤਾ’ ਕਰਕੇ ਚਰਚਾ ‘ਚ ਆਏ ਸਨ।