ਮੁਹਾਲੀ ‘ਚ ਪਰਮੀਸ਼ ਵਰਮਾ ਦਾ ਆਲੀਸ਼ਾਨ ਘਰ ਬਣਿਆ ਚਰਚਾ ਦਾ ਕਾਰਨ, ਕਈ ਏਕੜ ‘ਚ ਬਣੇ ਘਰ ‘ਚ ਹਰ ਵੇਲੇ ਚੱਲਦੀ ਹੈ ਗੁਰਬਾਣੀ, ਵੇਖੋ ਘਰ ਦੀ ਝਲਕ

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਦਾ ਆਲੀਸ਼ਾਨ ਘਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਏਕੜ ‘ਚ ਬਣਿਆ ਇਹ ਘਰ ਕਰੋੜਾਂ ਦੀ ਕੀਮਤ ਦਾ ਹੈ। ਇਸ ਆਲੀਸ਼ਾਨ ਘਰ ‘ਚ ਹਰ ਸੁੱਖ ਸਹੂਲਤ ਮੌਜੂਦ ਹੈ।ਇਸ ਮਹਿਲਨੁਮਾ ਘਰ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਅਤੇ ਹਰ ਕਿਸੇ ਦਾ ਧਿਆਨ ਖਿੱਚ ਰਹੀ ਹੈ

By  Shaminder Kaur Kaler May 21st 2026 05:25 PM

ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ (Parmish Verma) ਦਾ ਆਲੀਸ਼ਾਨ ਘਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਕਈ ਏਕੜ ‘ਚ ਬਣਿਆ ਇਹ ਘਰ ਕਰੋੜਾਂ ਦੀ ਕੀਮਤ ਦਾ ਹੈ। ਇਸ ਆਲੀਸ਼ਾਨ ਘਰ ‘ਚ ਹਰ ਸੁੱਖ ਸਹੂਲਤ ਮੌਜੂਦ ਹੈ।ਇਸ ਮਹਿਲਨੁਮਾ ਘਰ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਅਤੇ ਹਰ ਕਿਸੇ ਦਾ ਧਿਆਨ ਖਿੱਚ ਰਹੀ ਹੈ।ਮੁਹਾਲੀ ‘ਚ ਬਣੇ ਇਸ ਘਰ ਦੀ ਇੱਕ ਝਲਕ ਪਰਮੀਸ਼ ਵਰਮਾ ਨੇ ਵਿਖਾਈ ਹੈ। ਜਿਸ ‘ਚ ਹਰਿਆ ਭਰਿਆ ਲਾਨ, ਫੁੱਲਾਂ ਵਾਲੇ ਪੌਦੇ ਲਗਾਏ ਗਏ ਹਨ। 


ਰੂਹਾਨੀ ਸਕੂਨ ਦਾ ਅਹਿਸਾਸ ਕਰਵਾਉਂਦੀ ਗੁਰਬਾਣੀ  

ਇਸ ਆਲੀਸ਼ਾਨ ਘਰ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਹਰ ਵੇਲੇ ਗੁਰਬਾਣੀ ਤੇ ਸ਼ਬਦ ਕੀਰਤਨ ਚੱਲਦਾ ਰਹਿੰਦਾ ਹੈ। ਜੋ ਮਨ ਨੂੰ ਸ਼ਾਂਤ ਅਤੇ ਖੁਸ਼ਹਾਲ ਤੇ ਚੜਦੀਕਲਾ ‘ਚ ਰੱਖਦੀ ਹੈ।ਇਸ ਦੇ ਨਾਲ ਹੀ ਪੂਰਾ ਵਾਤਾਵਰਨ ਅਧਿਆਤਮਿਕ ਰੰਗ ‘ਚ ਰੰਗਿਆ ਰਹਿੰਦਾ ਹੈ। 


 ਲਗਜ਼ਰੀ ਗੱਡੀਆਂ ਦੀ ਕਲੈਕਸ਼ਨ 

ਘਰ ‘ਚ ਪਰਮੀਸ਼ ਵਰਮਾ ਦੀ ਲੈਂਬਰਗਿਨੀ, ਥਾਰ ‘ਤੇ ਹੋਰ ਸਾਰੀਆਂ ਗੱਡੀਆਂ ਮੌਜੂਦ ਹਨ। ਪਰਮੀਸ਼ ਵਰਮਾ ਨੇ ਆਪਣੇ ਇਸ ਆਲੀਸ਼ਾਨ ਘਰ ਦੀ ਝਲਕ ਯੂਟਿਊਬ ਚੈਨਲ ਕਰਲੀ ਟੇਲਸ ਦੇ ਇੱਕ ਇੰਟਰਵਿਊ ‘ਚ ਦਿਖਾਈ ਹੈ। ਜੋ ਮਹਿਜ਼ ਇੱਕ ਘਰ ਨਹੀਂ ਬਲਕਿ ਪਰਮੀਸ਼ ਵਰਮਾ ਦੇ ਸੰਘਰਸ਼ ਤੋਂ ਲੈ ਕੇ ਲਗਜ਼ਰੀ ਲਾਈਫ ਤੱਕ ਪਹੁੰਚਣ ਦੇ ਦਿਨਾਂ ਨੂੰ ਦਰਸਾਉਂਦੀ ਹੈ। 


ਘਰ ‘ਚ ਰੱਖਿਆ ਹੈ ਵੱਡਾ ਸਾਰਾ ਵਿਹੜਾ 

ਪਰਮੀਸ਼ ਵਰਮਾ ਨੇ ਆਪਣੇ ਇਸ ਆਲੀਸ਼ਾਨ ਘਰ ‘ਚ ਬਹੁਤ ਵੱਡਾ ਵਿਹੜਾ ਰੱਖਿਆ ਹੈ। ਇੱਕ ਪਾਸੇ ਇੱਕ ਵੱਡਾ ਸਾਰਾ ਲਾਨ ਵੀ ਬਣਾਇਆ ਹੈ।


ਜੋ ਕਿ ਪਰਮੀਸ਼ ਵਰਮਾ ਦਾ ਸੁਫ਼ਨਾ ਸੀ । ਇਸ ਤੋਂ ਇਲਾਵਾ ਪੰਛੀਆਂ ਦੇ ਲਈ ਦਾਣੇ ਤੇ ਪਾਣੀ ਦਾ ਵੀ ਖ਼ਾਸ ਇੰਤਜ਼ਾਮ ਕੀਤਾ ਗਿਆ ਹੈ। 


© Copyright Galactic Television & Communications Pvt. Ltd. 2026. All rights reserved.