ਕਰਣ ਔਜਲਾ ਦੀ ਪਤਨੀ ਪਲਕ ਔਜਲਾ ਆਪਣੀ ਮਾਂ ਦੇ ਨਾਲ ਦੁਬਈ ‘ਚ ਘੁੰਮਦੀ ਆਈ ਨਜ਼ਰ

ਕਰਣ ਔਜਲਾ ਦੀ ਪਤਨੀ ਪਲਕ ਔਜਲਾ ਨੇ ਆਪਣੀ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪਲਕ ਔਜਲਾ ਨੇ ਲਿਖਿਆ “ਦੁਬਈ ਬਹੁਤ ਸੋਹਣਾ ਸੀ ਪਰ ਆਪਣੀ ਧੀ ਨਾਲ ਇਹ ਸਮਾਂ ਬਿਤਾਉਣ ਨਾਲ ਇਹ ਅਭੁੱਲ ਹੋ ਗਿਆ … ਬਹੁਤ ਸਾਰੇ ਪਿਆਰ ਅਤੇ ਦੇਖਭਾਲ ਲਈ ਪਲਕ ਔਜਲਾ ਬੇਟਾ ਦਾ ਧੰਨਵਾਦ।

By  Shaminder Kaur Kaler February 24th 2026 10:28 AM -- Updated: February 24th 2026 10:34 AM

ਕਰਣ ਔਜਲਾ (Karan Aujla) ਦੀ ਪਤਨੀ ਪਲਕ ਔਜਲਾ ਨੇ ਆਪਣੀ ਮਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਪਲਕ ਔਜਲਾ ਨੇ ਲਿਖਿਆ “ਦੁਬਈ ਬਹੁਤ ਸੋਹਣਾ ਸੀ ਪਰ ਆਪਣੀ ਧੀ ਨਾਲ ਇਹ ਸਮਾਂ ਬਿਤਾਉਣ ਨਾਲ ਇਹ ਅਭੁੱਲ ਹੋ ਗਿਆ … ਬਹੁਤ ਸਾਰੇ ਪਿਆਰ ਅਤੇ ਦੇਖਭਾਲ ਲਈ  ਪਲਕ ਔਜਲਾ ਬੇਟਾ ਦਾ ਧੰਨਵਾਦ। ਤੁਸੀਂ ਹਮੇਸ਼ਾ ਚਮਕਦੇ ਰਹੋ, ਖੁਸ਼ ਰਹੋ ਅਤੇ ਤੁਹਾਡੇ ਦਿਲ ਦੀ ਇੱਛਾ ਅਨੁਸਾਰ ਸਭ ਕੁਝ ਪ੍ਰਾਪਤ ਕਰੋ। ਮੇਰੇ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਹਨ”।ਪਲਕ ਔਜਲਾ ਤੇ ਕਰਣ ਔਜਲਾ ਦੇ ਨਾਲ ਹੋਰ ਵੀ ਕਈ ਤਸਵੀਰਾਂ ਸਾਹਮਣੇ ਆਈਆਂ ਹਨ । ਜਿਸ ‘ਚ ਕਰਣ ਔਜਲਾ ਆਪਣੀ ਸੱਸ ਦੇ ਨਾਲ ਦਿਖਾਈ ਦੇ ਰਹੇ ਹਨ। 


ਕੁਝ ਸਮਾਂ ਪਹਿਲਾਂ ਕਰਵਾਇਆ ਸੀ ਵਿਆਹ 

ਕਰਣ ਔਜਲਾ ਨੇ ਪਲਕ ਦੇ ਨਾਲ ਕੁਝ ਸਮਾਂ ਪਹਿਲਾਂ ਹੀ ਵਿਆਹ ਕਰਵਾਇਆ ਹੈ। ਇਹ ਜੋੜੀ ਪਹਿਲਾਂ ਕੈਨੇਡਾ ਰਹਿੰਦੀ ਸੀ। ਜਿਸ ਤੋਂ ਬਾਅਦ ਦੋਵਾਂ ਨੇ ਦੁਬਈ ‘ਚ ਨਵਾਂ ਘਰ ਖਰੀਦਿਆ ਹੈ। ਜਿੱਥੇ ਕੁਝ ਸਮਾਂ ਪਹਿਲਾਂ ਹੀ ਇਹ ਜੋੜੀ ਸ਼ਿਫ਼ਟ ਹੋਈ ਸੀ।  ਕਰਣ ਔਜਲਾ ਨੇ ਇਸ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਸੀ । 


ਕਰਣ ਔਜਲਾ ਦਾ ਵਰਕ ਫ੍ਰੰਟ 

ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਬਤੌਰ ਗੀਤਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

ਜਿਸ ਤੋਂ ਬਾਅਦ ਉਨ੍ਹਾਂ ਨੇ ਖੁਦ ਗਾਣਾ ਸ਼ੁਰੂ ਕਰ ਦਿੱਤਾ ਅਤੇ ਹੁਣ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਫ਼ਿਲਮਾਂ ਦੇ ਲਈ ਵੀ ਗੀਤ ਗਾਏ ਹਨ।


© Copyright Galactic Television & Communications Pvt. Ltd. 2026. All rights reserved.