ਪਾਲ ਸਿੰਘ ਸਮਾਓਂ ਨੇ ਆਪਣੀ ਧੀ ਦੇ ਨਾਲ ਕਿਊਟ ਤਸਵੀਰ ਕੀਤੀ ਸਾਂਝੀ
ਪਾਲ ਸਿੰਘ ਸਮਾਓਂ ਦੇ ਘਰ ਕੁਝ ਦਿਨ ਪਹਿਲਾਂ ਧੀ ਦਾ ਜਨਮ ਹੋਇਆ ਸੀ । ਜਿਸ ਤੋਂ ਬਾਅਦ ਉਹ ਲਗਾਤਾਰ ਆਪਣੀ ਧੀ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹੁਣ ਉਨ੍ਹਾਂ ਨੇ ਆਪਣੀ ਧੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਪਾਲ ਸਿੰਘ ਨੇ ਆਪਣੀ ਧੀ ਨੂੰ ਗਲ ਨਾਲ ਲਾਇਆ ਹੋੋਇਆ ਹੈ।
ਪਾਲ ਸਿੰਘ ਸਮਾਓਂ (Pal Singh Samaon) ਦੇ ਘਰ ਕੁਝ ਦਿਨ ਪਹਿਲਾਂ ਧੀ ਦਾ ਜਨਮ ਹੋਇਆ ਸੀ । ਜਿਸ ਤੋਂ ਬਾਅਦ ਉਹ ਲਗਾਤਾਰ ਆਪਣੀ ਧੀ ਦੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਹਨ । ਹੁਣ ਉਨ੍ਹਾਂ ਨੇ ਆਪਣੀ ਧੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਪਾਲ ਸਿੰਘ ਨੇ ਆਪਣੀ ਧੀ ਨੂੰ ਗਲ ਨਾਲ ਲਾਇਆ ਹੋੋਇਆ ਹੈ।
ਇਸ ਤੋਂ ਪਹਿਲਾਂ ਵੀ ਪਾਲ ਸਿੰਘ ਸਮਾਓਂ ਨੇ ਕਈ ਵੀਡੀਓ ਸਾਂਝੇ ਕੀਤੇ ਸਨ । ਜਿਸ ‘ਚ ਉਹ ਆਪਣੀ ਧੀ ਦੀ ਲੋਹੜੀ ਮਨਾਉਂਦੇ ਹੋਏ ਨਜ਼ਰ ਆਏ ਸਨ । ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਵੀਡੀਓ ਆਪਣੀ ਧੀ ਦੇ ਨਾਲ ਸਾਂਝੇ ਕੀਤੇ ਸਨ ।
ਲੋਕ ਕਲਾਕਾਰ ਦੇ ਤੌਰ ਤੇ ਮਸ਼ਹੂਰ
ਪਾਲ ਸਿੰਘ ਸਮਾਓ ਲੋਕ ਕਲਾਕਾਰ ਦੇ ਤੌਰ ‘ਤੇ ਮਸ਼ਹੂਰ ਹਨ ਅਤੇ ਉਨ੍ਹਾਂ ਨੇ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਕਈ ਉਪਰਾਲੇ ਕੀਤੇ ਹਨ ਅਤੇ ਹਰ ਸਾਲ ਉਹ ਸਮਾਓਂ ਪਿੰਡ ‘ਚ ਤੀਆਂ ਦੇ ਮੇਲੇ ਦਾ ਆਯੋਜਨ ਕਰਦੇ ਹਨ । ਜਿਸ ‘ਚ ਵੱਡੀ ਗਿਣਤੀ ‘ਚ ਕੁੜੀਆਂ ਸ਼ਾਮਿਲ ਹੁੰਦੀਆਂ ਹਨ ਅਤੇ ਇਨ੍ਹਾਂ ਭੈਣਾਂ ਨੂੰ ਉਹ ਖੁਦ ਸੰਧਾਰਾ ਵੀ ਦਿੰਦੇ ਹਨ ।