ਪਾਲ ਸਿੰਘ ਸਮਾਓ ਨੇ ਗਾਇਆ ਲੋਕ ਗੀਤ, ਵੀਡੀਓ ਹੋ ਰਿਹਾ ਵਾਇਰਲ
ਲ਼ੋਕ ਕਲਾਕਾਰ ਪਾਲ ਸਿੰਘ ਸਮਾਓ ਨੇ ਲੋਕ ਗੀਤ ਗਾ ਕੇ ਸਮਾਂ ਬੰਨਿਆ । ਇਸ ਲੋਕ ਗੀਤ ਨੂੰ ਲੋਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਪਾਲ ਸਿੰਘ ਸਮਾਓ ਅਕਸਰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੋਸ਼ਿਸ਼ ਕਰਦੇ ਰਹਿੰਦੇ ਹਨ ।
ਲ਼ੋਕ ਕਲਾਕਾਰ ਪਾਲ ਸਿੰਘ ਸਮਾਓ ਨੇ ਲੋਕ ਗੀਤ ਗਾ ਕੇ ਸਮਾਂ ਬੰਨਿਆ । ਇਸ ਲੋਕ ਗੀਤ ਨੂੰ ਲੋਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਪਾਲ ਸਿੰਘ ਸਮਾਓ ਅਕਸਰ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੇ ਲਈ ਕੋਸ਼ਿਸ਼ ਕਰਦੇ ਰਹਿੰਦੇ ਹਨ । ਉਹ ਲੋਕ ਗੀਤ, ਸੁਹਾਗ, ਘੋੜੀਆਂ ਅਕਸਰ ਲੋਕਾਂ ਦੇ ਵਿਆਹਾਂ ‘ਤੇ ਗਾਉਂਦੇ ਹੋਏ ਦਿਖਾਈ ਦਿੰਦੇ ਹਨ । ਲੋਹੜੀ ਦੇ ਮੌਕੇ ‘ਤੇ ਵੀ ਉਨ੍ਹਾਂ ਦੇ ਸਾਥੀ ਕਲਾਕਾਰਾਂ ਨੇ ਧੀਆਂ ਦੇ ਗੀਤ ਗਾਏ ਸਨ ।

ਵਿਦੇਸ਼ਾਂ ‘ਚ ਵੀ ਪਾਲ ਸਿੰਘ ਸਮਾਓ ਮਸ਼ਹੂਰ
ਮਾਨਸਾ ਦੇ ਰਹਿਣ ਵਾਲੇ ਪਾਲ ਸਿੰਘ ਸਮਾਓ ਦੇਸ਼ ਵਿਦੇਸ਼ ‘ਚ ਮਸ਼ਹੂਰ ਹਨ ।ਉਹ ਵਿਦੇਸ਼ਾਂ ‘ਚ ਵੀ ਅਕਸਰ ਪੰਜਾਬ ਦੀ ਵਿਰਾਸਤ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ । ਪਾਲ ਸਿੰਘ ਸਮਾਓ ਹਰ ਸਾਲ ਤੀਆਂ ਦੇ ਮੌਕੇ ‘ਤੇ ਤੀਜ ਮੇਲੇ ਦਾ ਆਯੋਜਨ ਕਰਦੇ ਰਹਿੰਦੇ ਹਨ ।ਜਿਸ ‘ਚ ਧੀਆਂ ਨੂੰ ਸੰਧਾਰਾ ਵੀ ਦਿੰਦੇ ਹਨ ।

ਪਾਲ ਸਿੰਘ ਸਮਾਓ ਦੀ ਨਿੱਜੀ ਜ਼ਿੰਦਗੀ
ਪਾਲ ਸਿੰਘ ਸਮਾਓ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹਨਾਂ ਨੇ ਕੁਝ ਸਮਾਂ ਪਹਿਲਾਂ ਵਿਆਹ ਕਰਵਾਇਆ ਸੀ । ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਧੀ ਦਾ ਜਨਮ ਹੋਇਆ । ਜਿਸ ਦੇ ਨਾਲ ਅਕਸਰ ਉਹ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।