ਗੁਰਪ੍ਰੀਤ ਭੰਗੂ ਦੇ ਪਤੀ ਦੇ ਦਿਹਾਂਤ ‘ਤੇ ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਜਤਾਇਆ ਸੋਗ, ਪਾਕਿਸਤਾਨ ਫੇਰੀ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਹੋਏ ਭਾਵੁਕ

ਗੁਰਪ੍ਰੀਤ ਭੰਗੂ ਦੇ ਪਤੀ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸੋਗ ਜਤਾਇਆ ਹੈ। ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਵੀ ਸਵਰਨ ਸਿੰਘ ਭੰਗੂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

By  Shaminder Kaur Kaler June 7th 2026 08:00 AM -- Updated: June 8th 2026 10:11 AM

ਗੁਰਪ੍ਰੀਤ ਭੰਗੂ ਦੇ ਪਤੀ ਦੇ ਦਿਹਾਂਤ ‘ਤੇ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸੋਗ ਜਤਾਇਆ ਹੈ। ਪਾਕਿਸਤਾਨੀ ਯੂਟਿਊਬਰ ਨਾਸਿਰ ਢਿੱਲੋਂ ਨੇ ਵੀ ਸਵਰਨ ਸਿੰਘ ਭੰਗੂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਲੰਮੀ ਚੌੜੀ ਪੋਸਟ ਕਰਦੇ ਹੋਏ ਲਿਖਿਆ “ਸਵਰਨ ਸਿੰਘ ਭੰਗੂ ਜੀ ਦੇ ਅਚਾਨਕ ਵਿਛੋੜੇ ਦੀ ਖ਼ਬਰ ਸੁਣ ਕੇ ਦਿਲ ਨੂੰ ਬਹੁਤ ਵੱਡਾ ਸਦਮਾ ਲੱਗਿਆ।


ਮੈਡਮ ਗੁਰਪ੍ਰੀਤ ਕੌਰ ਭੰਗੂ ਜੀ ੨੦੨੪ ਦੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਿੱਚ ਸ਼ਿਰਕਤ ਲਈ ਸਾਡੇ ਕੋਲ ਆਏ ਸਨ। ਮੇਰੀ ਮਾਂ ਜੀ ਨੇ ਉਹਨਾਂ ਨਾਲ ਮਾਵਾਂ ਵਾਲਾ ਪਿਆਰ ਨਿਭਾਇਆ ਸੀ। ਅੱਜ ਵੀ ਮਾਂ ਜੀ, ਸਵਰਨ ਸਿੰਘ ਭੰਗੂ ਜੀ ਤੇ ਉਹਨਾਂ ਦੇ ਪਰਿਵਾਰ ਨਾਲ ਗੁਜ਼ਾਰੇ ਉਹ ਪਿਆਰ ਭਰੇ ਪਲ ਨਹੀਂ ਭੁੱਲਦੇ।

ਇੱਕ ਦਿਨ ਮੈਨੂੰ ਕਹਿਣ ਲੱਗੇ, “ਜੇ ਹੋ ਸਕਦਾ ਏ ਤੇ ਸਵਰਨ ਸਿੰਘ ਭੰਗੂ ਜੀ ਦੀ ਇੱਕ ਖ਼ਾਹਿਸ਼ ਪੂਰੀ ਕਰ ਦਿਓ।” ਮੈਂ ਅਰਜ਼ ਕੀਤਾ, “ਹੁਕਮ ਕਰੋ।” ਕਹਿਣ ਲੱਗੇ, “ਸਾਡੇ ਪਿੰਡ ਦੇ ਕੁਝ ਲੋਕ ਪਾਕਿਸਤਾਨ ਆਏ ਹੋਏ ਨੇ, ਉਹਨਾਂ ਨੂੰ ਮਿਲਾ ਦਿਓ। ਭੰਗੂ ਸਾਹਿਬ ਪਿੰਡ ਦੀ ਮਿੱਟੀ ਵੀ ਨਾਲ ਲੈ ਆਏ ਨੇ ਜੋ ਉਹਨਾਂ ਦੇ ਹਵਾਲੇ ਕਰਨੀ ਏ।” ਗੁਰਪ੍ਰੀਤ ਭੰਗੂ ਦੇ ਪਤੀ ਦੀਆਂ ਅੰਤਿਮ ਰਸਮਾਂ ‘ਚ ਵੀ ਬੀਤੇ ਦਿਨ ਪੰਜਾਬੀ ਇੰਡਸਟਰੀ ਦੀਆਂ ਕਈ ਹਸਤੀਆਂ ਸ਼ਾਮਿਲ ਹੋਈਆਂ ਸਨ। 


© Copyright Galactic Television & Communications Pvt. Ltd. 2026. All rights reserved.