ਪਾਕਿਸਤਾਨੀ ਪੰਜਾਬ ਦੇ ਸਿੱਖਿਆ ਮੰਤਰੀ ਹੋਏ ਦਿਲਜੀਤ ਦੋਸਾਂਝ ਦੇ ਫੈਨ, ਕਿਹਾ ‘ਦੁਨੀਆ ਭਰ ‘ਚ ਲੋਕਾਂ ਨੂੰ ਸੁਣਨ ਲਾਇਆ ਪੰਜਾਬੀ’
ਪਾਕਿਸਤਾਨੀ ਪੰਜਾਬ ‘ਚ ਕੌਮਾਂਤਰੀ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਪਾਕਿਸਤਾਨੀ ਪੰਜਾਬ ਦੇ ਸਿੱਖਿਆ ਮੰਤਰੀ ਵੀ ਪਹੁੰਚੇ ਹੋਏ ਸਨ ।ਇਸ ਦੌਰਾਨ ਉਨ੍ਹਾਂ ਨੇ ਚੜ੍ਹਦੇ ਪੰਜਾਬ ਦੇ ਗਾਇਕਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪੂਰੇ ਬਾਲੀਵੁੱਡ ਨੂੰ ਪੰਜਾਬੀਆਂ ਨੇ ਪੁੱਠਾ ਕੀਤਾ ਹੋਇਆ ।
ਪਾਕਿਸਤਾਨੀ ਪੰਜਾਬ ‘ਚ ਕੌਮਾਂਤਰੀ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ । ਜਿਸ ‘ਚ ਪਾਕਿਸਤਾਨੀ ਪੰਜਾਬ ਦੇ ਸਿੱਖਿਆ ਮੰਤਰੀ ਵੀ ਪਹੁੰਚੇ ਹੋਏ ਸਨ ।ਇਸ ਦੌਰਾਨ ਉਨ੍ਹਾਂ ਨੇ ਚੜ੍ਹਦੇ ਪੰਜਾਬ ਦੇ ਗਾਇਕਾਂ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਪੂਰੇ ਬਾਲੀਵੁੱਡ ਨੂੰ ਪੰਜਾਬੀਆਂ ਨੇ ਪੁੱਠਾ ਕੀਤਾ ਹੋਇਆ ।ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲਜੀਤ ਦੋਸਾਂਝ (Diljit Dosanjh) ਤੇ ਕਰਣ ਔਜਲਾ ਦੀ ਤਾਰੀਫ ਕਰਦਿਆਂ ਕਿਹਾ ਕਿ ‘ਅਸੀਂ ਭਾਵੇਂ ਇੱਧਰ ਹੋਈਏ ਜਾਂ ਓਧਰ ਹੋਈਏ, ਲੋਕਾਂ ਨੂੰ ਪੰਜਾਬੀ ਸੁਣਨ ਤਾਂ ਲਾਇਆ ਹੋਇਐ’।ਇਸ ਕੌਮਾਂਤਰੀ ਪੰਜਾਬੀ ਕਾਨਫਰੰਸ ‘ਚ ਮੌਜੂਦ ਇੱਕ ਸਰਦਾਰ ਨੂੰ ਕਿਹਾ ਕਿ ਤੁਸੀਂ ਦਿਲਜੀਤ ਦੋਸਾਂਝ ਤੇ ਕਰਣ ਔਜਲਾ ਨੂੰ ਲੈ ਕੇ ਆਵੋਗੇ ਤਾਂ ਅੱਗੋ ਸਰਦਾਰ ਸਾਹਿਬ ਨੇ ਵੀ ਹੁੰਗਾਰਾ ਭਰਿਆ ।

ਹਰ ਸਾਲ ਹੁੰਦਾ ਆਯੋਜਨ
ਦੱਸ ਦਈਏ ਕਿ ਪਾਕਿਸਤਾਨ ‘ਚ ਹਰ ਸਾਲ ਕੌਮਾਂਤਰੀ ਪੰਜਾਬੀ ਕਾਨਫ੍ਰੰਸ ਦਾ ਆਯੋਜਨ ਕੀਤਾ ਜਾਂਦਾ ਹੈ । ਜਿਸ ‘ਚ ਦੇਸ਼ ਵਿਦੇਸ਼ ਤੋਂ ਪੰਜਾਬੀ ਵਿਦਵਾਨ ਸ਼ਿਰਕਤ ਕਰਦੇ ਹਨ ।

ਦਿਲਜੀਤ ਦੋਸਾਂਝ ਤੇ ਕਰਣ ਔਜਲਾ ਦੀ ਬੋਲਦੀ ਤੂਤੀ
ਦਿਲਜੀਤ ਦੋਸਾਂਝ ਤੇ ਕਰਣ ਔਜਲਾ ਕੌਮਾਂਤਰੀ ਪੱਧਰ ਦੇ ਕਲਾਕਾਰ ਹਨ । ਦੋਵਾਂ ਦੇ ਨਾਂਅ ਦੀ ਤੂਤੀ ਬੋਲਦੀ ਹੈ । ਕਰਣ ਔਜਲਾ ਗੀਤਾਂ ਦੀ ਮਸ਼ੀਨ ਦੇ ਨਾਂਅ ਨਾਲ ਮਸ਼ਹੂਰ ਹਨ, ਜਦੋਂਕਿ ਦਿਲਜੀਤ ਦੋਸਾਂਝ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਰਗਰਮ ਹਨ ।