ਗੁਰਦਾਸ ਮਾਨ ਦੇ ਜਨਮ ਦਿਨ ‘ਤੇ ਗਾਇਕ ਦੇ ਘਰ ਪਹੁੰਚੇ ਫੈਨਸ , ਇਸ ਅੰਦਾਜ਼ ‘ਚ ਕੀਤੀ ਤਾਰੀਫ

ਗੁਰਦਾਸ ਮਾਨ ਦਾ ਬੀਤੇ ਦਿਨੀਂ ਜਨਮ ਦਿਨ ਸੀ । ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਫੈਨਸ ਉਨ੍ਹਾਂ ਦੇ ਘਰ ਵਧਾਈ ਦੇਣ ਦੇ ਲਈ ਪਹੁੰਚੇ।ਫੈਨਸ ਨੇ ਆਪੋ ਆਪਣੇ ਅੰਦਾਜ਼ ‘ਚ ਗੁਰਦਾਸ ਮਾਨ ਨੂੰ ਵਧਾਈ ਦਿੱਤੀ ।ਜਿਸ ਦਾ ਇੱਕ ਵੀਡੀਓ ਵੀ ਹੈਰੀ ਬਰਾੜ ਨੇ ਸਾਂਝਾ ਕੀਤਾ ਹੈ।

By  Shaminder Kaur Kaler January 6th 2026 04:40 PM -- Updated: January 6th 2026 04:49 PM

ਗੁਰਦਾਸ ਮਾਨ ਦਾ ਬੀਤੇ ਦਿਨੀਂ ਜਨਮ ਦਿਨ ਸੀ । ਇਸ ਮੌਕੇ ‘ਤੇ ਵੱਡੀ ਗਿਣਤੀ ‘ਚ ਫੈਨਸ ਉਨ੍ਹਾਂ ਦੇ ਘਰ ਵਧਾਈ ਦੇਣ ਦੇ ਲਈ ਪਹੁੰਚੇ।ਫੈਨਸ ਨੇ ਆਪੋ ਆਪਣੇ ਅੰਦਾਜ਼ ‘ਚ ਗੁਰਦਾਸ ਮਾਨ ਨੂੰ ਵਧਾਈ ਦਿੱਤੀ ।ਜਿਸ ਦਾ ਇੱਕ ਵੀਡੀਓ ਵੀ ਹੈਰੀ ਬਰਾੜ ਨੇ ਸਾਂਝਾ ਕੀਤਾ ਹੈ।ਜਿਸ ‘ਚ ਤੁਸੀਂ ਵੇਖ ਸਕਦੇ ਹੋ ਕਿ ਉਨ੍ਹਾਂ ਦੇ ਘਰ ਦੇ ਬਾਹਰ ਕਿੰਨੀ ਵੱਡੀ ਗਿਣਤੀ ‘ਚ ਸਰੋਤੇ ਇੱਕਠੇ ਹੋਏ ਹਨ। 


ਗੁਰਦਾਸ ਮਾਨ ਦਾ ਵਰਕ ਫ੍ਰੰਟ 

ਗੁਰਦਾਸ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ । ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਜਿਸ ‘ਚ ਛੱਲਾ, ਰੋਟੀ, ਕਮਲੀ ਯਾਰ ਦੀ, ਮੈਨੂੰ ਯਾਰ ਮੇਰੇ ਜਾਪਦੇ ਖੁਦਾ ਵਰਗੇ, ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ ਸਣੇ ਕਈ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ ।

 ਉਨ੍ਹਾਂ ਨੇ ਹਮੇਸ਼ਾ ਆਪਣੇ ਗੀਤਾਂ ‘ਚ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਬੂਟ ਪਾਲਸ਼ਾਂ ਕਰੀਏ ‘ਚ ਹੱਕ ਹਲਾਲ ਦੀ ਕਮਾਈ ਕਰਨ ਦਾ ਸੁਨੇਹਾ ਹੋਵੇ, ਲੱਖ ਪ੍ਰਦੇਸੀ ਹੋਈਏ ਆਪਣਾ ਮੁਲਕ ਨੀ ਭੰਡੀਦਾ ‘ਚ ਆਪਣੇ ਦੇਸ਼ ਪ੍ਰਤੀ ਪਿਆਰ ਨੂੰ ਦਰਸਾਉਣਾ ਹੋਵੇ ਹਰ ਗੀਤ ‘ਚ ਉਨ੍ਹਾਂ ਨੇ ਹਮੇਸ਼ਾ ਸਰੋਤਿਆਂ ਨੂੰ ਵਧੀਆ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਗੁਰਦਾਸ ਮਾਨ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਕੰਮ ਵੀ ਕੀਤਾ ਹੈ।


© Copyright Galactic Television & Communications Pvt. Ltd. 2026. All rights reserved.