ਮਦਰਸ ਡੇਅ ‘ਤੇ ਗਾਇਕ ਆਰ ਨੇਤ, ਮਿਸ ਪੂਜਾ ਤੇ ਅੰਮ੍ਰਿਤ ਮਾਨ ਨੇ ਸਾਂਝੀਆਂ ਕੀਤੀਆਂ ਆਪਣੀਆਂ ਮਾਂਵਾਂ ਦੇ ਨਾਲ ਤਸਵੀਰਾਂ

ਬੀਤੇ ਦਿਨ ਮਦਰਸ ਡੇਅ ਮਨਾਇਆ ਗਿਆ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੀਆਂ ਮਾਂਵਾਂ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਗਾਇਕਾ ਮਿਸ ਪੂਜਾ ਨੇ ਵੀ ਆਪਣੀ ਮਾਂ ਦੇ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ।

By  Shaminder Kaur Kaler May 11th 2026 10:30 AM

ਬੀਤੇ ਦਿਨ ਮਦਰਸ ਡੇਅ (Mothers Day )ਮਨਾਇਆ ਗਿਆ । ਇਸ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਆਪਣੀਆਂ ਮਾਂਵਾਂ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਗਾਇਕਾ ਮਿਸ ਪੂਜਾ ਨੇ ਵੀ ਆਪਣੀ ਮਾਂ ਦੇ ਨਾਲ ਇੱਕ ਖੂਬਸੂਰਤ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ‘ਮੇਰੀ ਮਾਂ’ । ਇਸ ਤਸਵੀਰ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਹਾਰਟ ਵਾਲੇ ਇਮੋਜੀ ਪੋਸਟ ਕੀਤੇ ਜਾ ਰਹੇ ਹਨ। 

ਅੰਮ੍ਰਿਤ ਮਾਨ ਨੇ ਭਾਵੁਕ ਪੋਸਟ ਕੀਤੀ ਸਾਂਝੀ 

  ਅੰਮ੍ਰਿਤ ਮਾਨ ਨੇ ਵੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਪਣੀ ਮਾਂ ਦੇ ਲਈ ਭਾਵੁਕ ਨੋਟ ਲਿਖਿਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ “ਹੈਪੀ ਮਦਰਸ ਡੇਅ ਮਾਂ…ਤੁਹਾਡੀ ਬਹੁਤ ਯਾਦ ਆਉਂਦੀ ਆ। ਪਰ ਮੈਂ ਜਾਣਦਾ ਹਾਂ ਤੁਸੀਂ ਮੇਰੇ ਕੋਲ ਹੀ ਹੋ ।ਜੁਗ-ਜੁਗ ਜੀਓਣ ਮਾਂਵਾਂ,ਦੁਨੀਆ ਭਰ ਦੀਆਂ ਸਾਰੀਆਂ ਮਾਂਵਾਂ ਨੂੰ ਸੈਲਿਊਟ” । ਅੰਮ੍ਰਿਤ ਮਾਨ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਦੱਸ ਦਈਏ ਕਿ ਅੰਮ੍ਰਿਤ ਮਾਨ ਦੀ ਮਾਂ ਦਾ ਦਿਹਾਂਤ ਹੋ ਚੁੱਕਿਆ ਹੈ । 

ਆਰ ਨੇਤ ਨੇ ਸਾਂਝਾ ਕੀਤਾ ਵੀਡੀਓ 

ਮਦਰਸ ਡੇਅ ਦੇ ਮੌਕੇ ‘ਤੇ ਗਾਇਕ ਆਰ ਨੇਤ ਨੇ ਆਪਣੀ ਮਾਂ ਦੇ ਨਾਲ ਵੀਡੀਓ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋi ਕ ਗਾਇਕ ਦੇ ਸਿਰ ‘ਚ ਉਸ ਦੀ ਮਾਂ ਤੇਲ ਝੱਸਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਫੈਨਸ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ।  

Related Post

ਅੰਸ਼ੁਲਾ ਕਪੂਰ ਨੇ ਪ੍ਰੀ-ਵੈਡਿੰਗ ਦੌਰਾਨ ਸਿਰ ‘ਤੇ ਲਿਆ ਫੁਲਕਾਰੀ ਦੁੱਪਟਾ, ਕਿਹਾ ‘ਪੰਜਾਬੀ ਕੁੜੀ ਹੋਣ ਦੇ ਨਾਤੇ ਮੈਂ ਚਾਹੁੰਦੀ ਸੀ ਕਿ ਜਸ਼ਨਾਂ ਦਾ ਪਹਿਲੀ ਲੁੱਕ ਮੇਰੀਆਂ ਜੜ੍ਹਾਂ ਨਾਲ ਜੁੜੀ ਹੋਵੇ’
ਕੇਤਨ ਅਗਰਵਾਲ ਕਤਲ ਕੇਸ ‘ਚ ਹਿਨਾ ਖ਼ਾਨ ਨੇ ਦਿੱਤਾ ਪ੍ਰਤੀਕਰਮ, ਕਿਹਾ ‘ਅੱਜ ਕੱਲ ਦੇ ਸਮੇਂ ‘ਚ ਸੱਚ ਕਹਿਣਾ ਕਿੰਨਾ ਮੁਸ਼ਕਿਲ’
ਅਮਰਿੰਦਰ ਗਿੱਲ ਦੇ ਫੈਨਸ ਦੇ ਲਈ ਖੁਸ਼ਖਬਰੀ, ਨਵੇਂ ਗੀਤ ‘ਕੌਫੀ’ ਦੇ ਨਾਲ ਦਰਸ਼ਕਾਂ ‘ਚ ਹੋਣਗੇ ਹਾਜ਼ਰ
ਪੀਰ ਬਾਬਾ ਦੀ ਦਰਗਾਹ ‘ਤੇ ਜੈਸਮੀਨ ਜੱਸੀ ਤੇ ਦੀਪ ਢਿੱਲੋਂ ਨੇ ਟੇਕਿਆ ਮੱਥਾ, ਵੀਡੀਓ ਹੋ ਰਿਹਾ ਵਾਇਰਲ
ਸੇਵਾ ਨੂੰ ਸਮਰਪਿਤ ਸਾਬਕਾ ਡੀਆਈਜੀ ਇੰਦਰਜੀਤ ਸਿੰਘ ਸਿੱਧੂ ਕਰਦੇ ਨੇ ਚੰਡੀਗੜ੍ਹ ਦੀਆਂ ਸੜਕਾਂ ਤੇ ਸਫ਼ਾਈ, ਹੁਣ ਮਿਲਿਆ ਪਦਮ ਸ਼੍ਰੀ ਅਵਾਰਡ
ਜਦੋਂ ਧੀਆਂ ਕਾਰਨ ਨੀਰੂ ਬਾਜਵਾ ਨੂੰ ਸੁਣਨੇ ਪਏ ਸਨ ਤਾਅਨੇ, ਅਦਾਕਾਰਾ ਨੇ ਕਿਹਾ ਕਦੋਂ ਬਦਲੇਗੀ ਲੋਕਾਂ ਦੀ ਸੋਚ

© Copyright Galactic Television & Communications Pvt. Ltd. 2026. All rights reserved.