ਜਸਪਾਲ ਭੱਟੀ ਦਾ ਅੱਜ ਹੈ ਜਨਮ ਦਿਨ, ਜਾਣੋ ਕਿਹੜੇ ਸ਼ੋਅ ਨੇ ਦਿਵਾਈ ਸੀ ਪਛਾਣ

ਜਸਪਾਲ ਭੱਟੀ ਦੀ ਅੱਜ ਜਨਮ ਵਰੇ੍ਹਗੰਢ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਜਸਪਾਲ ਭੱਟੀ ਅੱਜ ਬੇਸ਼ੱਕ ਇਸ ਦੁਨੀਆ ‘ਤੇ ਮੌਜੂਦ ਨਹੀਂ ਹਨ, ਪਰ ਫੈਨਸ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਆਪਣੀ ਕਾਮੇਡੀ ਤੇ ਫ਼ਿਲਮਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ‘ਚ ਅੱਜ ਵੀ ਉਹ ਧੜਕਦੇ ਹਨ । ਜਸਪਾਲ ਭੱਟੀ ਨੱਬੇ ਦੇ ਦਹਾਕੇ ‘ਚ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਨੇ ਆਪਣਾ ਸ਼ੋਅ ਉਲਟਾ ਪੁਲਟਾ ਸ਼ੁਰੂ ਕੀਤਾ ਸੀ ।

By  Shaminder Kaur Kaler March 3rd 2026 01:33 PM

 ਜਸਪਾਲ ਭੱਟੀ ਦੀ ਅੱਜ ਜਨਮ ਵਰੇ੍ਹਗੰਢ ਹੈ। ਇਸ ਮੌਕੇ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਜਸਪਾਲ ਭੱਟੀ ਅੱਜ ਬੇਸ਼ੱਕ ਇਸ ਦੁਨੀਆ ‘ਤੇ ਮੌਜੂਦ ਨਹੀਂ ਹਨ, ਪਰ ਫੈਨਸ ਉਨ੍ਹਾਂ ਨੂੰ ਯਾਦ ਕਰ ਰਹੇ ਹਨ । ਆਪਣੀ ਕਾਮੇਡੀ ਤੇ ਫ਼ਿਲਮਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ‘ਚ ਅੱਜ ਵੀ ਉਹ ਧੜਕਦੇ ਹਨ । ਜਸਪਾਲ ਭੱਟੀ ਨੱਬੇ ਦੇ ਦਹਾਕੇ ‘ਚ ਉਸ ਵੇਲੇ ਚਰਚਾ ‘ਚ ਆਏ ਸਨ ਜਦੋਂ ਉਨ੍ਹਾਂ ਨੇ ਆਪਣਾ ਸ਼ੋਅ ਉਲਟਾ ਪੁਲਟਾ ਸ਼ੁਰੂ ਕੀਤਾ ਸੀ । ਇਸ ਸ਼ੋਅ ‘ਚ ਉਨ੍ਹਾਂ ਨੇ ਆਪਣੇ ਬਿਹਤਰੀਨ ਕਾਮਿਕ ਅੰਦਾਜ਼ ਦੇ ਨਾਲ ਦਰਸ਼ਕਾਂ ਦੇ ਢਿੱਡਾਂ ‘ਚ ਪੀੜਾਂ ਪਾਈਆਂ ਸਨ। 


ਜਸਪਾਲ ਭੱਟੀ ਦਾ ਜਨਮ ਤੇ ਮੁੱਢਲਾ ਜੀਵਨ 

ਜਸਪਾਲ ਭੱਟੀ ਦਾ ਜਨਮ ਤਿੰਨ ਮਾਰਚ ੧੯੫੫ ਨੂੰ ਅੰਮ੍ਰਿਤਸਰ ‘ਚ ਹੋਇਆ ਸੀ । ਜਸਪਾਲ ਭੱਟੀ ਨੇ ਹਾਲਾਂਕਿ ਇੰਜੀਨਅਰਿੰਗ ਦੀ ਡਿਗਰੀ ਕੀਤੀ ਸੀ। ਪਰ ਇਸ ਦੇ ਬਾਵਜੂਦ ਉਨ੍ਹਾਂ ਨੇ ਕਾਮੇਡੀ ‘ਚ ਵੱਡਾ ਮੁਕਾਮ ਹਾਸਲ ਕੀਤਾ । ਜਸਪਾਲ ਭੱਟੀ ਨੂੰ ਸਿਨੇਮਾ ‘ਚ ਉਨ੍ਹਾਂ ਦੀਆਂ ਉਪਲਬਧੀਆ ਲਈ (ਮਰਨ ਉਪਰੰਤ) ੨੦੧੩ ‘ਚ ਪਦਮ ਭੂਸ਼ਣ ਦਿੱਤਾ ਗਿਆ ਸੀ ।ਇਸ ਤੋਂ ਇਲਾਵਾ ਆਪਣੀ ਅਦਾਕਾਰੀ ਦੇ ਨਾਲ ਵੀ ਜਿੱਤਿਆ ਅਤੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਸੀ । ਜਿਸ ‘ਚ ਅਕਸ਼ੇ ਖੰਨਾ ਦੀ ਫ਼ਿਲਮ ‘ਆ ਅਬ ਲੌਟ ਚਲੇਂ’ ‘ਚ ਕੰਮ ਕੀਤਾ । ਇਸ ਤੋਂ ਇਲਾਵਾ ‘ਥੈਂਕ ਯੂ ਜੀਜਾ ਜੀ’, ‘ਹਾਏ ਜ਼ਿੰਦਗੀ, ਬਾਏ ਜ਼ਿੰਦਗੀ’ ਵਰਗੇ ਹਿੱਟ ਸ਼ੋਅ ‘ਚ ਅਦਾਕਾਰੀ ਅਤੇ ਕਾਮੇਡੀ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ।ਉਨ੍ਹਾਂ ਨੇ ਮਹੌਲ ਠੀਕ ਹੈ, ਦਿਲ ਪ੍ਰਦੇਸੀ ਹੋ ਗਿਆ, ਚੱਕ ਦੇ ਫੱਟੇ, ਪਾਵਰ ਕੱਟ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ ।


ਜਸਪਾਲ ਭੱਟੀ ਦਾ ਦਿਹਾਂਤ 

ਜਸਪਾਲ ਭੱਟੀ ਆਪਣੇ ਬੇਟੇ ਜਸਰਾਜ ਭੱਟੀ ਫ਼ਿਲਮ ‘ਪਾਵਰ ਕੱਟ’ ਦੀ ਪ੍ਰਮੋਸ਼ਨ ਲਈ ਅੰਮ੍ਰਿਤਸਰ ਗਏ ਸਨ ਅਤੇ ਵਾਪਸੀ ਵੇਲੇ ਇੱਕ ਹਾਦਸੇ ‘ਚ ਜ਼ਖਮੀ ਹੋ ਗਏ । ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ । ਇਸ ਹਾਦਸੇ ‘ਚ ਉਨ੍ਹਾਂ ਦਾ ਪੁੱਤਰ ਵੀ ਜ਼ਖਮੀ ਹੋ ਗਿਆ ਸੀ । ਪਰ ਜਸਪਾਲ ਭੱਟੀ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਕਹਿ ਗਏ ਸਨ । ਬੇਸ਼ੱਕ ਅੱਜ ਉਹ ਸਾਡੇ ਦਰਮਿਆਨ ਮੌਜੂਦ ਨਹੀਂ ਹਨ।ਪਰ ਉਹ ਆਪਣੀ ਅਦਾਕਾਰੀ ਤੇ ਕਾਮੇਡੀ ਦੇ ਨਾਲ ਦਰਸ਼ਕਾਂ ਦੇ ਦਿਲਾਂ ‘ਚ ਹਮੇਸ਼ਾ ਜਿਉਂਦੇ ਰਹਿਣਗੇ ।  

© Copyright Galactic Television & Communications Pvt. Ltd. 2026. All rights reserved.