ਕਰਣ ਔਜਲਾ ਦੇ ਸ਼ੋਅ ‘ਚ ਇਸ ਬਾਬੇ ਨੇ ਭੰਗੜਾ ਪਾ ਕੇ ਲੁੱਟੀ ਮਹਿਫ਼ਿਲ, ਵੇਖੋ ਵੀਡੀਓ

ਕਰਣ ਔਜਲਾ ਇਨ੍ਹੀਂ ਦਿਨੀਂ ਆਪਣੇ ਲਾਈਵ ਸ਼ੋਅ ‘ਚ ਰੁੱਝੇ ਹੋਏ ਹਨ। ਬੀਤੇ ਦਿਨ ਵੀ ਉਨ੍ਹਾਂ ਨੇ ਪਰਫਾਰਮ ਕੀਤਾ । ਇਸ ਦੌਰਾਨ ਇੱਕ ਬਾਬੇ ਦੇ ਵੱਲੋਂ ਭੰਗੜਾ ਪਾਇਆ ਗਿਆ ਜੋ ਕਿ ਹਰ ਕਿਸੇ ਦੇ ਆਕ੍ਰਸ਼ਣ ਦਾ ਕੇਂਦਰ ਬਣ ਗਿਆ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਔਜਲਾ ਪਰਫਾਰਮ ਕਰ ਰਹੇ ਹਨ ਅਤੇ ਇਸੇ ਦੌਰਾਨ ਇਹ ਬਜ਼ੁਰਗ ਬਾਪੂ ਨੱਚਦਾ ਹੋਇਆ ਸਟੇਜ ਤੇ ਆ ਜਾਂਦਾ ਹੈ।

By  Shaminder Kaur Kaler December 1st 2025 11:05 AM -- Updated: December 1st 2025 11:10 AM

ਕਰਣ ਔਜਲਾ (Karan Aujla) ਇਨ੍ਹੀਂ ਦਿਨੀਂ ਆਪਣੇ ਲਾਈਵ ਸ਼ੋਅ ‘ਚ ਰੁੱਝੇ ਹੋਏ ਹਨ। ਬੀਤੇ ਦਿਨ ਵੀ ਉਨ੍ਹਾਂ ਨੇ ਪਰਫਾਰਮ ਕੀਤਾ । ਇਸ ਦੌਰਾਨ ਇੱਕ ਬਾਬੇ ਦੇ ਵੱਲੋਂ ਭੰਗੜਾ  ਪਾਇਆ ਗਿਆ ਜੋ ਕਿ ਹਰ ਕਿਸੇ ਦੇ ਆਕ੍ਰਸ਼ਣ ਦਾ ਕੇਂਦਰ ਬਣ ਗਿਆ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਕਰਣ ਔਜਲਾ ਪਰਫਾਰਮ ਕਰ ਰਹੇ ਹਨ ਅਤੇ ਇਸੇ ਦੌਰਾਨ ਇਹ ਬਜ਼ੁਰਗ ਬਾਪੂ ਨੱਚਦਾ ਹੋਇਆ ਸਟੇਜ ਤੇ ਆ ਜਾਂਦਾ ਹੈ।


ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬਾਪੂ ਸਟੇਜ ਤੇ ਆਉਂਦਾ ਹੈ ਤਾਂ ਕਰਣ ਔਜਲਾ ਵੀ ਉਨ੍ਹਾਂ ਦੇ ਨਾਲ ਨੱਚਣ ਲੱਗ ਪੈਂਦੇ ਹਨ ਅਤੇ ਬਜ਼ੁਰਗ ਨੂੰ ਗਲਵੱਕੜੀ ‘ਚ ਲੈ ਲੈਂਦੇ ਹਨ।ਇਸ ਵੀਡੀਓ ਤੇ ਕਰਣ ਔਜਲਾ ਦੇ ਫੈਨਸ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । 

ਕਰਣ ਔਜਲਾ ਦਾ ਵਰਕ ਫ੍ਰੰਟ 

ਕਰਣ ਔਜਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਹਾਲ ਹੀ ‘ਚ ਉਨ੍ਹਾਂ ਦੇ ਕਈ ਗੀਤ ਰਿਲੀਜ਼ ਹੋਏ ਹਨ । ਜਿਨ੍ਹਾਂ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ। ਕਰਣ ਔਜਲਾ ਨੇ ਜਿੱਥੇ ਪੰਜਾਬੀ ਇੰਡਸਟਰੀ ਲਈ ਗੀਤ ਗਾਏ, ਉੱਥੇ ਹੀ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਲਈ ਵੀ ਉਨ੍ਹਾਂ ਨੇ ਗੀਤ ਗਾਏ ਹਨ । ਜਿਸ ‘ਚ ਵਿੱਕੀ ਕੌਸ਼ਲ ਦੀ ਫ਼ਿਲਮ ਵੀ ਸ਼ਾਮਿਲ ਹੈ। ਜਿਸ ਦਾ ‘ਤੌਬਾ ਤੌਬਾ’ ਗੀਤ ਕਾਫੀ ਚਰਚਾ ‘ਚ ਰਿਹਾ ਸੀ ।

© Copyright Galactic Television & Communications Pvt. Ltd. 2026. All rights reserved.