ਨੂਰਾਂ ਸਿਸਟਰਸ ਦੇ ਪਿਤਾ ਨੂੰ ਇਲਾਜ ਲਈ ਆਰਥਿਕ ਮਦਦ ਦੀ ਲੋੜ, ਭਰਾ ਨੇ ਪੋਸਟ ਸਾਂਝੀ ਕਰਕੇ ਕੀਤੀ ਮਦਦ ਦੀ ਅਪੀਲ

ਨੂਰਾਂ ਸਿਸਟਰਸ ਦੇ ਪਿਤਾ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ । ਜਿਨ੍ਹਾਂ ਦੇ ਇਲਾਜ ਲਈ ਮਦਦ ਦੀ ਲੋੜ ਹੈ। ਨੂਰਾਂ ਸਿਸਟਰਸ ਦੇ ਭਰਾ ਨੇ ਆਪਣੇ ਪਿਤਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਰਥਿਕ ਮਦਦ ਦੇ ਲਈ ਅਪੀਲ ਕੀਤੀ ਹੈ।

By  Shaminder Kaur Kaler April 20th 2026 11:21 AM -- Updated: April 20th 2026 11:26 AM

ਨੂਰਾਂ ਸਿਸਟਰਸ (Nooran Sisters) ਦੇ ਪਿਤਾ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ । ਜਿਨ੍ਹਾਂ ਦੇ ਇਲਾਜ ਲਈ ਮਦਦ ਦੀ ਲੋੜ ਹੈ। ਨੂਰਾਂ ਸਿਸਟਰਸ ਦੇ ਭਰਾ ਨੇ ਆਪਣੇ ਪਿਤਾ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਆਰਥਿਕ ਮਦਦ ਦੇ ਲਈ ਅਪੀਲ ਕੀਤੀ ਹੈ। ਸਾਹਿਲ ਮੀਰ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਹੈ “ਹਾਂਜੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦੇ ਹਾਂ ਜੀ ।


ਪਾਪਾ ਜੀ ਗੁਲਸ਼ਨ ਮੀਰ ਬਹੁਤ ਜ਼ਿਆਦਾ ਸੀਰੀਅਸ ਹਨ । ਕਿਰਪਾ ਕਰਕੇ ਜਿੰਨੀ ਹੋ ਸਕਦੀ ਹੈ ਉਨ੍ਹਾਂ ਦੀ ਮਦਦ ਕਰੋ। ਉਨ੍ਹਾਂ ਨੂੰ ਅੱਲ੍ਹਾ ਪਾਕ ਜਲਦੀ ਠੀਕ ਕਰਨ ਇਸ ਟਾਈਮ ਤੁਹਾਡੇ ਸਾਰਿਆਂ ਦੀ ਬਹੁਤ ਜ਼ਿਆਦਾ ਲੋੜ ਹੈ”। ਇਸ ਦੇ ਨਾਲ ਹੀ ਸਾਹਿਲ ਮੀਰ ਨੇ ਆਪਣਾ ਮੋਬਾਈਲ ਨੰਬਰ ਜਾਰੀ ਕਰਦੇ ਹੋਏ ਲਿਖਿਆ ਕਿ ਕਿਸੇ ਵੀ ਤਰ੍ਹਾਂ ਦੀ ਮਦਦ ਦੇ ਲਈ ਇਸ ਨੰਬਰ ‘ਤੇ ਸੰਪਰਕ ਕਰੋ 8090031100

” 


ਨੂਰਾਂ ਸਿਸਟਰਸ ਦੇ ਪਿਤਾ ਪਿਛਲੇ ਕਈ ਦਿਨਾਂ ਤੋਂ ਬੀਮਾਰ 

ਦੱਸ ਦਈਏ ਕਿ ਨੂਰਾਂ ਸਿਸਟਰਸ ਦੇ ਪਿਤਾ ਪਿਛਲੇ ਕਈ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਕੁਝ ਦਿਨ ਪਹਿਲਾਂ ਰਿਤੂ ਨੂਰਾਂ ਨੇ ਪੋਸਟ ਸਾਂਝੀ ਕਰਦੇ ਹੋਏ ਕਿਹਾ ਸੀ ਕਿ ਉਸ ਦੇ ਪਿਤਾ ਰਿਕਵਰ ਕਰ ਰਹੇ ਹਨ।

ਪਰ ਹੁਣ ਮੁੜ ਤੋਂ ਉਨ੍ਹਾਂ ਦੀ ਸਿਹਤ ਖਰਾਬ ਹੈ। ਨੂਰਾਂ ਸਿਸਟਰਸ ਦੇ ਪਿਤਾ ਕਿਡਨੀ ਦੀ ਬੀਮਾਰੀ ਦੇ ਨਾਲ ਜੂਝ ਰਹੇ ਹਨ। 


© Copyright Galactic Television & Communications Pvt. Ltd. 2026. All rights reserved.