ਨੂਰਾਂ ਸਿਸਟਰਸ ਦੇ ਪਰਿਵਾਰ ਦਾ ਵੀਡੀਓ ਹੋ ਰਿਹਾ ਵਾਇਰਲ, ਮਾਂ ਦਾ ਰੋ-ਰੋ ਕੇ ਬੁਰਾ ਹਾਲ

ਜੋਤੀ ਨੂਰਾਂ ਦੇ ਪਿਤਾ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਹਸਪਤਾਲ ਤੋਂ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਜੋਤੀ ਨੂਰਾਂ ਦੀ ਮਾਂ ਹਸਪਤਾਲ ‘ਚ ਮੌਜੂਦ ਹੈ ਅਤੇ ਰੋ ਰੋ ਕੇ ਮਦਦ ਦੀ ਗੁਹਾਰ ਲਗਾ ਰਹੀ ਹੈ। ਉਸ ਦੀ ਮਾਂ ਦਾ ਕਹਿਣਾ ਹੈ ਕਿ ਜੋ ਕੁਝ ਵੀ ਉਨ੍ਹਾਂ ਦੇ ਕੋਲ ਸੀ ਉਹ ਇਲਾਜ ਲਈ ਖਰਚ ਹੋ ਚੁੱਕਿਆ ਹੈ ਅਤੇ ਹੁਣ ਉਨ੍ਹਾਂ ਦੇ ਕੋਲ ਇਲਾਜ ਦੇ ਲਈ ਪੈਸੇ ਨਹੀਂ ਹਨ ।

By  Shaminder Kaur Kaler April 20th 2026 06:00 PM

ਜੋਤੀ ਨੂਰਾਂ ਦੇ ਪਿਤਾ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਹਸਪਤਾਲ ਤੋਂ ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਜੋਤੀ ਨੂਰਾਂ ਦੀ ਮਾਂ ਹਸਪਤਾਲ ‘ਚ ਮੌਜੂਦ ਹੈ ਅਤੇ ਰੋ ਰੋ ਕੇ ਮਦਦ ਦੀ ਗੁਹਾਰ ਲਗਾ ਰਹੀ ਹੈ। ਉਸ ਦੀ ਮਾਂ ਦਾ ਕਹਿਣਾ ਹੈ ਕਿ ਜੋ ਕੁਝ ਵੀ ਉਨ੍ਹਾਂ ਦੇ ਕੋਲ ਸੀ ਉਹ ਇਲਾਜ ਲਈ ਖਰਚ ਹੋ ਚੁੱਕਿਆ ਹੈ ਅਤੇ ਹੁਣ ਉਨ੍ਹਾਂ ਦੇ ਕੋਲ ਇਲਾਜ ਦੇ ਲਈ ਪੈਸੇ ਨਹੀਂ ਹਨ ।

ਇਸ ਦੇ ਨਾਲ ਹੀ ਜੋਤੀ ਨੂਰਾਂ ਦੀ ਭੈਣ ਰਿਤੂ ਨੂਰਾਂ ਨੇ ਕਿਹਾ ਕਿ ਕੋਈ ਰਿਸ਼ਤੇਦਾਰ ਹੈ ਜਾਂ ਕੋਈ ਹੋਰ ਕਿਸੇ ਨੂੰ ਵੀ ਅਸੀਂ ਮਾੜਾ ਨਹੀਂ ਕਹਿੰਦੇ ।ਸਾਡਾ ਸਾਥ ਕਿਸੇ ਨੇ ਦਿੱਤਾ ਕਿਸੇ ਨੇ ਨਹੀਂ ਦਿੱਤਾ । ਪਰ ਜਿਸਨੇ ਸਾਰੀ ਦੁਨੀਆ ਦਿਖਾਈ ਉਹ ਅੱਜ ਮਰਨ ਕਿਨਾਰੇ ਪਿਆ ਹੈ।ਪਰ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ । ਇਸ ਦੇ ਨਾਲ ਹੀ ਉਨ੍ਹਾਂ ਨੇ ਸਭ ਨੂੰ ਦੁਆਵਾਂ ਕਰਨ ਦੇ ਲਈ ਕਿਹਾ ਹੈ। 

ਜੋਤੀ ਨੂਰਾਂ ਦਾ ਵਰਕ ਫ੍ਰੰਟ 

ਜੋਤੀ ਨੂਰਾਂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਗਾਏ ਹਨ ਅਤੇ ਲਗਾਤਾਰ ਉਹ ਇੰਡਸਟਰੀ ‘ਚ ਸਰਗਰਮ ਹਨ । ਜੋਤੀ ਨੂਰਾਂ ਪਹਿਲਾਂ ਆਪਣੀ ਭੈਣ ਸੁਲਤਾਨਾ ਨੂਰਾਂ ਦੇ ਨਾਲ ਗਾਉਂਦੀ ਸੀ ।ਪਰ ਪਿਛਲੇ ਕੁਝ ਸਮੇਂ ਤੋਂ ਦੋਵੇਂ ਭੈਣਾਂ ਵੱਖ ਵੱਖ ਗਾਉਂਦੀਆਂ ਸਨ ਅਤੇ ਹਮੇਸ਼ਾ ਦੇ ਲਈ ਇਹ ਜੋੜੀ ਵੱਖ ਹੋ ਗਈ ਸੀ।

© Copyright Galactic Television & Communications Pvt. Ltd. 2026. All rights reserved.