ਨੂਰਾਂ ਸਿਸਟਰਸ ਦੇ ਭਰਾ ਨੇ ਸਾਂਝੀ ਕੀਤੀ ਪੋਸਟ, ਕਿਹਾ ‘ਸਾਡੇ ਪਰਿਵਾਰ ਜਾਂ ਰਿਸ਼ਤੇਦਾਰਾਂ ਬਾਰੇ ਨਾ ਪਾਈ ਜਾਵੇ ਕੋਈ ਪੋਸਟ’

ਨੂਰਾਂ ਸਿਸਟਰਸ ਦਾ ਭਰਾ ਸਾਹਿਲ ਮੀਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਮੈਂ ਸਾਹਿਲ ਮੀਰ, ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਿਸ਼ੇਸ਼ ਤੌਰ ‘ਤੇ ਮੀਡੀਆਂ ਦੇ ਸਾਥੀਆਂ ਤੇ ਉਨ੍ਹਾਂ ਸਭ ਨੂੰ ਜੋ ਸਾਡੇ ਪਰਿਵਾਰ ਦਾ ਹਿੱਸਾ ਨਹੀਂ ਹਨ।ਕਿਰਪਾ ਕਰਕੇ ਸਾਡੇ ਪਰਿਵਾਰ ਜਾਂ ਸਾਡੇ ਰਿਸ਼ਤੇਦਾਰਾਂ ਦੇ ਬਾਰੇ ਕੋਈ ਵੀ ਪੋਸਟ ਨਾ ਪਾਈ ਜਾਵੇ।

By  Shaminder Kaur Kaler April 23rd 2026 05:38 PM

ਨੂਰਾਂ ਸਿਸਟਰਸ (Nooran Sisters) ਦਾ ਭਰਾ ਸਾਹਿਲ ਮੀਰ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਮੈਂ ਸਾਹਿਲ ਮੀਰ, ਤੁਹਾਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਿਸ਼ੇਸ਼ ਤੌਰ ‘ਤੇ ਮੀਡੀਆਂ ਦੇ ਸਾਥੀਆਂ ਤੇ ਉਨ੍ਹਾਂ ਸਭ ਨੂੰ ਜੋ ਸਾਡੇ ਪਰਿਵਾਰ ਦਾ ਹਿੱਸਾ ਨਹੀਂ ਹਨ।ਕਿਰਪਾ ਕਰਕੇ ਸਾਡੇ ਪਰਿਵਾਰ ਜਾਂ ਸਾਡੇ ਰਿਸ਼ਤੇਦਾਰਾਂ ਦੇ ਬਾਰੇ ਕੋਈ ਵੀ ਪੋਸਟ ਨਾ ਪਾਈ ਜਾਵੇ।


ਹੁਣ ਤੱਕ ਜੋ ਕੁਝ ਵੀ ਹੋਇਆ । ਉਸ ਦੇ ਲਈ ਮੈਂ ਤੁਹਾਡੇ ਸਭ ਤੋਂ ਅਤੇ ਮੈਂ ਸਭ ਤੋਂ ਅਤੇ ਆਪਣੇ ਰਿਸ਼ਤੇਦਾਰਾਂ ਤੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।ਸਾਡੇ ਦਰਮਿਆਨ ਕੁਝ ਗਲਤ ਫਹਿਮੀਆਂ ਸਨ ਜੋ ਦੂਰ ਹੋ ਗਈਆਂ ਹਨ।ਸੱਚ ਤਾਂ ਇਹ ਹੈ ਕਿ ਸਾਨੂੰ ਨਾ ਤਾਂ ਪਹਿਲਾਂ ਕਿਸੇ ਨਾਲ ਸ਼ਿਕਾਇਤ ਸੀ ਅਤੇ ਨਾ ਹੀ ਅੱਗੇ ਕੁਝ ਹੋਵੇਗਾ।ਅੱਲ੍ਹਾ ਪਾਕ ਸਭ ਨੂੰ ਸਲਾਮਤ ਰੱਖੇ ।


ਜੇ ਜਾਣੇ ਅਨਜਾਣੇ ਕੋਈ ਗਲਤੀ ਜਾਂ ਗੁਨਾਹ ਹੋਇਆ ਹੈ ਤਾਂ ਕਿਰਪਾ ਕਰਕੇ ਸਾਨੂੰ ਮੁਆਫ ਕਰ ਦਿਓ। ਇਸ ਤੋਂ ਇਲਾਵਾ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਹਰ ਕਿਸੇ ਨੂੰ ਆਪਣੀ ਜ਼ਿੰਦਗੀ ਜਿਉਣ ਦਾ ਹੱਕ ਹੁੰਦਾ ਹੈ।ਹਰ ਇੱਕ ਦਾ ਹੱਕ ਆਪਣੀ ਜ਼ਿੰਦਗੀ ਤੇ ਹੁੰਦਾ ਹੈ ਅੱਲ੍ਹਾ ਤੁਹਾਡੀ ਸਭ ਦੀ ਜ਼ਿੰਦਗੀ ਲੰਬੀ ਕਰੇ”। ਇਸ ਤੋਂ ਇਲਾਵਾ ਸਾਹਿਲ ਮੀਰ ਨੇ ਹੋਰ ਵੀ ਬਹੁਤ ਕੁਝ ਇਸ ਪੋਸਟ ‘ਚ ਲਿਖਿਆ ਹੈ। 

ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਵਿਵਾਦ 

ਦੱਸ ਦਈਏ ਕਿ ਬੀਤੇ ਕਈ ਦਿਨਾਂ ਤੋਂ ਗੁਲਸ਼ਨ ਮੀਰ ਹਸਪਤਾਲ ‘ਚ ਭਰਤੀ ਹਨ । ਪਰਿਵਾਰ ਦੇ ਵੱਲੋਂ ਗੁਲਸ਼ਨ ਮੀਰ ਦੇ ਇਲਾਜ ਦੇ ਲਈ ਇੱਕ ਸਕੈਨਰ ਪਾਇਆ ਗਿਆ ਸੀ । ਜਿਸ ਤੋਂ ਬਾਅਦ ਸਾਰਾ ਵਿਵਾਦ ਸ਼ੁਰੂ ਹੋਇਆ ਸੀ ਅਤੇ ਜੋਤੀ ਨੂਰਾ ਦੇ ਪਤੀ ਨੇ ਵੀ ਇੱਕ ਪੋਸਟ ਸਾਂਝੀ ਕਰਦੇ ਹੋਏ ਕਈ ਖੁਲਾਸੇ ਕਰਨ ਦੀ ਗੱਲ ਆਖੀ ਸੀ। ਜਿਸ ਤੋਂ ਬਾਅਦ ਇਹ ਵਿਵਾਦ ਹੋਰ ਵਧ  ਗਿਆ ਸੀ ।

© Copyright Galactic Television & Communications Pvt. Ltd. 2026. All rights reserved.