ਨਿਸ਼ਾ ਬਾਨੋ ਨੇ ਮਾਂ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਸਾਂਝੀ ਕੀਤੀ ਭਾਵੁਕ ਪੋਸਟ
ਨਿਸ਼ਾ ਬਾਨੋ ਦੀ ਮਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੀ ਮਾਂ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਮਾਂ ਤੇਰੇ ਜਾਣ ਤੋਂ ਬਾਅਦ ਮੈਂ ਜਮਾ ਹੀ ਇੱਕਲੀ ਹੋ ਗਈ । ਮੇਰੀ ਜ਼ਿੰਦਗੀ ‘ਚ ਤੂੰ ਹੀ ਸੀ ਪਰ ਲੱਗਦਾ ਸੀ ਸਾਰੀ ਦੁਨੀਆ ਨਾਲ ਆ। ਜਦੋਂ ਦਿਲ ਕਰਦਾ ਸੀ ਤੈਨੂੰ ਫੋਨ ਕਰ ਲੈਂਦੀ ਸੀ, ਰੋ ਲੈਂਦੀ ਸੀ…ਦਿਲ ਹਲਕਾ ਕਰ ਲੈਂਦੀ ਸੀ, ਪਰ ਹੁਣ ਨਾ ਤੂੰ ਕਦੇ ਮੈਨੂੰ ਫੋਨ ਕਰਨਾ ਨਾ ਮੇਰਾ ਚੁੱਕਣਾ। ਤੈਨੂੰ ਮਿਲਣ ਲਈ ਮੈਨੂੰ ਦੁਬਾਰਾ ਜਨਮ ਲੈਣਾ ਪੈਣਾ।
ਨਿਸ਼ਾ ਬਾਨੋ (Nisha Bano) ਦੀ ਮਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਜਿਸ ਤੋਂ ਬਾਅਦ ਅਦਾਕਾਰਾ ਨੇ ਆਪਣੀ ਮਾਂ ਨੂੰ ਲੈ ਕੇ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ “ਮਾਂ ਤੇਰੇ ਜਾਣ ਤੋਂ ਬਾਅਦ ਮੈਂ ਜਮਾ ਹੀ ਇੱਕਲੀ ਹੋ ਗਈ । ਮੇਰੀ ਜ਼ਿੰਦਗੀ ‘ਚ ਤੂੰ ਹੀ ਸੀ ਪਰ ਲੱਗਦਾ ਸੀ ਸਾਰੀ ਦੁਨੀਆ ਨਾਲ ਆ। ਜਦੋਂ ਦਿਲ ਕਰਦਾ ਸੀ ਤੈਨੂੰ ਫੋਨ ਕਰ ਲੈਂਦੀ ਸੀ, ਰੋ ਲੈਂਦੀ ਸੀ…ਦਿਲ ਹਲਕਾ ਕਰ ਲੈਂਦੀ ਸੀ, ਪਰ ਹੁਣ ਨਾ ਤੂੰ ਕਦੇ ਮੈਨੂੰ ਫੋਨ ਕਰਨਾ ਨਾ ਮੇਰਾ ਚੁੱਕਣਾ। ਤੈਨੂੰ ਮਿਲਣ ਲਈ ਮੈਨੂੰ ਦੁਬਾਰਾ ਜਨਮ ਲੈਣਾ ਪੈਣਾ।

ਪਰ ਇਸ ਜਨਮ ਨੇ ਹੀ ਏਨਾਂ ਹਰਾਤਾ ਮੈਨੂੰ ਹੁਣ ਮੈਨੂੰ ਦੁਬਾਰਾ ਜਨਮ ਲੈਣ ਦੀ ਤਮੰਨਾ ਹੀ ਨਹੀਂ ਰਹੀ।ਜਿਸ ਦਿਨ ਦੀ ਤੂੰ ਗਈ ਆ ਜ਼ਿੰਦਗੀ ਬੋਝ ਲੱਗਣ ਲੱਗੀ ਮੈਨੂੰ।ਤੂੰ ਸਿਰਫ਼ ਮੇਰੀ ਮਾਂ ਨਹੀਂ ਸੀ ਮੇਰੀ ਬੈਸਟ ਫ੍ਰੈਂਡ ਸੀ । ਜਿਸ ਦੇ ਨਾਲ ਮੈਂ ਹਰ ਗੱਲ ਸ਼ੇਅਰ ਕਰਦੀ ਸੀ । ਹੁਣ ਸਭ ਗੱਲਾਂ ਦਿਲ ‘ਚ ਹੀ ਰਹਿ ਜਾਣਗੀਆਂ।ਜਿਵੇਂ ਤੂੰ ਬਹੁਤ ਕੁਝ ਅੰਦਰ ਹੀ ਲੈ ਗਈ। ਮੈਂ ਵੀ ਅੰਦਰ ਹੀ ਲੈ ਜਾਣੇ ਆ। ਮਾਂ ਤੇਰੀ ਧੀ ਬਹੁਤ ਸਟਰੋਨਗ ਸੀ ਪਰ ਜਦੋਂ ਤੂੰ ਨਾਲ ਸੀ ਹੁਣ ਜਿੰਨੀ ਵੀ ਜ਼ਿੰਦਗੀ ਮੇਰੀ ਰਹਿ ਗਈ। ਇੱਕਲੀ ਤੇਰੀ ਫੋਟੋ ਨਾਲ ਗੱਲਾਂ ਕਰਕੇ ਲੰਘਣੀ ਆ । ਹੁਣ ਜਦੋਂ ਮੈਂ ਆਵਾਂ ਅੱਲ੍ਹਾ ਮੈਨੂੰ ਤੇਰੇ ਨਾਲ ਮਿਲਾਵੇ।ਹੁਣ ਆਪਾਂ ਜੁਗੂ, ਡੈਡੀ ਤੂੰ ਤੇ ਮੈਂ ਉਪਰ ਮਿਲਾਂਗੇ । ਬਹੁਤ ਸਾਰਾ ਪਿਆਰ ਮੇਰੀ ਮੋਟੋ। ਅੱਲ੍ਹਾ ਤੈਨੂੰ ਖੁਸ਼ ਰੱਖੇ”।ਨਿਸ਼ਾ ਬਾਨੋ ਦੀ ਇਸ ਭਾਵੁਕ ਪੋਸਟ ਪੜ੍ਹ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ।

ਨਿਸ਼ਾ ਬਾਨੋ ਦੀ ਪੋਸਟ ਦਿੰਦੀ ਹੈ ਸਿੱਖਿਆ
ਨਿਸ਼ਾ ਬਾਨੋ ਦੀ ਇਹ ਪੋਸਟ ਸਿੱਖਿਆ ਦਿੰਦੀ ਹੈ ਕਿ ਜੇ ਤੁਹਾਡੇ ਮਾਪੇ ਨਾਲ ਹਨ ਤਾਂ ਉਨ੍ਹਾਂ ਦੀ ਖੂਬ ਸੇਵਾ ਕਰੋ। ਕਿਉਂਕਿ ਉਨ੍ਹਾਂ ਦਾ ਦੇਣ ਆਪਾਂ ਕਦੇ ਦੇ ਨਹੀਂ ਸਕਦੇ । ਕਿਉਂਕਿ ਮਾਪਿਆਂ ਨੇ ਸਾਨੂੂੰ ਬੁਲੰਦੀਆਂ ‘ਤੇ ਪਹੁੰਚਾਉਣ ਦੇ ਲਈ ਪਤਾ ਨਹੀਂ ਕਿੰਨੇ ਕੁ ਸੰਘਰਸ਼ ਕੀਤੇ ਹਨ। ਕਿਉਂਕਿ ਮਾਪੇ ਜਦੋਂ ਇਸ ਜਹਾਨੋਂ ਤੁਰ ਜਾਂਦੇ ਹਨ ਤਾਂ ਪਿੱਛੇ ਪੁੱਛਣ ਵਾਲਾ ਕੋਈ ਨਹੀਂ ਬਚਦਾ