ਨਿਸ਼ਾ ਬਾਨੋ ਨੂੰ ਜਨਮ ਦਿਨ ‘ਤੇ ਪਤੀ ਨੇ ਬਰਥਡੇ ਕੀਤਾ ਵਿਸ਼, ਪੋਸਟ ਕੀਤੀ ਸਾਂਝੀ
ਨਿਸ਼ਾ ਬਾਨੋ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ਤੇ ਉਨ੍ਹਾਂ ਦੇ ਪਤੀ ਸਮੀਰ ਮਾਹੀ ਨੇ ਉਨ੍ਹਾਂ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸਮੀਰ ਮਾਹੀ ਨੇ ਲਿਖਿਆ ‘ਹੈਪੀ ਬਰਥਡੇ ਨਿਸ਼ੂ, ਤੂੰ ਬਹੁਤ ਸਟਰੌਂਗ ਏ। ਮੈਂ ਵੇਖਿਆ ਤੂੰ ਕਿਵੇਂ ਏਨੇ ਦੁੱਖ ‘ਚ ਵੀ ਸਰਵਾਈਵ ਕੀਤਾ ਮੰਮੀ ਦੇ ਜਾਣ ਤੋਂ ਬਾਅਦ ਤਾਂ ਮੈਂ ਵੀ ਡੋਲ ਗਿਆ ਸੀ । ਤੈਨੂੰ ਕਿਵੇਂ ਸੰਭਾਲਾਂਗਾ।

_a6c8a4d08aca3e35389722b11e6d284f_1280X720.webp)
ਪਰ ਤੂੰ ਬਹੁਤ ਹਿੰਮਤੀ ਆ।ਰੱਬ ਨੇ ਬਹੁਤ ਦੁੱਖ ਦਿੱਤੇ ਆ ਤੈਨੂੰ । ਕੋਈ ਦੁੱਖ ਨਾ ਮਿਲੇ ਤੂੰ ਹਮੇਸ਼ਾ ਖੁਸ਼ ਰਵੇਂ, ਹੱਸਦੀ ਰਵੇ।ਹਮੇਸ਼ਾ ਸਟਰੌਂਗ ਅਤੇ ਖੁਸ਼ ਰਹੇ । ਹੈਪੀ ਬਰਥਡੇ, ਬਹੁਤ ਸਾਰਾ ਪਿਆਰ ਤੇ ਸਤਿਕਾਰ’।ਜਿਉਂ ਹੀ ਸਮੀਰ ਮਾਹੀ ਨੇ ਇਸ ਪੋਸਟ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ।
_ba1058ddacaf23b9a924837edd0d804d_1280X720.webp)
ਨਿਸ਼ਾ ਬਾਨੋ ਦਾ ਵਰਕ ਫ੍ਰੰਟ
ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ।ਉਨ੍ਹਾਂ ਦੇ ਸ਼ਾਂਤੀ ਨਾਂਅ ਦੇ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਅੱਜ ਕੱਲ੍ਹ ਉਹ ਹਰ ਦੂਜੀ ਪੰਜਾਬੀ ਫ਼ਿਲਮ ‘ਚ ਨਜ਼ਰ ਆ ਰਹੇ ਹਨ।