ਨਿਰਵੈਰ ਪੰਨੂ ਨੇ ਖਰੀਦੀ ਨਵੀਂ ਮਰਸੀਡੀਜ਼ ਗੱਡੀ, ਫੈਨਸ ਦੇ ਰਹੇ ਵਧਾਈ
ਗਾਇਕ ਨਿਰਵੈਰ ਪੰਨੂ ਨੇ ਨਵੀਂ ਮਰਸੀਡੀਜ਼ ਗੱਡੀ ਖਰੀਦੀ ਹੈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਨਿਰਵੈਰ ਹਰੇ ਰੰਗ ਦੀ ਮਰਸੀਡੀਜ਼ ਤੋਂ ਪਰਦਾ ਚੁੱਕਦੇ ਹੋਏ ਨਜ਼ਰ ਆ ਰਹੇ ਹਨ। ਜਿਉਂ ਹੀ ਨਿਰਵੈਰ ਪੰਨੂ ਦਾ ਇਹ ਵੀਡੀਓ ਸਾਹਮਣੇ ਆਇਆ ਤਾਂ ਉਨ੍ਹਾਂ ਨੂੰ ਵਧਾਈਆਂ ਮਿਲਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।

ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਨਿਰਵੈਰ ਪੰਨੂ ਆਪਣੇ ਦੋਸਤਾਂ ਦੇ ਨਾਲ ਨਵੀਂ ਗੱਡੀ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ ।

ਨਿਰਵੈਰ ਪੰਨੂ ਦਾ ਵਰਕ ਫ੍ਰੰਟ
ਨਿਰਵੈਰ ਪੰਨੂ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਜਿਸ ‘ਚ ਰਾਂਝਾ, ਟੇਕ ਕੇਅਰ, ਕਰਫਿਊ, ਦਿਲ ਵਾਰਨਾ, ਟੁਰ ਨਾ ਜਾਵੀਂ, ਸਾਹ, ਰੋਮੀਓ,ਵੈਰ, ਓਏ ਹੋਏ ਸਣੇ ਕਈ ਹਿੱਟ ਗੀਤ ਗਾਏ ਹਨ । ਨਿਰਵੈਰ ਪੰਨੂ ਇੱਕ ਫ਼ਿਲਮ ‘ਸੂਹੇ ਵੇ ਚੀਰੇ ਵਾਲਿਆ’ ਫ਼ਿਲਮ ‘ਚ ਨਜ਼ਰ ਆ ਚੁੱਕੇ ਹਨ।ਇਸ ਫ਼ਿਲਮ ‘ਚ ਨਿਰਵੈਰ ਪੰਨੂ, ਬੀਰ ਸਿੰਘ ਤੋਂ ਇਲਾਵਾ ਹੋਰ ਵੀ ਕਈ ਅਦਾਕਾਰ ਨਜ਼ਰ ਆਏ ਸਨ । ਫ਼ਿਲਮ ‘ਚ ਨਿਰਵੈਰ ਪੰਨੂ ਦੇ ਕਿਰਦਾਰ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ।