ਸੁੱਖੀ ਪਵਾਰ ਸਣੇ ਕਈਆਂ ਨੂੰ ਖਾਲਸਾ ਕਾਲਜ ‘ਚ ਚਾਹ ਪਿਆਉਣ ਵਾਲੇ ਨਿਰੰਜਨ ਸਿੰਘ ਦਾ ਦਿਹਾਂਤ

ਖਾਲਸਾ ਕਾਲਜ ‘ਚ ਪਿਛਲੇ ਲੰਮੇ ਸਮੇਂ ਤੋਂ ਟੀ ਸਟਾਲ ਚਲਾਉਣ ਵਾਲੇ ਨਿਰੰਜਣ ਸਿੰਘ ਦਾ ਦਿਹਾਂਤ ਹੋ ਗਿਆ ਹੈ। ਜਿਸ ਦੀ ਜਾਣਕਾਰੀ ਸੁੱਖੀ ਪਵਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਿਰੰਜਣ ਨਿੰਜੀ ਦੇੳ ਦਿਹਾਂਤ ਤੇ ਦੁੱਖ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁਖ ਜਤਾਇਆ ਹੈ।

By  Shaminder Kaur Kaler July 6th 2026 10:14 AM

ਖਾਲਸਾ ਕਾਲਜ ‘ਚ ਪਿਛਲੇ ਲੰਮੇ ਸਮੇਂ ਤੋਂ ਟੀ ਸਟਾਲ ਚਲਾਉਣ ਵਾਲੇ ਨਿਰੰਜਣ ਸਿੰਘ ਦਾ ਦਿਹਾਂਤ ਹੋ ਗਿਆ ਹੈ। ਜਿਸ ਦੀ ਜਾਣਕਾਰੀ ਸੁੱਖੀ ਪਵਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਉਨ੍ਹਾਂ ਨੇ ਨਿਰੰਜਣ ਨਿੰਜੀ ਦੇੳ ਦਿਹਾਂਤ ਤੇ ਦੁੱਖ ਪ੍ਰਗਟਾਇਆ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੇ ਉਨ੍ਹਾਂ ਦੇ ਦਿਹਾਂਤ ‘ਤੇ ਦੁਖ ਜਤਾਇਆ ਹੈ। ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਕਾਫੀ ਵੀਡੀਓ ਵਾਇਰਲ ਹੋ ਰਹੇ ਹਨ ।

ਜਿਸ ‘ਚ ਨਿਰੰਜਣ ਨਿੰਜੀ ਦੱਸ ਰਹੇ ਹਨ ਕਿ ਕਿਵੇਂ ਗਾਇਕ ਉਨ੍ਹਾਂ ਦੀ ਚਾਹ ਨੂੰ ਮਿਸ ਕਰਦੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦਾ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ਅਤੇ ਫੈਨਸ ਤੇ ਉਨ੍ਹਾਂ ਦੇ ਚਾਹੁਣ ਵਾਲੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕਰ ਰਹੇ ਹਨ । ਦੀ ਗ੍ਰੇਟ ਅੰਮ੍ਰਿਤਸਰ ਦੇ ਵੱਲੋਂ ਆਪਣੇ ਇੰਸਟਾਗ੍ਰਾਮ ਪੇਜ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ ਨਿਰੰਜਣ ਨੰਜੀ ਦੀ ਸਿਫਤ ਕੀਤੀ ਗਈ ਹੈ।

ਪੇਜ ਸੰਚਾਲਕ ਨੇ ਲਿਖਿਆ “ਇਹ ਆਖ਼ਿਰੀ ਵਾਰ ਚਾਚਾ ਨੰਜੀ ਨਾਲ ਸਾਡੀ ਕਾਫੀ ਗੱਲਬਾਤ ਹੋਈ ਸੀ, ਬਸ ਉਸ ਵਿੱਚੋਂ ਥੋੜ੍ਹੀ ਜਿਹੀ ਹੀ ਰਿਕਾਰਡ ਕੀਤੀ ਗਈ। ਉਹ ਇੱਕ ਸੁੰਦਰ ਰੂਹ ਸੀ ਜਿਸ ਕੋਲ ਇੰਨੀ ਪ੍ਰਸਿੱਧੀ ਦੇ ਬਾਵਜੂਦ ਕੋਈ ਹੰਕਾਰ ਨਹੀਂ ਸੀ। ਸਮਾਂ ਬਹੁਤ ਤੇਜ਼ੀ ਨਾਲ ਬੀਤ ਰਿਹਾ ਹੈ।ਙ ਚਾਚਾ ਨੰਜੀ ਕਈ ਸਾਲਾਂ ਤੱਕ ਲੋਕਾਂ ਨੂੰ ਯਾਦ ਰਹੇਗਾ ਖਾਸ ਕਰ ਖਾਲਸਾ ਕਾਲਜ਼ ਤੇ ਯੂਨੀਵਰਸਿਟੀ ਪੜਨ ਵਾਲੇ ਉਹਨਾਂ ਬੱਚਿਆਂ ਨੂੰ ਜਿੰਨਾ ਇੱਥੇ ਬੈਠ ਕੇ ਚਾਹ ਪੀਤੀ ਤੇ ਚਾਚੇ ਨੂੰ ਕਹਿ ਦੇਣਾ ਹਿਸਾਬ ਵਿੱਚ ਲਿਖ ਲਿਉ”

© Copyright Galactic Television & Communications Pvt. Ltd. 2026. All rights reserved.