24 ਨਵੰਬਰ ਨੂੰ ਨਿੰਮਾ ਲੋਹਾਰਕਾ ਦਾ ਭੋਗ ਅਤੇ ਅੰਤਿਮ ਅਰਦਾਸ, ਪਰਿਵਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਨਿੰਮਾ ਲੋਹਾਰਕਾ ਜਿਨ੍ਹਾਂ ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ ।ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਅਤੇ ਭੋਗ ਪਿੰਡ ਲੋਹਾਰਕਾ, ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਹੋਵੇਗਾ । 24 ਨਵੰਬਰ ਦਿਨ ਸੋਮਵਾਰ ਨੂੰ ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਕੀਤੀ ਜਾਵੇਗੀ ।

By  Shaminder Kaur Kaler November 18th 2025 03:13 PM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗੀਤਕਾਰ ਨਿੰਮਾ ਲੋਹਾਰਕਾ (Nimma Loharka)  ਜਿਨ੍ਹਾਂ ਦਾ ਦਿਹਾਂਤ ਬੀਤੇ ਦਿਨੀਂ ਹੋ ਗਿਆ ਸੀ ।ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਅਤੇ ਭੋਗ ਪਿੰਡ ਲੋਹਾਰਕਾ, ਗੁਰਦੁਆਰਾ ਸ੍ਰੀ ਰੇਰੂ ਸਾਹਿਬ ਵਿਖੇ ਹੋਵੇਗਾ । 24 ਨਵੰਬਰ ਦਿਨ ਸੋਮਵਾਰ ਨੂੰ ਉਨ੍ਹਾਂ ਦਾ ਭੋਗ ਅਤੇ ਅੰਤਿਮ ਅਰਦਾਸ ਕੀਤੀ ਜਾਵੇਗੀ । ਦੱਸ ਦਈਏ ਕਿ ਨਿੰਮਾ ਲੋਹਾਰਕਾ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ । ਜਿਸ ਦੀ ਜਾਣਕਾਰੀ ਵੀ ਗਾਇਕ ਅਮਰਿੰਦਰ ਗਿੱਲ ਦੇ ਵੱਲੋਂ ਸਾਂਝੀ ਕੀਤੀ ਗਈ ਸੀ । 


ਨਿੰਮਾ ਲੋਹਾਰਕਾ ਨੇ ਲਿਖੇ ਕਈ ਗੀਤ 

ਨਿੰਮਾ ਲੋਹਾਰਕਾ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਸਨ ।ਉਨ੍ਹਾਂ ਦੇ ਲਿਖੇ ਗੀਤ ਨਛੱਤਰ ਗਿੱਲ, ਅਮਰਿੰਦਰ ਗਿੱਲ, ਇੰਦਰਜੀਤ ਨਿੱਕੂ ਸਣੇ ਕਈ ਵੱਡੇ ਗਾਇਕਾਂ ਨੇ ਗਾਏ ਹਨ । ਪਰ ਪੰਜਾਬੀ ਇੰਡਸਟਰੀ ਦੇ ਇਸ ਮਸ਼ਹੂਰ ਗੀਤਕਾਰ ਦੇ ਅੰਤਿਮ ਸਸਕਾਰ ਤੇ ਪੰਜਾਬੀ ਇੰਡਸਟਰੀ ਦਾ ਕੋਈ ਵੀ ਸਿਤਾਰਾ ਨਹੀਂ ਪਹੁੰਚਿਆ ।ਜਿਸ ਬਾਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਦੇ ਲੋਕਾਂ ਨੇ ਵੀ ਜਾਣਕਾਰੀ ਦਿੱਤੀ ਹੈ। ਨਿੰਮਾ ਲੋਹਾਰਕਾ ਆਪਣੇ ਪਿੱਛੇ ਦੋ ਪੁੱਤਰ ਤੇ ਇੱਕ ਧੀ ਛੱਡ ਗਏ ਹਨ ।

ਨਿੰਮਾ ਲੋਹਾਰਕਾ ਨੇ ਲਿਖੇ ਕਈ ਹਿੱਟ ਗੀਤ 

ਨਿੰਮਾ ਲੋਹਾਰਕਾ ਨੇ ਕੀ ਸਮਝਾਈਏ ਸੱਜਣਾ ਇਨ੍ਹਾਂ ਨੈਣ ਕਮਲਿਆਂ ਨੂੰ, ਦਿਲ ਦਿੱਤਾ ਨਹੀਂ ਠੋਕਰਾਂ ਲਵਾਉਣ ਵਾਸਤੇ, ਤੂੰ ਤਾਂ ਸਾਹਾਂ ਤੋਂ ਵੀ ਨੇੜੇ ਸਣੇ ਕਈ ਹਿੱਟ ਗੀਤ ਲਿਖੇ ਸਨ ।  

© Copyright Galactic Television & Communications Pvt. Ltd. 2026. All rights reserved.