ਆਪਣੇ ਵੱਡੇ ਭਰਾ ਦੇ ਟੈਟੂ ਨੂੰ ਵੇਖ ਕੇ ਨਿੱਕੇ ਸਿੱਧੂ ਮੂਸੇਵਾਲਾ ਨੇ ਦਿੱਤਾ ਇਸ ਤਰ੍ਹਾਂ ਦਾ ਰਿਐਕਸ਼ਨ, ਵੀਡੀਓ ਹੋ ਰਿਹਾ ਵਾਇਰਲ

ਨਿੱਕੇ ਸਿੱਧੂ ਮੂਸੇਵਾਲਾ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਰਹਿੰਦੇ ਹਨ ।ਉਸ ਦਾ ਇੱਕ ਹੋਰ ਕਿਊਟ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਭਾਨਾ ਭਗੌੜਾ ਉਰਫ ਮਿੰਟੂ ਮਾਨ ਉਸ ਦੇ ਨਾਲ ਦਿਖਾਈ ਦੇ ਰਿਹਾ ਹੈ। ਮਿੰਟੂ ਮਾਨ ਨੇ ਆਪਣੀ ਬਾਂਹ ‘ਤੇ ਸਿੱਧੂ ਮੂਸੇਵਾਲਾ ਦਾ ਇੱਕ ਟੈਟੂ ਬਣਵਾਇਆ ਹੈ।

By  Shaminder Kaur Kaler January 8th 2026 05:00 PM -- Updated: January 8th 2026 04:45 PM

ਨਿੱਕੇ ਸਿੱਧੂ ਮੂਸੇਵਾਲਾ (Chota Sidhu Moose wala) ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੇ ਰਹਿੰਦੇ ਹਨ ।ਉਸ ਦਾ ਇੱਕ ਹੋਰ ਕਿਊਟ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਭਾਨਾ ਭਗੌੜਾ ਉਰਫ ਮਿੰਟੂ ਮਾਨ ਉਸ ਦੇ ਨਾਲ ਦਿਖਾਈ ਦੇ ਰਿਹਾ ਹੈ। ਮਿੰਟੂ ਮਾਨ ਨੇ ਆਪਣੀ ਬਾਂਹ ‘ਤੇ ਸਿੱਧੂ ਮੂਸੇਵਾਲਾ ਦਾ ਇੱਕ ਟੈਟੂ ਬਣਵਾਇਆ ਹੈ। ਭਾਨਾ ਭਗੌੜਾ ਜਦੋਂ ਇਹ ਟੈਟੂ ਨਿੱਕੇ ਸਿੱਧੂ ਨੂੰ ਵਿਖਾਉਂਦਾ ਹੈ ਤਾਂ ਉਹ ਰਿਐਕਸ਼ਨ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। 


ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਭਰਾ ਦੇ ਟੈਟੂ ਨੂੰ ਵੇਖ ਕੇ ਨਿੱਕਾ ਸਿੱਧੂ ਮੂਸੇਵਾਲਾ ਰਿਐਕਸ਼ਨ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ ਤੇ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਨਿੱਕੇ ਸਿੱਧੂ ਮੂਸੇਵਾਲਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ। ਜਿਸ ‘ਚ ਪੁਲਿਸ ਵਾਲੇ ਉਸ ਦੇ ਨਾਲ ਲਾਡ ਲਡਾਉਂਦੇ ਹੋਏ ਨਜ਼ਰ ਆ ਰਹੇ ਸਨ । ਨਿੱਕਾ ਸਿੱਧੂ ਮੂਸੇਵਾਲਾ ਲੋਕਾਂ ਤੋਂ ਬਹੁਤ ਪਿਆਰ ਲੈਂਦਾ ਹੈ।


ਸਿੱਧੂ ਮੂਸੇਵਾਲਾ ਦਾ ਵਰਕ ਫ੍ਰੰਟ 

ਸਿੱਧੂ ਮੂਸੇਵਾਲਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਹੀ ਉਸ ਦਾ ਗੀਤ ‘ਬਰੋਟਾ’ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਗਾਇਕ ਦੀ ਮੌਤ ਤੋਂ ਬਾਅਦ ਉਸ ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ । ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ‘ਚ ਧੱਕ ਪਾਈ ਹੈ।


© Copyright Galactic Television & Communications Pvt. Ltd. 2026. All rights reserved.