ਨੇਹਾ ਕੱਕੜ ਦਾ ਅੱਜ ਹੈ ਜਨਮਦਿਨ, ਜਾਣੋ ਜਗਰਾਤਿਆਂ ਤੋਂ ਸ਼ੁਰੂਆਤ ਕਰਕੇ ਕਿਵੇਂ ਬਣੀ ਵੱਡੀ ਗਾਇਕਾ
ਗਾਇਕਾ ਨੇਹਾ ਕੱਕੜ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕਾ ਦੇ ਪਤੀ ਨੇ ਉਸ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ । ਗਾਇਕ ਰੋਹਨਪ੍ਰੀਤ ਸਿੰਘ ਨੇ ਲਿਖਿਆ “ਹੈਪੀ ਬਰਥਡੇ ਮੇਰੀ ਕਿਊਟ ਪਰੀ।ਰੱਬ ਤੇਰੇ ਹਿੱਸੇ ਦੇ ਦੁੱਖ ਮੈਨੂੰ ਦੇਦੇ ਤੇ ਮੇਰੇ ਹਿੱਸੇ ਦੀਆਂ ਖੁਸ਼ੀਆਂ ਤੈਨੂੰ…ਲਵ ਯੂ ਮੋਸਟ ਲਾਡੋ”।
ਗਾਇਕਾ ਨੇਹਾ ਕੱਕੜ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕਾ ਦੇ ਪਤੀ ਨੇ ਉਸ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਉਸ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ । ਗਾਇਕ ਰੋਹਨਪ੍ਰੀਤ ਸਿੰਘ ਨੇ ਲਿਖਿਆ “ਹੈਪੀ ਬਰਥਡੇ ਮੇਰੀ ਕਿਊਟ ਪਰੀ।ਰੱਬ ਤੇਰੇ ਹਿੱਸੇ ਦੇ ਦੁੱਖ ਮੈਨੂੰ ਦੇਦੇ ਤੇ ਮੇਰੇ ਹਿੱਸੇ ਦੀਆਂ ਖੁਸ਼ੀਆਂ ਤੈਨੂੰ…ਲਵ ਯੂ ਮੋਸਟ ਲਾਡੋ”।ਰੋਹਨਪ੍ਰੀਤ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ ਅਤੇ ਨੇਹਾ ਕੱਕੜ ਨੂੰ ਉਸ ਦੇ ਜਨਮ ਦਿਨ ‘ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ । ਫੈਨਸ ਦੇ ਨਾਲ-ਨਾਲ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਵੀ ਇਸ ਖ਼ਾਸ ਮੌਕੇ ‘ਤੇ ਗਾਇਕਾ ਨੇਹਾ ਕੱਕੜ ਨੂੰ ਵਧਾਈ ਦਿੱਤੀ ਹੈ।

ਜਗਰਾਤਿਆਂ ‘ਚ ਗਾਉਂਦੀ ਸੀ ਨੇਹਾ ਕੱਕੜ
ਨੇਹਾ ਕੱਕੜ ਦਾ ਸਬੰਧ ਉਤਰਾਖੰਡ ਦੇ ਨਾਲ ਹੈ। ਗਾਇਕਾ ਉਤਰਾਖੰਡ ‘ਚ ਆਪਣੇ ਪਰਿਵਾਰ ਦੇ ਨਾਲ ਇੱਕ ਛੋਟੇ ਜਿਹੇ ਕਿਰਾਏ ਦੇ ਮਕਾਨ ‘ਚ ਰਹਿੰਦੇ ਸਨ । ਜਿਸ ਤੋਂ ਬਾਅਦ ਨੇਹਾ ਕੱਕੜ ਦੀ ਵੱਡੀ ਭੈਣ ਨੇ ਪਰਿਵਾਰ ਦੀ ਮਦਦ ਕਰਨ ਦੇ ਮਕਸਦ ਦੇ ਨਾਲ ਛੋਟੇ ਛੋਟੇ ਜਗਰਾਤਿਆਂ ‘ਚ ਗਾਉਣਾ ਸ਼ੁਰੂ ਕੀਤਾ ਅਤੇ ਇਸ ਤੋਂ ਬਾਅਦ ਨੇਹਾ ਨੇ ਵੀ ਗਾਉਣਾ ਸ਼ੁਰੂ ਕਰ ਦਿੱਤਾ ।ਉਹ ਆਪਣੀ ਭੈਣ ਦੇ ਨਾਲ ਇਨ੍ਹਾਂ ਜਗਰਾਤਿਆਂ ‘ਚ ਜਾਣ ਲੱਗ ਪਈ।

ਜਿਸ ਤੋਂ ਬਾਅਦ ਨੇਹਾ ਕੱਕੜ ਨੇ ਇੱਕ ਪ੍ਰੋਫੈਸ਼ਨ ਗਾਇਕਾ ਬਣਨ ਦਾ ਸੁਫ਼ਨਾ ਵੇਖਿਆ ਅਤੇ ਦਿੱਲੀ ‘ਚ ਰਿਆਲਟੀ ਸ਼ੋਅ ‘ਚ ਹਿੱਸਾ ਲੈਣ ਦੇ ਲਈ ਪਹੁੰਚ ਗਈ ।ਇੱਥੋਂ ਹੀ ਉਹ ਕਈ ਵਾਰ ਰਿਆਲਟੀ ਸ਼ੋਅ ‘ਚੋਂ ਬਾਹਰ ਵੀ ਹੋਈ ਪਰ ਉਸ ਨੇ ਹਿੰਮਤ ਨਹੀਂ ਹਾਰੀ ਅਤੇ ਗਾਇਕੀ ਦੇ ਖੇਤਰ ਨਾਲ ਜੁੜੀ ਰਹੀ ਅਤੇ ਉਸ ਨੂੰ ਕਾਮਯਾਬੀ ਵੀ ਮਿਲੀ ਅਤੇ ਕਈ ਹਿੱਟ ਗੀਤ ਉਸ ਨੇ ਗਾਏ । ਜਿਸ ਸ਼ੋਅ ‘ਚੋਂ ਉਸ ਨੂੰ ਨਕਾਰਿਆ ਗਿਆ । ਉਸੇ ਸ਼ੋਅ ‘ਚ ਉਸ ਨੂੰ ਬਤੌਰ ਜੱਜ ਕੰਮ ਕਰਨ ਦਾ ਮੌਕਾ ਵੀ ਮਿਲਿਆ । ਹੁਣ ਨੇਹਾ ਕੱਕੜ ਬਾਲੀਵੁੱਡ ਦੀ ਕਾਮਯਾਬ ਗਾਇਕਾ ਹੈ।
ਰੋਹਨਪ੍ਰੀਤ ਨਾਲ ਵਿਆਹ
ਨੇਹਾ ਕੱਕੜ ਨੇ ਰੋਹਨਪ੍ਰੀਤ ਸਿੰਘ ਨੇ ਨਾਲ ਵਿਆਹ ਕਰਵਾਇਆ ਹੈ। ਰੋਹਨਪ੍ਰੀਤ ਤੇ ਨੇਹਾ ਕੱਕੜ ਦੀ ਦੋਸਤੀ ਇੱਕ ਗਾਣੇ ਦੀ ਸ਼ੂਟਿੰਗ ਦੇ ਦੌਰਾਨ ਹੋਈ ਸੀ । ਇਸ ਤੋਂ ਪਹਿਲਾਂ ਨੇਹਾ ਕੱਕੜ ਹਿਮਾਂਸ਼ ਕੋਹਲੀ ਦੇ ਨਾਲ ਰਿਲੇਸ਼ਨਸ਼ਿਪ ‘ਚ ਸੀ । ਪਰ ਦੋਹਾਂ ਦੀ ਦੋਸਤੀ ਟੁੱਟ ਗਈ ਜਿਸ ਤੋਂ ਬਾਅਦ ਉਸ ਨੇ ਰੋਹਨਪ੍ਰੀਤ ਦੇ ਨਾਲ ਵਿਆਹ ਕਰਵਾਇਆ ।