ਨੀਰੂ ਬਾਜਵਾ ਮਸਤੀ ਕਰਦੀ ਹੋਈ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ

ਨੀਰੂ ਬਾਜਵਾ ਆਪਣੇ ਮਸਤੀ ਭਰੀ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਉਹ ਕੋਈ ਵੀ ਮੌਕਾ ਮਸਤੀ ਦਾ ਖੁੰਝਣ ਨਹੀਂ ਦਿੰਦੀ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਕਿਸੇ ਕੋ-ਸਟਾਰ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ।

By  Shaminder Kaur Kaler April 11th 2026 03:00 PM

ਨੀਰੂ ਬਾਜਵਾ (Neeru Bajwa) ਆਪਣੇ ਮਸਤੀ ਭਰੀ ਅੰਦਾਜ਼ ਦੇ ਲਈ ਜਾਣੀ ਜਾਂਦੀ ਹੈ। ਉਹ ਕੋਈ ਵੀ ਮੌਕਾ ਮਸਤੀ ਦਾ ਖੁੰਝਣ ਨਹੀਂ ਦਿੰਦੀ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਉਹ ਆਪਣੀ ਕਿਸੇ ਕੋ-ਸਟਾਰ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ‘ਚ ਦੋਵੇਂ ਜਣੀਆਂ ਕਿਸੇ ਡਾਇਲਾਗ ‘ਤੇ ਲਿਪਸਿੰਕ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ।


ਨਿਕਿਤਾ ਗਰੋਵਰ ਕਹਿੰਦੀ ਹੈ ਕਿ ‘ਆ ਯਾਰ ਕੁਛ ਖਾ ਕੇ ਆਤੇ ਹੈ’। ਜਿਸ ਤੇ ਨੀਰੂ ਬਾਜਵਾ ਕਹਿੰਦੀ ਹੈ ‘ਨਹੀਂ ਯਾਰ ਮੁਝੇ ਅਪਨੇ ਕਰੀਅਰ ਪੇ ਬਨਾਨਾ ਹੈ’। ਜਿਸ ‘ਤੇ ਨਿਕਿਤਾ ਕਹਿੰਦੀ ਹੈ ਕਿ ‘ਕਰੀਅਰ’ ਦੇ ਸਪੈਲਿੰਗ ਸੁਣਾਈ । ਜਿਸ ‘ਤੇ ਅਦਾਕਾਰਾ ਕਹਿੰਦੀ ਹੈ ਕਿ ਕੇ.ਏ. ਤੇ ਫਿਰ ਭੁੱਲਣ ਦਾ ਨਾਟਕ ਕਰਦੀ ਹੈ। ਜਿਸ ਤੋਂ ਬਾਅਦ ਦੋਵੇਂ ਜਣੀਆਂ ਘੁੰਮਣ ਦੇ ਲਈ ਚਲੇ ਜਾਂਦੀਆਂ ਹਨ । 


ਨੀਰੂ ਬਾਜਵਾ ਦਾ ਵਰਕ ਫ੍ਰੰਟ 

ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਆਪਣੀ ਫ਼ਿਲਮ ‘ਜਵਾਕ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਤੋਂ ਇਲਾਵਾ ਉਹ ਆਉਣ ਵਾਲੇ ਦਿਨਾਂ ‘ਚ ਹੋਰ ਵੀ ਕਈ ਪ੍ਰੋਜੈਕਟ ਲੈ ਕੇ ਆਉਣਗੇ । ਬੀਤੇ ਦਿਨ ਹੀ ਉਨ੍ਹਾਂ ਦੀ ਇਸ ਫ਼ਿਲਮ ਦਾ ਟਾਈਟਲ ਟ੍ਰੈਕ ਰਿਲੀਜ਼ ਹੋਇਆ ਸੀ । ਜਿਸ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਗਿਆ ਸੀ। 

© Copyright Galactic Television & Communications Pvt. Ltd. 2026. All rights reserved.