ਨੀਰੂ ਬਾਜਵਾ ਨੇ ਗੁਰਦਾਸ ਮਾਨ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਫੈਨਸ ਲਗਾ ਰਹੇ ਇਸ ਤਰ੍ਹਾਂ ਦੇ ਕਿਆਸ

ਅਦਾਕਾਰਾ ਨੇ ਲਿਖਿਆ ‘ਪਿਆਰੇ ਗੁਰਦਾਸ ਮਾਨ ਸਾਬ, ਹਾਡੀ ਮੌਜੂਦਗੀ ਵਿੱਚ ਹੋਣਾ ਪਵਿੱਤਰ ਕਿਰਪਾ ਦੇ ਸਾਹਮਣੇ ਖੜ੍ਹੇ ਹੋਣ ਵਰਗਾ ਮਹਿਸੂਸ ਹੋਇਆ।ਤੁਹਾਡੇ ਸ਼ਬਦ ਪੰਜਾਬ ਦੀ ਆਤਮਾ ਹਨ।ਮੈਂ ਤੁਹਾਨੂੰ ਸੁਣਦੇ ਹੋਏ ਵੱਡੀ ਹੋਈ ਹਾਂ, ਤੁਹਾਡੇ ਤੋਂ ਸਿੱਖ ਰਹੀ ਹਾਂ ।

By  Shaminder Kaur Kaler October 27th 2025 11:38 AM -- Updated: October 27th 2025 11:43 AM

ਨੀਰੂ ਬਾਜਵਾ (Neeru Bajwa)ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਮਧਾਣੀਆਂ’ ਨੂੰ ਲੈ ਕੇ ਸੁਰਖੀਆਂ ‘ਚ ਹੈ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਦੇਵ ਖਰੌੜ ਨਜ਼ਰ ਆਉਣਗੇ । ਨੀਰੂ ਬਾਜਵਾ ਜਿੱਥੇ ਆਪਣੇ ਪ੍ਰੋਜੈਕਟਸ ਦੇ ਬਾਰੇ ਫੈਨਸ ਦੇ ਨਾਲ ਜਾਣਕਾਰੀ ਅਕਸਰ ਸਾਂਝੀ ਕਰਦੀ ਰਹਿੰਦੀ ਹੈ। ਉੱਥੇ ਹੀ ਆਪਣੇ ਪਰਿਵਾਰ ਦੇ ਨਾਲ ਵੀ ਅਕਸਰ ਤਸਵੀਰਾਂ ਤੇ ਵੀਡੀਓਜ਼ ਸਾਂਝੇ ਕਰਦੇ ਰਹਿੰਦੀ ਹੈ। ਹੁਣ ਉਸ ਨੇ ਗੁਰਦਾਸ ਮਾਨ ਤੇ ਮਨਜੀਤ ਮਾਨ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।


ਅਦਾਕਾਰਾ ਨੇ ਲਿਖਿਆ ‘ਪਿਆਰੇ ਗੁਰਦਾਸ ਮਾਨ ਸਾਬ, ਤੁਹਾਡੀ ਮੌਜੂਦਗੀ ਵਿੱਚ ਹੋਣਾ ਪਵਿੱਤਰ ਕਿਰਪਾ ਦੇ ਸਾਹਮਣੇ ਖੜ੍ਹੇ ਹੋਣ ਵਰਗਾ ਮਹਿਸੂਸ ਹੋਇਆ। ਤੁਹਾਡੇ ਸ਼ਬਦ ਪੰਜਾਬ ਦੀ ਆਤਮਾ   ਹਨ। ਮੈਂ ਤੁਹਾਨੂੰ ਸੁਣਦੇ ਹੋਏ ਵੱਡੀ ਹੋਈ ਹਾਂ, ਤੁਹਾਡੇ ਤੋਂ ਸਿੱਖ ਰਹੀ ਹਾਂ । ਤੁਹਾਡੀ ਕਵਿਤਾ ਨੂੰ ਭਾਵਨਾਵਾਂ ਦੇ ਰੂਪ ਵਿੱਚ ਮਹਿਸੂਸ ਕਰ ਰਹੀ ਹਾਂ, ਜਿਨ੍ਹਾਂ ਦਾ ਮੈਂ ਅਜੇ ਨਾਮ ਨਹੀਂ ਲੈ ਸਕਦੀ।


ਤੁਹਾਡਾ   ਅਸ਼ੀਰਵਾਦ ਪ੍ਰਾਪਤ ਕਰਨਾ ਇੱਕ ਅਜਿਹਾ ਪਲ ਹੈ, ਜੋ ਮੈਂ ਹਮੇਸ਼ਾ ਲਈ ਸੰਭਾਲ ਕੇ ਰੱਖਾਂਗੀ । ਆਪਣੀ ਕਲਾ ਰਾਹੀਂ ਸਾਨੂੰ ਜੀਵਨ ਭਰ ਪਿਆਰ,  ਤੇ ਮਾਣ ਦੇਣ ਲਈ ਤੁਹਾਡਾ ਧੰਨਵਾਦ।   ਤੁਹਾਡੀ ਹਮੇਸ਼ਾ ਤੋਂ ਫੈਨ, ਤੇ ਤੁਸੀਂ ਹਮੇਸ਼ਾ ਮੈਨੂੰ ਪ੍ਰੇਰਦੇ ਹੋ । ਮਨਜੀਤ ਜੀ, ਤਾਕਤ ਦਾ ਥੰਮ੍ਹ  ਨੇ । ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਅਤੇ ਤੁਹਾਡੇ ਸਾਰੇ ਅਸ਼ੀਰਵਾਦਾਂ ਅਤੇ ਪਿਆਰ ਲਈ ਤੁਹਾਡਾ ਧੰਨਵਾਦ ... ਦੁਬਾਰਾ ਮਿਲਣ ਲਈ ਉਤਸੁਕ ਹਾਂ” । ਅਦਾਕਾਰਾ ਦੀ ਇਸ ਪੋਸਟ ‘ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇਸ ਦੇ ਨਾਲ ਫੈਨਸ ਅੰਦਾਜ਼ਾ ਲਗਾ ਰਹੇ ਹਨ ਕਿ ਸ਼ਾਇਦ ਗੁਰਦਾਸ ਮਾਨ ਤੇ ਨੀਰੂ ਬਾਜਵਾ ਮੁੜ ਤੋਂ ਕਿਸੇ ਫ਼ਿਲਮ ‘ਚ ਨਜ਼ਰ ਆਉਣਗੇ ।

ਨੀਰੂ ਬਾਜਵਾ ਨੇ ਗੁਰਦਾਸ ਮਾਨ ਦੇ ਨਾਲ ਕੀਤੀ ਫ਼ਿਲਮ 

ਨੀਰੂ ਬਾਜਵਾ ਨੇ ਗੁਰਦਾਸ ਮਾਨ ਦੇ ਨਾਲ ਫ਼ਿਲਮ ‘ਦਿਲ ਵਿਲ ਪਿਆਰ ਵਿਆਰ’ ਕੀਤੀ ਸੀ । ਇਸ ਫ਼ਿਲਮ ‘ਚ ਦੋਵਾਂ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਫ਼ਿਲਮ ਨੂੰ ਮਨਜੀਤ ਮਾਨ ਨੇ ਡਾਇਰੈਕਟ ਕੀਤਾ ਸੀ । ਫ਼ਿਲਮ ‘ਚ ਜੱਸੀ ਗਿੱਲ, ਮਿਹਰ ਵਿਜ ਮਾਨਵ ਵਿਜ ਸਣੇ ਕਈ ਕਲਾਕਾਰ ਨਜ਼ਰ ਆਏ ਸਨ । ਹੁਣ ਮੁੜ ਤੋਂ ਗੁਰਦਾਸ ਮਾਨ ਦੇ ਨਾਲ ਨੀਰੂ ਬਾਜਵਾ ਨੇ ਤਸਵੀਰਾਂ ਸਾਂਝੀਆਂ ਕਰਕੇ ਫ਼ਿਲਮੀ ਗਲਿਆਰਿਆਂ ‘ਚ ਨਵੀਂ ਚਰਚਾ ਛੇੜ ਦਿੱਤੀ ਹੈ। 

© Copyright Galactic Television & Communications Pvt. Ltd. 2026. All rights reserved.