‘ਜਵਾਕ’ ਦੀ ਪ੍ਰਮੋਸ਼ਨ ਲਈ ਪਹੁੰਚੀ ਨੀਰੂ ਬਾਜਵਾ ਨੇ ਕਿਹਾ ‘ਮਾਪੇ ਆਪਣੇ ਬੱਚਿਆਂ ਨੂੰ ਦੇਣ ਸਮਾਂ’

‘ਜਵਾਕ’ ਫ਼ਿਲਮ ਨੂੰ ਲੈ ਕੇ ਨੀਰੂ ਬਾਜਵਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ । ਇਸ ਦੌਰਾਨ ਉਨ੍ਹਾਂ ਨੇ ਫ਼ਿਲਮ ਦੇ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਅਤੇ ਇਸ ਫ਼ਿਲਮ ‘ਚ ਕੰਮ ਕਰ ਰਹੇ ਬੱਚਿਆਂ ਦੀ ਅਦਾਕਾਰੀ ਦੀ ਤਾਰੀਫ ਕੀਤੀ ।

By  Shaminder Kaur Kaler April 21st 2026 03:57 PM -- Updated: April 21st 2026 04:04 PM

  ‘ਜਵਾਕ’ (Jawaak) ਫ਼ਿਲਮ ਨੂੰ ਲੈ ਕੇ ਨੀਰੂ ਬਾਜਵਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ । ਇਸ ਦੌਰਾਨ ਉਨ੍ਹਾਂ ਨੇ ਫ਼ਿਲਮ ਦੇ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕੀਤੀਆਂ ਅਤੇ ਇਸ ਫ਼ਿਲਮ ‘ਚ ਕੰਮ ਕਰ ਰਹੇ ਬੱਚਿਆਂ ਦੀ ਅਦਾਕਾਰੀ ਦੀ ਤਾਰੀਫ ਕੀਤੀ । ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਨੂੰ ਲੈ ਕੇ ਬੱਚਿਆਂ ਦੀ ਡੈਡੀਕੇਸ਼ਨ ਏਨੀਂ ਜ਼ਿਆਦਾ ਸੀ ਕਿ ਰਾਤ ਨੂੰ ਅੱਖਾਂ ‘ਚ ਨੀਂਦ ਭਰੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਬੱਚਿਆਂ ਨੇ ਕਦੇ ਪਰਵਾਹ ਨਹੀਂ ਕੀਤੀ ਅਤੇ ਜਦੋਂ ਵੀ ਡਾਇਰੈਕਟਰ ਨੇ ਐਕਸ਼ਨ ਕਿਹਾ ਤਾਂ ਬੱਚੇ ਤੁਰੰਤ ਆਪੋ ਆਪਣੇ ਕਿਰਦਾਰ ਨੂੰ ਨਿਭਾਉਣ ਲਈ ਉੱਠ ਪੈਂਦੇ ਸਨ । ਇਨ੍ਹਾਂ ਨੇ ਫੁਲ ਐਨਰਜੀ ਦੇ ਨਾਲ ਕੰਮ ਕੀਤਾ । ਇਸ ਦੇ ਨਾਲ ਹੀ ਅਦਾਕਾਰਾ ਨੇ ਬੱਚਿਆਂ ਨੂੰ ਵੱਡੇ ਅਦਾਕਾਰ ਬਣਨ ਦਾ ਆਸ਼ੀਰਵਾਦ ਦਿੱਤਾ।


ਵਿਦੇਸ਼ ਤੋਂ ਮੁੰਬਈ ਆਉਣ ਦਾ ਕਰਦਾ ਸੀ ਦਿਲ 

ਪ੍ਰੈਸ ਕਾਨਫੰਰਸ ਦੇ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਨੀਰੂ ਬਾਜਵਾ ਨੇ ਕਿਹਾ ਕਿ ਉਹਨਾਂ ਦਾ ਦਿਲ ਵੀ ਹਮੇਸ਼ਾ ਇਹੀ ਕਰਦਾ ਸੀ ਕਿ ਉਹ ਕੈਨੇਡਾ ਛੱਡ ਕੇ ਬੰਬੇ ਆਉਣ ਦਾ ਦਿਲ ਕਰਦਾ ਸੀ । ਕਿਉਂਕਿ ਉਨ੍ਹਾਂ ਨੂੰ ਫ਼ਿਲਮਾਂ ‘ਚ ਕੰਮ ਕਰਨ ‘ਚ ਰੂਚੀ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਕਿਹਾ ਕਿ ਜੇ ਉਸ ਨੂੰ ਬੱਚੇ ਬਣਨ ਦਾ ਮੌਕਾ ਮਿਲੇ ਤਾਂ ਉਹ ਪਹਿਲਾ ਕੰਮ ਕੀ ਕਰਨਗੇ ਤਾਂ ਉਹਨਾਂ ਨੇ ਕਿਹਾ ਕਿ ਉਹ ਆਪਣੀਆਂ ਬੱਚੀਆਂ ਨਾਲ ਹਰ ਉਹ ਚੀਜ਼ ਕਰਕੇ ਆਪਣੀਆਂ ਇੱਛਾ ਪੂਰੀਆਂ ਕਰ ਰਹੇ ਹਨ। 


ਬਾਲ ਕਲਾਕਾਰ ਗੁਰੀ ਦਾ ਰਿਐਕਸ਼ਨ 

ਬਾਲ ਕਲਾਕਾਰ ਗੁਰੀ ਨੇ ਵੀ ਇਸ ਮੌਕੇ ਗੱਲਬਾਤ ਕੀਤੀ ਅਤੇ ਕਿਹਾ ਕਿ ਇਸ ਫ਼ਿਲਮ ‘ਚ ਕੰਮ ਕਰਕੇ ਉਸ ਨੂੰ ਬਹੁਤ ਵਧੀਆ ਲੱਗਿਆ ਹੈ ਤੇ ਬਹੁਤ ਮਜ਼ਾ ਵੀ ਆਇਆ ।ਇਸ ਦੇ ਨਾਲ ਹੀ ਇੰਸਟਾਗ੍ਰਾਮ ‘ਤੇ ਰੀਲਾਂ ਬਨਾਉਣ ਵਾਲੀ ਬਾਲ ਕਲਾਕਾਰ ਬੱਚੀ ਨੇ ਕਿਹਾ ਕਿ ਉਸ ਨੂੰ ਵੀ ਬਹੁਤ ਵਧੀਆ ਲੱਗਿਆ ਹੈ।

ਬੱਚਿਆਂ ਦੇ ਦਿਲ ਦੀ ਸੁਣੋ 

ਨੀਰੂ ਬਾਜਵਾ ਨੇ ਕਿਹਾ ਕਿ ਕਈ ਵਾਰ ਆਪਣੀ ਮਰਜ਼ੀ ਥੋੋਪ ਦਿੰਦੇ ਹਨ ਅਤੇ ਜਵਾਕਾਂ ਦੀ ਘੱਟ ਸੁਣਦੇ ਹਾਂ। ਮੈਂ ਖੁਦ ਇਹ ਮਹਿਸੂਸ ਕੀਤਾ ਕਿ ਬੱਚਿਆਂ ‘ਤੇ ਕਿੰਨਾ ਤਣਾਅ ਹੁੰਦਾ ਹੈ ਅਤੇ ਹੁਣ ਉਨ੍ਹਾਂ ਨੂੰ ਇਸ ਗੱਲ ਦੀ ਸਮਝ ਆਈ ਹੈ ਤੇ ਮੈਂ ਆਪਣੀਆਂ ਧੀਆਂ ਨੂੰ ਵੀ ਕਿਹਾ ਕਿ ਐਸ਼ ਕਰੋ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਬੱਚਿਆਂ ਨੂੰ ਸਮਾਂ ਦੇਣ ਦੀ ਅਪੀਲ ਵੀ ਮਾਪਿਆਂ ਨੂੰ ਕੀਤੀ ਹੈ। 

© Copyright Galactic Television & Communications Pvt. Ltd. 2026. All rights reserved.