ਜਦੋਂ ਧੀਆਂ ਕਾਰਨ ਨੀਰੂ ਬਾਜਵਾ ਨੂੰ ਸੁਣਨੇ ਪਏ ਸਨ ਤਾਅਨੇ, ਅਦਾਕਾਰਾ ਨੇ ਕਿਹਾ ਕਦੋਂ ਬਦਲੇਗੀ ਲੋਕਾਂ ਦੀ ਸੋਚ

ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ। ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਬਾਲੀਵੁੱਡ ਇੰਡਸਟਰੀ ਤੋਂ ਕੀਤੀ ਸੀ । ਪਰ ਬਾਲੀਵੁੱਡ ਇੰਡਸਟਰੀ ‘ਚ ਕੁਝ ਕੌੜੇ ਅਨੁਭਵਾਂ ਦੇ ਕਾਰਨ ਉਸ ਨੇ ਬਾਲੀਵੁੱਡ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ।

By  Shaminder Kaur Kaler June 24th 2026 05:00 PM

ਨੀਰੂ ਬਾਜਵਾ (Neeru Bajwa) ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਅਭਿਨੇਤਰੀਆਂ ਚੋਂ ਇੱਕ ਹਨ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਅਨੇਕਾਂ ਹੀ ਹਿੱਟ ਫ਼ਿਲਮਾਂ ਦਿੱਤੀਆਂ ਹਨ। ਪਿਛਲੇ ਕਈ ਸਾਲਾਂ ਤੋਂ ਉਹ ਇੰਡਸਟਰੀ ‘ਚ ਸਰਗਰਮ ਹਨ ।ਉਸ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਬਾਲੀਵੁੱਡ ਇੰਡਸਟਰੀ ਤੋਂ ਕੀਤੀ ਸੀ । ਪਰ ਬਾਲੀਵੁੱਡ ਇੰਡਸਟਰੀ ‘ਚ ਕੁਝ ਕੌੜੇ ਅਨੁਭਵਾਂ ਦੇ ਕਾਰਨ ਉਸ ਨੇ ਬਾਲੀਵੁੱਡ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ । ਜਿਸ ਤੋਂ ਬਾਅਦ ਹੁਣ ਅਦਾਕਾਰਾ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੋੜਆ ਕੌੜਾ ਸੱਚ ਦੱਸਾਂਗੇ । ਜਿਸ ਨੂੰ ਖੁਦ ਅਦਾਕਾਰਾ ਨੇ ਇੱਕ ਗੱਲਬਾਤ ਦੇ ਦੌਰਾਨ ਸਾਂਝਾ ਕੀਤਾ ਸੀ । 


 ਅਦਾਕਾਰਾ ਦੀ ਨਿੱਜੀ ਜ਼ਿੰਦਗੀ 

ਅਦਾਕਾਰਾ ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੈਰੀ ਜਵੰਦਾ ਦੇ ਨਾਲ ਵਿਆਹ ਕਰਵਾਇਆ ਸੀ ।ਜਿਸ ਤੋਂ ਬਾਅਦ ਉਸ ਦੇ ਘਰ ਇੱਕ ਧੀ ਦਾ ਜਨਮ ਹੋਇਆ। ਪਰ ਲਾਕਡਾਊਨ ਦੇ ਦੌਰਾਨ ਉਹ ਦੂਜੀ ਵਾਰ ਮੁੜ ਤੋਂ ਪ੍ਰੈਗਨੇਂਟ ਹੋਈ । ਜਿਸ ਤੋਂ ਬਾਅਦ ਉਸ ਦੇ ਘਰ ਮੁੜ ਤੋਂ ਧੀ ਦਾ ਜਨਮ ਹੋਇਆ ।


ਪਰ ਇਨ੍ਹਾਂ ਧੀਆਂ ਦੇ ਕਾਰਨ ਅਦਾਕਾਰਾ ਨੂੰ ਲੋਕਾਂ ਦੇ ਕਈ ਤਾਅਨੇ ਸਹਿਣੇ ਪਏ ਸਨ। ਨੀਰੂ ਬਾਜਵਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਹਿ ਰਹੀ ਹੈ ਕਿ ਧੀਆਂ ਦੇ ਜਨਮ ਤੋੋਂ ਬਾਅਦ ਉਨ੍ਹਾਂ ਨੂੰ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ ਸਨ। ਕਈ ਲੋਕ ਤਾਂ ਕਹਿੰਦੇ ਸਨ ਕਿ “ਤਿੰਨ ਧੀਆਂ ਹੋਰ ਨਹੀਂ ਕਰਨਾ”।ਪਰ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਧੀਆਂ ਨੂੰ ਲੈ ਕੇ ਸਮਾਜ ਦੀ ਸੋਚ ਕਦੋਂ ਬਦਲੇਗੀ। 

© Copyright Galactic Television & Communications Pvt. Ltd. 2026. All rights reserved.