ਨੀਰੂ ਬਾਜਵਾ ਤੇ ਦੇਵ ਖਰੌੜ ਦਾ ਮਸਤੀ ਭਰਿਆ ਵੀਡੀਓ ਵਾਇਰਲ, ਵੇਖ ਕੇ ਫੈਨਸ ਵੀ ਨਹੀਂ ਰੋਕ ਸਕੇ ਹਾਸਾ
ਨੀਰੂ ਬਾਜਵਾ ਅਤੇ ਦੇਵ ਖਰੌੜ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਮਧਾਣੀਆਂ’ ਨੂੰ ਲੈ ਕੇ ਚਰਚਾ ‘ਚ ਹਨ । ਇਹ ਫ਼ਿਲਮ 31 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਇਹ ਜੋੜੀ ਖੂਬ ਚਰਚਾ ‘ਚ ਹੈ। ਦੋਵੇਂ ਜਣੇ ਪਹਿਲੀ ਵਾਰ ਇਕੱਠੇ ਸਕਰੀਨ ਸਾਂਝਾ ਕਰਨ ਜਾ ਰਹੇ ਹਨ ।
ਨੀਰੂ ਬਾਜਵਾ (Neeru Bajwa) ਅਤੇ ਦੇਵ ਖਰੌੜ ਬੇਸ਼ੱਕ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ‘ਚ ਰੁੱਝੇ ਹੋਏ ਹਨ। ਪਰ ਉਹ ਆਪਣੇ ਰੁੱਝੇ ਹੋਏ ਸਮੇਂ ਚੋਂ ਮਸਤੀ ਦੇ ਲਈ ਸਮਾਂ ਕੱਢ ਹੀ ਲੈਂਦੇ ਹਨ । ਹੁਣ ਦੋਵਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਨੀਰੂ ਬਾਜਵਾ ਮੇਕਅੱਪ ਕਰਦੀ ਹੋਈ ਦਿਖਾਈ ਦੇ ਰਹੀ ਹੈ। ਜਿਸ ਨੂੰ ਵੇਖ ਕੇ ਦੇਵ ਖਰੌੜ ਕਹਿੰਦੇ ਹਨ ਕਿ ਆ ਜਿਹੜੇ ਤੇਰੇ ਫੇਸ ਤੇ ਗਲੋ ਆ ਨਾ ਤੂੰ ਜਿਹੜਾ ਮੇਰਾ ਲਹੂ ਪੀਤਾ ਉਹਦਾ ਈ ਕਮਾਲ ਆ, ਲਹੂ ਪੀਣੀ ਜੋਕ’। ਦੇਵ ਖਰੌੜ ਦੇ ਮੂੰਹੋਂ ਇਹ ਗੱਲ ਸੁਣ ਕੇ ਨੀਰੂ ਬਾਜਵਾ ਹੈਰਾਨ ਹੋ ਜਾਂਦੀ ਹੈ। ਇਹ ਫਨੀ ਵੀਡੀਓ ਹਰ ਕਿਸੇ ਨੂੰ ਪਸੰਦ ਆ ਰਿਹਾ ਹੈ ਅਤੇ ਹਰ ਕੋਈ ਇਸ ਤੇ ਰਿਐਕਸ਼ਨ ਦਿੰਦਾ ਦੇ ਰਿਹਾ ਹੈ।

ਨੀਰੂ ਬਾਜਵਾ ਦਾ ਵਰਕ ਫਰੰਟ
ਨੀਰੂ ਬਾਜਵਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਜਲਦ ਹੀ ਦੇਵ ਖਰੌੜ ਦੇ ਨਾਲ ਉਹ ਫ਼ਿਲਮ ‘ਮਧਾਣੀਆਂ’ ‘ਚ ਨਜ਼ਰ ਆਉਣਗੇ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਕਲੀ ਜੋਟਾ’ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ । ਇਸ ਦੇ ਨਾਲ ਹੀ ‘ਜੱਟ ਐਂਡ ਜੂਲੀਅਟ’, ‘ਚੱਲ ਜਿੰਦੀਏ’ ਸਣੇ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ ।

ਨੀਰੂ ਬਾਜਵਾ ਦੀ ਨਿੱਜੀ ਜ਼ਿੰਦਗੀ
ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ ਹੈਰੀ ਜਵੰਦਾ ਦੇ ਨਾਲ ਵਿਆਹ ਕਰਵਾਇਆ ਹੈ। ਉਨ੍ਹਾਂ ਦੀਆਂ ਤਿੰਨ ਧੀਆਂ ਹਨ । ਜਿਸ ‘ਚ ਦੋ ਜੁੜਵਾ ਹਨ, ਜਦੋਂ ਕਿ ਵੱਡੀ ਧੀ ਦਾ ਜਨਮ ਪਹਿਲਾਂ ਹੋਇਆ ਸੀ । ਨੀਰੂ ਬਾਜਵਾ ਹੋਰੀਂ ਤਿੰਨ ਭੈਣਾਂ ਹਨ । ਉਨ੍ਹਾਂ ਦੀ ਛੋਟੀ ਭੈਣ ਰੁਬੀਨਾ ਬਾਜਵਾ ਵੀ ਫ਼ਿਲਮਾਂ ‘ਚ ਸਰਗਰਮ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਹੋਰ ਛੋਟੀ ਭੈਣ ਵੀ ਹੈ।