ਦਾਦੇ ਹੰਸ ਰਾਜ ਹੰਸ ਤੇ ਨਾਨੇ ਦਲੇਰ ਮਹਿੰਦੀ ਨਾਲ ਨਜ਼ਰ ਆਈ ਨਵਰਾਜ ਹੰਸ ਦੀ ਧੀ

ਅਜੀਤ ਮਹਿੰਦੀ ਤੇ ਨਵਰਾਜ ਹੰਸ ਦੇ ਘਰ ਕਈ ਸਾਲਾਂ ਬਾਅਦ ਧੀ ਹੋਈ ਹੈ ਅਤੇ ਧੀ ਹੋਣ ਤੋਂ ਬਾਅਦ ਇਹ ਜੋੜੀ ਬਹੁਤ ਜ਼ਿਆਦਾ ਖੁਸ਼ ਹੈ।ਅਜੀਤ ਮਹਿੰਦੀ ਪਦਮ ਸ਼੍ਰੀ ਹੰਸ ਰਾਜ ਹੰਸ ਦੀ ਵੱਡੀ ਨੂੰਹ ਹੈ ਅਤੇ ਦਲੇਰ ਮਹਿੰਦੀ ਦੀ ਧੀ ਹੈ ।

By  Shaminder Kaur Kaler November 4th 2025 04:24 PM

ਪਦਮ ਸ਼੍ਰੀ ਹੰਸ ਰਾਜ ਹੰਸ ਦੇ ਵੱਡੇ ਬੇਟੇ ਨਵਰਾਜ ਹੰਸ (Navraj Hans) ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਪ੍ਰਮਾਤਮਾ ਨੇ ਧੀ ਦੀ ਦਾਤ ਨਾਲ ਨਵਾਜਿਆ ਹੈ।ਉਹ ਆਪਣੀ ਧੀ ਰਾਣੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੀ ਧੀ ਰਾਣੀ ਦੇ ਦਾਦੇ ਤੇ ਨਾਨੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ।ਜਿਸ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਦਾਦੂ ਨਾਨੂ ਕੋਲੈਬ’ ।ਜਿਉਂ ਹੀ ਨਵਰਾਜ ਹੰਸ ਨੇ ਇਸ ਤਸਵੀਰ ਨੂੰ ਸਾਂਝਾ ਕੀਤਾ ਤਾਂ ਫੈਨਸ ਨੇ ਵੀ ਰਿਐਕਸ਼ਨ ਦੇਣੇ ਸ਼ੁਰੂ ਕਰ ਦਿੱਤੇ । 


ਕਈ ਸਾਲਾਂ ਬਾਅਦ ਮਿਲਿਆ ਔਲਾਦ ਸੁੱਖ 

ਦੱਸ ਦਈਏ ਕਿ ਅਜੀਤ ਮਹਿੰਦੀ ਤੇ ਨਵਰਾਜ ਹੰਸ ਦੇ ਘਰ ਕਈ ਸਾਲਾਂ ਬਾਅਦ ਧੀ ਹੋਈ ਹੈ ਅਤੇ ਧੀ ਹੋਣ ਤੋਂ ਬਾਅਦ ਇਹ ਜੋੜੀ ਬਹੁਤ ਜ਼ਿਆਦਾ ਖੁਸ਼ ਹੈ।ਅਜੀਤ ਮਹਿੰਦੀ ਪਦਮ ਸ਼੍ਰੀ ਹੰਸ ਰਾਜ ਹੰਸ ਦੀ ਵੱਡੀ ਨੂੰਹ ਹੈ ਅਤੇ ਦਲੇਰ ਮਹਿੰਦੀ ਦੀ ਧੀ ਹੈ । ਔਲਾਦ ਦੇ ਰੂਪ ‘ਚ ਧੀ ਨੂੰ ਪਾ ਕੇ ਪਰਿਵਾਰ ਬਹੁਤ ਖੁਸ਼ ਹੈ। ਅਜੀਤ ਮਹਿੰਦੀ ਦੀ ਦਰਾਣੀ ਦੋ ਬੱਚਿਆਂ ਦੀ ਮਾਂ ਹੈ ਉਸ ਦਾ ਇੱਕ ਪੁੱਤਰ ਅਤੇ ਇੱਕ ਧੀ ਹੈ।

ਜਿਸ ਦੇ ਨਾਲ ਜੋੜੀ ਵੱਲੋਂ ਅਕਸਰ ਤਸਵੀਰਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ । ਬੀਤੇ ਦਿਨੀਂ ਅਜੀਤ ਮਹਿੰਦੀ ਨੇ ਇੱਕ ਵੀਡੀਓ ਸਾਂਝਾ ਕੀਤਾ ਸੀ ।ਜਿਸ ‘ਚ ਉਹ ਧੀ ਦੇ ਜਨਮ ਦੀ ਖੁਸ਼ੀ ‘ਚ ਪਾਰਟੀ ਕਰਦੇ ਹੋਏ ਨਜ਼ਰ ਆਏ ਸਨ । ਇਸ ਦੌਰਾਨ ਉਹ ਭਾਵੁਕ ਵੀ ਹੋ ਗਏ ਸਨ ।

© Copyright Galactic Television & Communications Pvt. Ltd. 2026. All rights reserved.