ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ ‘ਜਦੋਂ ਤੱਕ ਪਦਮਸ਼੍ਰੀ ਨਹੀਂ ਮਿਲਦਾ ਉਦੋਂ ਤੱਕ….”
ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਨਵਜੋਤ ਸਿੱਧੂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਉਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਜਦੋਂ ਤੱਕ ਇਸ ਸ਼ੋਅ ਦੇ ਇਨ੍ਹਾਂ ਸ਼ੇਰਾਂ ਨੂੰ ਪਦਮ ਸ਼੍ਰੀ ਨਹੀਂ ਮਿਲ ਜਾਂਦਾ, ਉਹ ਉਦੋਂ ਤੱਕ ਨਹੀਂ ਮਰਨਗੇ ।
ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਨਵਜੋਤ ਸਿੱਧੂ (Navjot Sidhu) ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਜਿਸ ‘ਚ ਉਹ ਕਹਿੰਦੇ ਹੋਏ ਸੁਣਾਈ ਦੇ ਰਹੇ ਹਨ ਕਿ ਜਦੋਂ ਤੱਕ ਇਸ ਸ਼ੋਅ ਦੇ ਇਨ੍ਹਾਂ ਸ਼ੇਰਾਂ ਨੂੰ ਪਦਮ ਸ਼੍ਰੀ ਨਹੀਂ ਮਿਲ ਜਾਂਦਾ, ਉਹ ਉਦੋਂ ਤੱਕ ਨਹੀਂ ਮਰਨਗੇ । ਨਵਜੋਤ ਸਿੱਧੂ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।ਦੱਸ ਦਈਏ ਕਿ ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ ਦਾ ਚੌਥਾ ਸੀਜ਼ਨ ਓਟੀਟੀ ਪਲੇਟਫਾਰਮ ਤੇ ਚੱਲ ਰਿਹਾ ਹੈ ।

ਜਿਸ ਦੇ ਪਿਛਲੇ ਸ਼ੋਅ ‘ਚ ਏ ਆਰ ਰਹਿਮਾਨ ਨਜ਼ਰ ਆਏ ਸਨ। ਇਸ ਤੋਂ ਇਲਾਵਾ ਇਸ ਸ਼ੋਅ ‘ਚ ਰਾਣੀ ਮੁਖਰਜੀ ਵੀ ਆਏ ਸਨ । ਹੁਣ ਇਸ ਸ਼ੋਅ ਦਾ ਪੰਜਵਾਂ ਸੀਜ਼ਨ ਆਉਣ ਵਾਲਾ ਹੈ। ਜਿਸ ਦੇ ਲਾਂਚ ‘ਤੇ ਕਪਿਲ ਸ਼ਰਮਾ, ਨਵਜੋਤ ਸਿੱਧੂ, ਅਰਚਨਾ ਪੂਰਨ ਸਿੰਘ, ਕ੍ਰਿਸ਼ਨਾ ਅਭਿਸ਼ੇਕ ਸਣੇ ਸਾਰੇ ਕਲਾਕਾਰ ਨਜ਼ਰ ਆਏ ਸਨ।ਇਸ ਮੌਕੇ ‘ਤੇ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਉਹ ਉਦੋਂ ਤੱਕ ਨਹੀਂ ਮਰਨਗੇ ਜਦੋਂ ਤੱਕ ਸ਼ੋਅ ਦੇ ਇਨ੍ਹਾਂ ਸ਼ੇਰਾਂ ਨੂੰ ਪਦਮ ਸ਼੍ਰੀ ਨਹੀਂ ਮਿਲਦਾ ਕਿਉਂਕਿ ਇਹ ਡਿਜ਼ਰਵ ਕਰਦੇ ਹਨ।

ਕਪਿਲ ਸ਼ਰਮਾ ਦਾ ਵਰਕ ਫ੍ਰੰਟ
ਕਪਿਲ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਮਨੋਰੰਜਨ ਜਗਤ ‘ਚ ਸਰਗਰਮ ਹਨ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇੱਕ ਨਿੱਜੀ ਚੈਨਲ ‘ਤੇ ਛੋਟੇ ਮੋਟੀਆਂ ਸਕਿੱਟਾਂ ਅਤੇ ਕਾਮੇਡੀ ਕਰਕੇ ਕੀਤੀ ਸੀ । ਜਿਸ ਤੋਂ ਬਾਅਦ ਉਨ੍ਹਾਂ ਨੇ ਲਾਫਟਰ ਚੈਲੇਂਜ ‘ਚ ਭਾਗ ਲਿਆ ਅਤੇ ਇਹ ਸ਼ੋਅ ਉਨ੍ਹਾਂ ਦੇ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਇਆ । ਜਿਸ ਤੋਂ ਬਾਅਦ ਕਪਿਲ ਸ਼ਰਮਾ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਕਈ ਕਾਮੇਡੀ ਸ਼ੋਅ ‘ਚ ਨਜ਼ਰ ਆਏ ।