ਨਰੇਸ਼ ਕਥੂਰੀਆ ਆਪਣੇ ਪਰਿਵਾਰ ਦੇ ਨਾਲ ਗੋਆ ਘੁੰਮਣ ਗਏ, ਸੋਸ਼ਲ ਮੀਡੀਆ ‘ਤੇ ਵੀਡੀਓ ਕੀਤਾ ਸਾਂਝਾ
ਨਰੇਸ਼ ਕਥੂਰੀਆ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਏ ਹੋਏ ਹਨ। ਪਹਿਲਾਂ ਉਹ ਜੰਮੂ ਕਸ਼ਮੀਰ ਗਏ, ਫਿਰ ਉਤਰਾਖੰਡ ਤੇ ਹੁਣ ਉਹ ਆਪਣੇ ਪਰਿਵਾਰ ਦੇ ਨਾਲ ਗੋਆ ਘੁੰਮਣ ਗਏ ਹੋਏ ਹਨ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੀ ਧੀ ਤੇ ਪਤਨੀ ਦੇ ਨਾਲ ਗੋਆ ਬੀਚ ‘ਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ ।
ਨਰੇਸ਼ ਕਥੂਰੀਆ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਘੁੰਮਣ ਗਏ ਹੋਏ ਹਨ। ਪਹਿਲਾਂ ਉਹ ਜੰਮੂ ਕਸ਼ਮੀਰ ਗਏ, ਫਿਰ ਉਤਰਾਖੰਡ ਤੇ ਹੁਣ ਉਹ ਆਪਣੇ ਪਰਿਵਾਰ ਦੇ ਨਾਲ ਗੋਆ ਘੁੰਮਣ ਗਏ ਹੋਏ ਹਨ। ਜਿਸ ਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਸਾਂਝਾ ਕੀਤਾ ਹੈ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਉਹ ਆਪਣੀ ਧੀ ਤੇ ਪਤਨੀ ਦੇ ਨਾਲ ਗੋਆ ਬੀਚ ‘ਤੇ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਫ਼ਿਲਮ ‘ਕੈਰੀ ਆਨ ਜੱਟਾ-੪’ ਦੇ ਬਾਰੇ ਵੀ ਦੱਸਿਆ ਕਿ ਇਹ ਫ਼ਿਲਮ ਛੱਬੀ ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਜਿਸ ਨੂੰ ਵੇਖਣ ਦੀ ਅਪੀਲ ਵੀ ਲੋਕਾਂ ਨੂੰ ਉਨ੍ਹਾਂ ਨੇ ਕੀਤੀ ।

ਨਰੇਸ਼ ਕਥੂਰੀਆ ਦਾ ਵਰਕ ਫ੍ਰੰਟ
ਨਰੇਸ਼ ਕਥੂਰੀਆ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਫ਼ਿਲਮਾਂ ‘ਚ ਕੰਮ ਕਰ ਰਹੇ ਹਨ। ਉਹ ਇੱਕ ਕਾਮਯਾਬ ਲੇਖਕ ਹਨ ਅਤੇ ਹੁਣ ਤੱਕ ਕਈ ਫ਼ਿਲਮਾਂ ਦੀ ਕਹਾਣੀ ਉਨ੍ਹਾਂ ਨੇ ਲਿਖੀ ਹੈ। ਇਸ ਦੇ ਨਾਲ ਹੀ ਉਹ ਕਈ ਫ਼ਿਲਮਾਂ ‘ਚ ਕੰਮ ਵੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਵੀ ਦਰਸ਼ਕਾਂ ਦੇ ਵੱਲੋਂ ਬਹੁਤ ਜ਼ਿਆਦਾ ਸਰਾਹਿਆ ਗਿਆ ਹੈ। ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ ‘ਕੈਰੀ ਆਨ ਜੱਟਾ-੪’ ਨੂੰ ਲੈ ਕੇ ਚਰਚਾ ‘ਚ ਹਨ। ਇਸ ਫ਼ਿਲਮ ਦੀ ਕਹਾਣੀ ਵੀ ਉਨ੍ਹਾਂ ਦੇ ਵੱਲੋਂ ਹੀ ਲਿਖੀ ਗਈ ਹੈ।