ਰਾਜਵੀਰ ਜਵੰਦਾ ਦੇ ਅੰਤਿਮ ਸਸਕਾਰ ਤੇ ਚੋਰੀ ਹੋਏ ਸੌ ਤੋਂ ਜ਼ਿਆਦਾ ਮੋਬਾਈਲ ਫੋਨ, ਜਸਬੀਰ ਜੱਸੀ ਨੇ ਕਿਹਾ ਚੋਰਾਂ ਨੂੰ ਫੜ੍ਹ ਕੇ ਜਨਤਕ ਤੌਰ ਤੇ ਕੀਤਾ ਜਾਵੇ ਪਰਦਾਫਾਸ਼
ਸਮਾਜ ਵਿਰੋਧੀ ਅਨਸਰ ਵਕਤ ਬੇਵਕਤ ਵੀ ਨਹੀਂ ਵੇਖਦੇ । ਕਿਸੇ ਦੇ ਦੁੱਖ ‘ਚ ਵੀ ਉਹ ਫਾਇਦਾ ਚੁੱਕਣ ਤੋਂ ਗੁਰੇਜ਼ ਨਹੀਂ ਕਰਦੇ ।ਅਜਿਹਾ ਹੀ ਕੁਝ ਹੋਇਆ ਰਾਜਵੀਰ ਜਵੰਦਾ ਦੇ ਅੰਤਿਮ ਸਸਕਾਰ ਦੇ ਮੌਕੇ ‘ਤੇ । ਜਿੱਥੇ ਚੋਰਾਂ ਨੇ ਆਪਣੇ ਹੱਥ ਦੀ ਸਫਾਈ ਵਿਖਾਈ ਅਤੇ ਕਈ ਮੋਬਾਈਲ ਫੋਨ ਚੋਰੀ ਕਰ ਲਏ ।
ਬੀਤੇ ਦਿਨੀਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ (Rajvir Jawanda)ਦਾ ਦਿਹਾਂਤ ਹੋ ਗਿਆ ਸੀ । ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਪੋਨਾ ‘ਚ ਕੀਤਾ ਗਿਆ । ਇਸ ਮੌਕੇ ਇੰਡਸਟਰੀ ਦੇ ਤਮਾਮ ਸਿਤਾਰੇ ਉੱਥੇ ਮੌਜੂਦ ਰਹੇ । ਪਰ ਅੰਤਿਮ ਸਸਕਾਰ ਦੇ ਮੌਕੇ ‘ਤੇ ਚੋਰ ਵੀ ਸਰਗਰਮ ਹੋ ਗਏ ਤੇ ਕਈ ਕਲਾਕਾਰਾਂ ਦੇ ਮੋਬਾਈਲ ਫੋਨ ਚੋਰੀ ਕਰ ਲਏ । ਜਿਸ ਦੇ ਬਾਰੇ ਗਾਇਕ ਜਸਬੀਰ ਜੱਸੀ (Jasbir Jassi)ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਕਿਹਾ ਕਿ ‘ਪੰਜਾਬ ਜਦੋਂ ਬਹੁਤ ਵੱਡੇ ਸੋਗ ‘ਚ ਡੁੱਬਿਆ ਹੋਇਆ ਸੀ ਤਾਂ ਉਸ ਸਮੇਂ ਚੋਰ ਗਿਰੋਹ ਸਰਗਰਮ ਹੋ ਗਿਆ ਤੇ ਕਈ ਕਲਾਕਾਰਾਂ ਦੇ ਮੋਬਾਈਲ ਤੇ ਹੋਰ ਕੀਮਤੀ ਸਮਾਨ ਇਨ੍ਹਾਂ ਚੋਰਾਂ ਨੇ ਚੋਰੀ ਕਰ ਲਿਆ ।ਪੰਜਾਬ ਪੁਲਿਸ ਨੂੰ ਇਨ੍ਹਾਂ ਚੋਰਾਂ ਦਾ ਜਨਤਕ ਤੌਰ ਤੇ ਪਰਦਾਫਾਸ਼ ਕਰਨਾ ਚਾਹੀਦਾ ਹੈ ਤਾਂ ਜੋ ਉਹ ਮੁੜ ਤੋਂ ਅਜਿਹਾ ਕਰਨ ਦੀ ਹਿੰਮਤ ਨਾ ਕਰ ਸਕਣ’।
ਜਸਬੀਰ ਜੱਸੀ ਹਰ ਮੁੱਦੇ ਤੇ ਰੱਖਦੇ ਹਨ ਰਾਇ
ਜਸਬੀਰ ਜੱਸੀ ਅਕਸਰ ਹਰ ਮੁੱਦੇ ਤੇ ਆਪਣੀ ਰਾਇ ਰੱਖਦੇ ਹਨ । ਉਨ੍ਹਾਂ ਨੇ ਹੜ੍ਹਾਂ ਦੇ ਦੌਰਾਨ ਵੀ ਲੋਕਾਂ ਦੀ ਕਾਫੀ ਮਦਦ ਕੀਤੀ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਵੀ ਹੜ੍ਹ ਪੀੜ੍ਹਤਾਂ ਦੀ ਮਦਦ ਦੇ ਲਈ ਅੱਗੇ ਆਉਣ ਦੇ ਲਈ ਕਿਹਾ ਸੀ । ਰਾਜਵੀਰ ਜਵੰਦਾ ਦੀ ਸਿਹਤ ਨੂੰ ਲੈ ਕੇ ਵੀ ਉਹ ਕਾਫੀ ਚਿੰਤਿਤ ਸਨ ਅਤੇ ਉਨ੍ਹਾਂ ਨੇ ਹਰ ਕਿਸੇ ਨੂੰ ਗਾਇਕ ਦੀ ਸਿਹਤ ਦੇ ਲਈ ਅਰਦਾਸ ਕਰਨ ਦੇ ਲਈ ਕਿਹਾ ਸੀ । ਪਰ ਅਫ਼ਸੋਸ ਰਾਜਵੀਰ ਜਵੰਦਾ ਨੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਦਿੱਤਾ ।
ਜਸਬੀਰ ਜੱਸੀ ਦਾ ਵਰਕ ਫ੍ਰੰਟ
ਜਸਬੀਰ ਜੱਸੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ । ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ।