ਦਿੱਲੀ ‘ਚ ਹੋਏ ਹਮਲੇ ਨੂੰ ਲੈ ਕੇ ਮੀਕਾ ਸਿੰਘ ਨੇ ਚੁੱਕਿਆ ਵੱਡਾ ਕਦਮ, ਸ਼ੋਅ ਕੀਤਾ ਰੱਦ
ਗਾਇਕ ਮੀਕਾ ਸਿੰਘ ਨੇ ਵੀ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਆਉਣ ਵਾਲੇ ਦਿਨਾਂ ‘ਚ ਦਿੱਲੀ ਦੇ ਸੋਹੋ ਕਲੱਬ ‘ਚ ਹੋਣ ਵਾਲੇ ਸ਼ੋਅ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ ।ਇਸ ਬਾਰੇ ਗਾਇਕ ਨੇ ਇੰਸਟਾਗ੍ਰਾਮ ਸਟੋਰੀ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ।
ਬੀਤੀ ਦਸ ਨਵੰਬਰ ਨੂੰ ਦਿੱਲੀ ਦੇ ਲਾਲ ਕਿਲ੍ਹੇ ਦੇ ਨਜ਼ਦੀਕ ਬੰਬ ਧਮਾਕੇ ‘ਚ ਤੇਰਾਂ ਲੋਕਾਂ ਦੀ ਮੌਤ ਹੋ ਗਈ । ਜਿਸ ਤੇ ਬਾਲੀਵੁੱਡ ਸਿਤਾਰਿਆਂ ਨੇ ਵੀ ਦੁੱਖ ਜਤਾਇਆ ਸੀ । ਇਸ ਤੋਂ ਇਲਾਵਾ ਪੰਜਾਬੀ ਸਿਤਾਰਿਆਂ ਦੇ ਵੱਲੋਂ ਵੀ ਇਸ ਹਮਲੇ ਤੇ ਦੁੱਖ ਪ੍ਰਗਟ ਕੀਤਾ ਗਿਆ । ਕਈਆਂ ਗਾਇਕਾਂ ਨੇ ਹਾਲ ਹੀ ਦੇ ਦਿਨਾਂ ‘ਚ ਹੋਣ ਵਾਲੇ ਆਪਣੇ ਸ਼ੋਅ ਵੀ ਰੱਦ ਕਰ ਦਿੱਤੇ ਹਨ । ਇਸੇ ਲੜੀ ਦੇ ਤਹਿਤ ਗਾਇਕ ਮੀਕਾ ਸਿੰਘ (Mika Singh) ਨੇ ਵੀ ਵੱਡਾ ਕਦਮ ਚੁੱਕਿਆ ਹੈ।

ਉਨ੍ਹਾਂ ਨੇ ਆਉਣ ਵਾਲੇ ਦਿਨਾਂ ‘ਚ ਦਿੱਲੀ ਦੇ ਸੋਹੋ ਕਲੱਬ ‘ਚ ਹੋਣ ਵਾਲੇ ਸ਼ੋਅ ਨੂੰ ਰੱਦ ਕਰਨ ਦਾ ਫੈਸਲਾ ਲਿਆ ਹੈ ।ਇਸ ਬਾਰੇ ਗਾਇਕ ਨੇ ਇੰਸਟਾਗ੍ਰਾਮ ਸਟੋਰੀ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਰਣਵੀਰ ਸਿੰਘ ਦੀ ਫ਼ਿਲਮ ‘ਧਰੁੰਧਰ’ ਦਾ ਟ੍ਰੇਲਰ ਲਾਂਚ ਸਮਾਗਮ ਵੀ ਰੱਦ ਕਰ ਦਿੱਤਾ ਗਿਆ ਹੈ। ਇਹ ਪ੍ਰੋਗਰਾਮ ਬਾਰਾਂ ਨਵੰਬਰ ਨੂੰ ਹੀ ਹੋਣਾ ਸੀ ।
ਮੀਕਾ ਸਿੰਘ ਆਪਣੀ ਦਰਿਆਦਿਲੀ ਲਈ ਮਸ਼ਹੂਰ
ਮੀਕਾ ਸਿੰਘ ਆਪਣੀ ਦਰਿਆਦਿਲੀ ਦੇ ਲਈ ਜਾਣੇ ਜਾਂਦੇ ਹਨ । ਉਹ ਅਕਸਰ ਆਪਣੇ ਦੋਸਤਾਂ ਮਿੱਤਰਾਂ ਨੂੰ ਮਹਿੰਗੇ ਗਿਫਟ ਦਿੰਦੇ ਰਹਿੰਦੇ ਹਨ ।ਪਿਛਲੇ ਕਈ ਸਾਲਾਂ ਤੋਂ ਬਾਲੀਵੁੱਡ ਇੰਡਸਟਰੀ ‘ਚ ਸਰਗਰਮ ਮੀਕਾ ਸਿੰਘ ਨੇ ਕਈ ਹਿੱਟ ਗੀਤ ਦਿੱਤੇ ਹਨ ।ਉਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ ਅਤੇ ਉਨ੍ਹਾਂ ਨੇ ਸੌ ਦੇ ਕਰੀਬ ਪ੍ਰਾਪਰਟੀ ਬਣਾਈਆਂ ਹਨ, ਜੋ ਉਨ੍ਹਾਂ ਦੀ ਖੁਦ ਦੀ ਕਮਾਈ ਦੀਆਂ ਹਨ ।