ਮੀਕਾ ਸਿੰਘ ਨੇ ਪਰਿਵਾਰ ਦੇ ਨਾਲ ਮਨਾਇਆ ਜਨਮ ਦਿਨ, ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਆਈਆਂ ਸਾਹਮਣੇ
ਮੀਕਾ ਸਿੰਘ ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੂੰ ਉਨ੍ਹਾਂ ਦੇ ਫੈਨਸ ਨੇ ਵਧਾਈਆਂ ਦਿੱਤੀਆਂ ਹਨ। ਇਸ ਖ਼ਾਸ ਦਿਨ ਨੂੰ ਮੀਕਾ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ । ਉਨ੍ਹਾਂ ਦੇ ਭਤੀਜੇ ਗੁਰਦੀਪ ਮਹਿੰਦੀ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਮੀਕਾ ਸਿੰਘ ਆਪਣੇ ਜਨਮਦਿਨ ‘ਤੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ।
ਮੀਕਾ ਸਿੰਘ (Mika Singh) ਦਾ ਅੱਜ ਜਨਮ ਦਿਨ ਹੈ। ਇਸ ਮੌਕੇ ‘ਤੇ ਗਾਇਕ ਨੂੰ ਉਨ੍ਹਾਂ ਦੇ ਫੈਨਸ ਨੇ ਵਧਾਈਆਂ ਦਿੱਤੀਆਂ ਹਨ। ਇਸ ਖ਼ਾਸ ਦਿਨ ਨੂੰ ਮੀਕਾ ਸਿੰਘ ਨੇ ਆਪਣੇ ਪਰਿਵਾਰ ਦੇ ਨਾਲ ਸੈਲੀਬ੍ਰੇਟ ਕੀਤਾ । ਉਨ੍ਹਾਂ ਦੇ ਭਤੀਜੇ ਗੁਰਦੀਪ ਮਹਿੰਦੀ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਮੀਕਾ ਸਿੰਘ ਆਪਣੇ ਜਨਮਦਿਨ ‘ਤੇ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਮੀਕਾ ਸਿੰਘ ਦੇ ਨਾਲ ਉਨ੍ਹਾਂ ਦੇ ਵੱਡੇ ਭਰਾ ਦਲੇਰ ਮਹਿੰਦੀ, ਭਤੀਜਾ ਗੁਰਦੀਪ ਮਹਿੰਦੀ ਤੇ ਹੋਰ ਪਰਿਵਾਰਕ ਮੈਂਬਰ ਨਜ਼ਰ ਆ ਰਹੇ ਹਨ।

ਗੁਰਦੀਪ ਮਹਿੰਦੀ ਨੇ ਬਰਥਡੇ ਸੈਲੀਬ੍ਰੇਸ਼ਨ ਦਾ ਇਹ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ “ਆਪਣੇ ਘਰ, ਪਰਿਵਾਰ ਨਾਲ ਘਿਰੇ ਆਪਣੇ ਖਾਸ ਦਿਨ ਨੂੰ ਮਨਾਉਣਾ ਸੱਚਮੁੱਚ ਇੱਕ ਆਸ਼ੀਰਵਾਦ ਅਤੇ ਸਨਮਾਨ ਦੀ ਗੱਲ ਹੈ। ਆਉਣ ਵਾਲੇ ਸਾਲ ਵਿੱਚ ਤੁਹਾਨੂੰ ਖੁਸ਼ੀ, ਚੰਗੀ ਸਿਹਤ ਅਤੇ ਅਣਗਿਣਤ ਅਸੀਸਾਂ ਦੀ ਕਾਮਨਾ ਕਰਦੇ ਹਾਂ। ਰਾਜਾ ਨੂੰ ਜਨਮਦਿਨ ਦੀਆਂ ਮੁਬਾਰਕਾਂ” ।
ਜਿਉਂ ਹੀ ਗੁਰਦੀਪ ਮਹਿੰਦੀ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਤਾਂ ਮੀਕਾ ਸਿੰਘ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਮੀਕਾ ਸਿੰਘ ਦਾ ਅਸਲ ਨਾਂਅ ਅਮਰੀਕ ਸਿੰਘ ਹੈ ਅਤੇ ਉਨ੍ਹਾਂ ਦਾ ਜਨਮ 1977 ‘ਚ ਹੋਇਆ ਸੀ ।ਮੀਕਾ ਸਿੰਘ ਨੇ ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਇੰਡਸਟਰੀ ਨੂੰ ਵੀ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਨੇ ਬਾਲੀਵੁੱਡ ਫ਼ਿਲਮਾਂ ਦੇ ਲਈ ਵੀ ਕਈ ਗੀਤ ਗਾਏ ਹਨ।
ਵਿਵਾਦਾਂ ਨਾਲ ਨਾਤਾ
ਮੀਕਾ ਸਿੰਘ ਦਾ ਵਿਵਾਦਾਂ ਨਾਲ ਨਾਤਾ ਰਿਹਾ ਹੈ।ਕਦੇ ਉਹ ਰਾਖੀ ਸਾਵੰਤ ਦੇ ਨਾਲ ਕਿੱਸ ਕਰਕੇ ਚਰਚਾ ‘ਚ ਆਏ ਅਤੇ ਕਦੇ ਕੇ ਆਰ ਕੇ ਦੇ ਨਾਲ ਵਿਵਾਦ ਕਰਕੇ ਚਰਚਾ ‘ਚ ਰਹੇ ਹਨ । ਪਰ ਉਹ ਆਪਣੀ ਦਰਿਆ ਦਿਲੀ ਦੇ ਲਈ ਵੀ ਜਾਣੇ ਜਾਂਦੇ ਹਨ।